10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੋਟਕਪੂਰਾ ਦੀ ਮੁੱਖ ਸੜਕ ’ਤੋਂ ਉੱਡਦੀ ਧੂੜ ਕਾਰਨ ਲੋਕ ਪ੍ਰੇਸ਼ਾਨ

ਕੋਟਕਪੂਰਾ, 9 ਅਕਤੂਬਰ (ਰਿੰਕੂ ਮਲਹੋਤਰਾ)-ਤਿੰਨਕੋਨੀ ਤੋਂ ਲੈ ਕੇ ਗਿਆਨੀ ਜੈਲ ਸਿੰਘ ਮਾਰਕੀਟ, ਬੱਤੀਆਂ ਵਾਲਾ ਚੌਂਕ ਤੱਕ ਸੜਕ ਦੇ ਹਾਲਾਤ ਇਸ ਤਰ੍ਹਾਂ ਹਨ ਕਿ ਜਿਉਂ ਜਿਉਂ ਦਿਨ ਚੜਦਾ ਹੈ ਦੁਕਾਨਦਾਰਾਂ, ਰਾਹਗੀਰਾਂ ਲਈ ਪੇ੍ਰਸ਼ਾਨੀ ਵਧਦੀ ਜਾਂਦੀ ਹੈ। ਇਕ ਪਾਸੇ ਲੰਮੇ ਅਰਸੇ ਤੋਂ ਬਾਅਦ ਸੜਕ ਬਣਨ ਦੀ ਆਸ ਬੱਝੀ ਹੈ ਪਰ ਦੂਜੇ ਪਾਸੇ ਇਸ ਸਮੇਂ ਦੁਕਾਨਦਾਰਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 10-10-2026
ਕੋਟਕਪੂਰਾ, 9 ਅਕਤੂਬਰ (ਰਿੰਕੂ ਮਲਹੋਤਰਾ)-ਤਿੰਨਕੋਨੀ ਤੋਂ ਲੈ ਕੇ ਗਿਆਨੀ ਜੈਲ ਸਿੰਘ ਮਾਰਕੀਟ, ਬੱਤੀਆਂ ਵਾਲਾ ਚੌਂਕ ਤੱਕ ਸੜਕ ਦੇ ਹਾਲਾਤ ਇਸ ਤਰ੍ਹਾਂ ਹਨ ਕਿ ਜਿਉਂ ਜਿਉਂ ਦਿਨ ਚੜਦਾ ਹੈ ਦੁਕਾਨਦਾਰਾਂ, ਰਾਹਗੀਰਾਂ ਲਈ ਪੇ੍ਰਸ਼ਾਨੀ ਵਧਦੀ ਜਾਂਦੀ ਹੈ। ਇਕ ਪਾਸੇ ਲੰਮੇ ਅਰਸੇ ਤੋਂ ਬਾਅਦ ਸੜਕ ਬਣਨ ਦੀ ਆਸ ਬੱਝੀ ਹੈ ਪਰ ਦੂਜੇ ਪਾਸੇ ਇਸ ਸਮੇਂ ਦੁਕਾਨਦਾਰਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਸੜਕ ਤੋਂ ਉੜਦੀ ਧੂੜ ਉਨ੍ਹਾਂ ਦੇ ਕਾਰੋਬਾਰ ਨੂੰ ਠੱਲ ਪਾ ਰਹੀ ਹੈ। ਸਵੇਰ ਸਮੇਂ ਤੋਂ ਹੀ ਸੜਕ ’ਤੇ ਆਵਾਜਾਈ ਸ਼ੁਰੂ ਹੋ ਜਾਂਦੀ ਹੈ, ਸਕੂਲੀ ਵੈਨਾਂ, ਬੱਸਾਂ, ਅਧਿਆਪਕ, ਵਿਦਿਆਰਥੀ ਇਸੇ ਸੜਕ ਤੋਂ ਲੰਘਦੇ ਹਨ, ਧੂੜ ਨਾਲ ਵਿਦਿਆਰਥੀ ਆਂ ਦੀਆਂ ਵਰਦੀਆਂ ਭਰ ਜਾਂਦੀਆਂ ਹਨ। ਬੱਸ ਅੱਡੇ ਨਜ਼ਦੀਕ ਦੁਕਾਨਦਾਰਾਂ ਰੇਹੜੀ ਚਾਲਕਾਂ ਨੂੰ ਸਾਰਾ ਦਿਨ ਮਿੱਟੀ ਘੱਟੇ ਵਿਚ ਗੁਜ਼ਾਰਨਾ ਪੈਂਦਾ ਹੈ। ਦੂਜੇ ਪਾਸੇ ਸੜਕ ਟੁੱਟੀ ਹੋਣ ਕਾਰਨ ਹਰ ਸਮੇਂ ਲੰਮੀਆਂ ਕਤਾਰਾਂ ਵਾਹਨਾਂ ਦੀਆਂ ਸੜਕਾਂ ’ਤੇ ਲੱਗ ਰਹੀਆਂ ਹਨ। ਛੋਟੇ ਮੋਟੇ ਹਾਦਸੇ ਰੋਜ਼ ਵਾਪਰ ਰਹੇ ਹਨ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਨਗਰ ਕੌਂਸਲ ਕੋਟਕਪੂਰਾ ਪਾਸੋਂ ਮੰਗ ਕਰਦਿਆਂ ਕਿਹਾ ਕਿ ਸੜਕ ਦੀ ਹਾਲਤ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਜੋ ਤਿਉਹਾਰ ਦੇ ਦਿਨਾਂ ਤੱਕ ਦੁਕਾਨਦਾਰਾਂ ਲਈ ਸੀਜਨ ਵਧੀਆ ਲੰਘ ਸਕੇ।
Ad Position 22
No active advertisement
ਪਿਛਲੀ ਖ਼ਬਰ ਇੰਡੀਆ ਪੋਸਟ ਵਲੋਂ ਰਾਸ਼ਟਰੀ ਡਾਕ ਸਪਤਾਹ 9 ਤੋਂ ਯੋਜਨਾਵਾਂ ਬਾਰੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ ਅਗਲੀ ਖ਼ਬਰ ਦੁਕਾਨ ਨੂੰ ਪਾੜ ਲਾ ਕੇ ਤਾਂਬਾ ਚੋਰੀ
Ad Position 24