04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹਰਸਿਮਰਤ ਕੌਰ ਬਾਦਲ ਦੀ ਆਮਦ ਸੰਬੰਧੀ ਸੁਖਜੀਵ ਕੌਰ ਰੋਮਾਣਾ ਵਲੋਂ ਪਿੰਡਾਂ ਦਾ ਦੌਰਾ ਖੇਡਾਂ ਵਤਨ ਪੰਜਾਬ ਦੀਆਂ 2026, ਸੀਜ਼ਨ-4 ਫੁੱਟਬਾਲ ’ਚ ਬਠਿੰਡਾ ਅਤੇ ਹੈਂਡਬਾਲ ’ਚ ਬੀੜ ਬਹਿਮਣ ਦੀ ਟੀਮ ਰਹੀ ਅੱਵਲ

ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਚੱਲ ਰਹੇ ਬਠਿੰਡਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ઠઠ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-21 ਫੁੱਟਬਾਲ ਮੁਕਾਬਲਿਆਂ ਵਿਚ ਬਠਿੰਡਾ ਨੇ ਪਹਿਲਾ ਸਥਾਨ, ਤਲਵੰਡੀ ਨੇ ਦੂਜਾ ਅਤੇ ਗੁਰਥੜੀ ਨੇ ਤੀਜਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਚੱਲ ਰਹੇ ਬਠਿੰਡਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ઠઠ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-21 ਫੁੱਟਬਾਲ ਮੁਕਾਬਲਿਆਂ ਵਿਚ ਬਠਿੰਡਾ ਨੇ ਪਹਿਲਾ ਸਥਾਨ, ਤਲਵੰਡੀ ਨੇ ਦੂਜਾ ਅਤੇ ਗੁਰਥੜੀ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਹੈਂਡਬਾਲ 21-30 ਸਾਲ ਉਮਰ ਵਰਗ ਵਿਚ ਪਿੰਡ ਬੀੜ ਬਹਿਮਣ ਦੀ ਟੀਮ ਅੱਵਲ ਰਹੀ ਹੈ। ਟੀਮ ਵਿਚ ਹਰਦੀਪ ਸਿੰਘ ਪੰਚਾਇਤ ਮੈਂਬਰ, ਬਲਜੀਤ ਸਿੰਘ, ਗੁਰਬਖ਼ਸ਼ ਸਿੰਘ, ਭਗਤ ਸਿੰਘ, ਰਵੀ ਸਿੰਘ, ਗੁਰਸਿਮਰਨ ਸਿੰਘ, ਦਵਿੰਦਰਜੀਤ ਸਿੰਘ, ਹਰਮਨਜੋਤ ਸਿੰਘ, ਗੁਰਜੀਤ ਸਿੰਘ, ਲਵਪ੍ਰੀਤ ਸਿੰਘ, ਰਵਿੰਦਰ ਸਿੰਘ, ਕੁਲਜੀਤ ਸਿੰਘ ਸ਼ਾਮਿਲ ਸਨ। ਇਸੇ ਤਰ੍ਹਾਂ ਅੰਡਰ-21 ਕੁਸ਼ਤੀ ਦੇ 57 ਕਿੱਲੋ ਭਾਰ ਵਰਗ ਵਿਚ ਜਤਿੰਦਰ ਸਿੰਘ ਭਗਤਾ ਨੇ ਪਹਿਲਾ, ਰਾਮ ਸਿੰਘ ਪਿੰਡ ਨਰੂਆਣਾ ਨੇ ਦੂਜਾ ਅਤੇ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕੁਸ਼ਤੀ ਦੇ 61 ਕਿੱਲੋ ਭਾਰ ਵਿਚ ਅਰਮਾਨਦਿਲ ਸਿੰਘ ਭਗਤਾ ਨੇ ਪਹਿਲਾ, 65 ਕਿੱਲੋ ਭਾਰ ਵਿਚ ਰਣਪ੍ਰਤਾਪ ਸਿੰਘ ਭਗਤਾ ਨੇ ਪਹਿਲਾ, 70 ਕਿੱਲੋ ਭਾਰ ਵਿਚ ਰਣਦੀਪ ਸਿੰਘ ਭਗਤਾ ਨੇ ਪਹਿਲਾ ਅਤੇ ਰਹਿਮਾਨ ਸਿੰਘ ਪਿੰਡ ਭਗਤਾ ਨੇ ਦੂਜਾ, 74 ਕਿੱਲੋ ਭਾਰ ਵਿਚ ਰਾਜ ਅਲੀ ਪਿੰਡ ਘੁੱਦਾ ਨੇ ਪਹਿਲਾ ਤੇ ਅਰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਗੱਤਕਾ ਦੇ ਅੰਡਰ-14 ਮੁਕਾਬਲਿਆਂ ਵਿਚ ਸੰਗਤ ਨੇ ਪਹਿਲਾ ਅਤੇ ਤਲਵੰਡੀ ਸਾਬੋ ਨੇ ਦੂਜਾ ਸਥਾਨ, ਫਰੀ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਗਿੱਲ ਕਲਾਂ ਨੇ ਪਹਿ ਲਾ, ਤਲਵੰਡੀ ਸਾਬੋ ਨੇ ਦੂਜਾ ਅਤੇ ਸੰਗਤ ਨੇ ਤੀਜਾ ਸਥਾਨ, ਸਿੰਗਲ ਸੋਟੀ ਟੀਮ ਮੁਕਾਬਲੇ ਵਿਚ ਗਿੱਲ ਕਲਾਂ ਨੇ ਪਹਿਲਾ ਸਥਾਨ, ਵਿਅਕਤੀਗਤ ਪ੍ਰਦਰਸ਼ਨ ਵਿਚ ਮੱਲ ਵਾਲਾ ਨੇ ਪਹਿਲਾ ਅਤੇ ਗਿੱਲ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਾਟਕ ‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ‘ਬਜ਼ੁਰਗਾਂ ਦਾ ਦਰਦ’ ਅਗਲੀ ਖ਼ਬਰ ਡੀਸੀ ਦਫ਼ਤਰ ਬਠਿੰਡਾ ਦੇ ਕਰਮਚਾਰੀ ਪਰਮਜੀਤ ਸਿੰਘ ਦੀ ਲਿਵਰ ਦੀ ਬਿਮਾਰੀ ਕਾਰਨ ਮੌਤ
Ad Position 24