ਵਿਧਾਇਕ ਬਲਕਾਰ ਸਿੱਧੂ ਵਲੋਂ ਅਗਰਵਾਲ ਧਰਮਸ਼ਾਲਾ ਦੇ ਵਿਕਾਸ ਲਈ 1.21 ਲੱਖ ਰੁਪਏ ਦੇਣ ਦਾ ਐਲਾਨ
ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਚੱਲ ਰਹੇ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੌਰਾਨ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਅਗਰਵਾਲ ਧਰਮਸ਼ਾਲਾ ਦੇ ਵਿਕਾਸ ਲਈ 1. 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਚੱਲ ਰਹੇ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੌਰਾਨ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਅਗਰਵਾਲ ਧਰਮਸ਼ਾਲਾ ਦੇ ਵਿਕਾਸ ਲਈ 1.21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਧਰਮਸ਼ਾਲਾ ਨੂੰ ਬਾਜਾਖਾਨਾ-ਬਰਨਾਲਾ ਮੁੱਖ ਸੜਕ ਨਾਲ ਜੋੜਨ ਲਈ ਲੋੜੀਂਦਾ ਕੰਮ ਜਲਦ ਸ਼ੁਰੂਕਰਵਾਉਣ ਦਾ ਭਰੋਸਾ ਵੀ ਦਿੱਤਾ। ਵਿਧਾਇਕ ਨੇ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਸਮਾਗਮ ਲੋਕਾਂ ਨੂੰ ਆਪਸੀਭਾਈਚਾਰੇ, ਸਾਂਝ ਅਤੇ ਸੇਵਾ ਦੀ ਭਾਵਨਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿਅਗਰਵਾਲ ਧਰਮਸ਼ਾਲਾ ਇਲਾਕੇ ਦੀਆਂ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਦਾ ਅਹਿਮ ਕੇਂਦਰ ਹੈ। ਇਸ ਦੇ ਵਿਕਾਸ ਨਾਲ ਇੱਥੇ ਆਉਣ ਵਾਲੀ ਸੰਗਤ ਅਤੇ ਇਲਾਕਾ ਵਾਸੀਆਂ ਨੂੰ ਹੋਰ ਸਹੂਲਤ ਮਿਲੇਗੀ। ਧਰਮਸ਼ਾਲਾ ਨੂੰ ਮੁੱਖ ਸੜਕ ਨਾਲ ਜੋੜਨ ਵਾਲੇ ਕੰਮ ਨੂੰ ਵੀ ਤਰਜੀਹ ਦੇ ਆਧਾਰ ‘ਤੇ ਅੱਗੇ ਵਧਾਇਆ ਜਾਵੇਗਾ। ਅਗਰਵਾਲ ਧਰਮਸ਼ਾਲਾਦੇ ਮੈਂਬਰਾਂ ਅਤੇ ਸੰਗਤ ਵੱਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਜਗਸੀਰ ਸਿੰਘ ਪਨੂੰ ਪ੍ਰਧਾਨ ਨਗਰ ਪੰਚਾਇਤ ਭਗਤਾ, ਸੀਨੀਅਰ ਆਪ ਆਗੂ ਸੁਰੇਸ਼ ਕੁਮਾਰ ਕਾਲਾ ਸੇਤੀਆ, ਸੰਜੀਵ ਕੁਮਾਰ ਬੰਟੀ, ਬੇਅੰਤ ਸਿੰਘ ਸਲਾਬਤਪੁਰਾ, ਬਿੰਦਰ ਖਾਨਦਾਨ, ਰਕੇਸ਼ ਕੁਮਾਰ ਅਰੋੜਾ, ਦੀਪਕ ਮਿੱਤਲ ਆਦਿ ਹਾਜਰ ਸਨ।