ਪੱਕੀ ਟਿੱਬੀ ਸਕੂਲ ਦੀ ਮੈਗਾ ਮਾਪੇ-ਅਧਿਆਪਕ ਮਿਲਣੀ ਰਹੀ ਖਿੱਚ ਦਾ ਕੇਂਦਰ
ਫ਼ਰੀਦਕੋਟ, 9 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਕਾਮਰੇਡ ਅਮੋਲਕ ਭਵਨ ਵਿਖੇ ਨਰੇਗਾ ਮਜ਼ਦੂਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ, ਸੁਖਮੰਦਰ ਸਿੰਘ ਢੁੱਡੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਨਹਿਰਾਂ, ਖਾਲੇ, ਸੂਏ, ਪਿੰਡਾਂ ਦੇ ਛੱਪੜਾਂ ਆਦਿ ਦੇ ਬੰਦ ਪਏ ਕੰਮਾਂ ਨੂੰ ਚਾਲੂ ਕਰਵਾਊਣ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਗਈ।
ਪ
ਪੱਕੀ ਟਿੱਬੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਵਿਦਿਆਰਥੀ ਅਤੇ ਹੋਰ। ਤਸਵੀਰ : ਪਾਟਿਲ
10-10-2026
ਫ਼ਰੀਦਕੋਟ, 9 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਕਾਮਰੇਡ ਅਮੋਲਕ ਭਵਨ ਵਿਖੇ ਨਰੇਗਾ ਮਜ਼ਦੂਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ, ਸੁਖਮੰਦਰ ਸਿੰਘ ਢੁੱਡੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਨਰੇਗਾ ਮਜ਼ਦੂਰਾਂ ਦੇ ਬੰਦ ਪਏ ਕੰਮ ਨਹਿਰਾਂ, ਖਾਲੇ, ਸੂਏ, ਪਿੰਡਾਂ ਦੇ ਛੱਪੜਾਂ ਆਦਿ ਦੇ ਬੰਦ ਪਏ ਕੰਮਾਂ ਨੂੰ ਚਾਲੂ ਕਰਵਾਊਣ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਮਜ਼ਦੂਰਾਂ ਵਲੋਂ ਪਹਿਲਾਂ ਕੰਮ ਕੀਤਾ ਗਿਆ ਹੈ ਉਨ੍ਹਾਂ ਦੀ ਪਿਛਲੇ ਤਿੰਨ ਮਹੀਨਿਆਂ ਤੋਂ ਮਜ਼ਦੂਰੀ ਖਾਤਿਆਂ ਵਿਚ ਨਹੀਂ ਆਈ, ਜਿਸ ਕਾਰਨ ਮਜ਼ਦੂਰਾਂ ਨੂੰ ਆਰਥਿਤ ਤੌਰ ’ਤੇ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੋਟੀ ਖਾਣੀ ਵੀ ਮੁਸ਼ਕਿਲ ਹੋ ਰਹੀ ਹੈ। ਮੀਟਿੰਗ ਵਿਚ ਪਿੰਡ ਦੀਪ ਸਿੰਘ ਵਾਲਾ ਇਕ ਗਰੀਬ ਪਰਿਵਾਰ ਦੀ ਗਲੀ ’ਤੇ ਹੋਏ ਨਾਜਾਇਜ਼ ਕਬਜ਼ੇ ਸੰਬੰਧੀ ਵਿਚਾਰ ਕੀਤੀ ਗਈ ਅਤੇ ਇਸ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਦੀ ਮੰਗ ਕੀਤੀਗਈ। ਆਗੂਆਂ ਨੇ ਕਿਹਾ ਕਿ ਪਿਛਲੇ ਲਗਪਗ ਦੋ ਤਿੰਨ ਮਹੀਨਿਆਂ ਤੋਂ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਧਿਆਨ ਵਿਚ ਆਇਆ ਸੀ ਕਿ ਗ੍ਰਾਮ ਸੇਵਕ ਹਰਪ੍ਰੀਤ ਸਿੰਘ ਨਰੇਗਾ ਮੁਲਾਜ਼ਮਾਂ ਪਿਛਲੇ ਲੰਮੇ ਸਮੇਂ ਤੋਂ ਗਰੀਬ ਪਰਿਵਾਰਾਂ ਦੀਆਂ ਧੀਆਂ ਭੈਣਾਂ ਨੂੰ ਕਥਿਤ ਤੌਰ ’ਤੇ ਬਲੈਕ ਮੇਲ ਕਰਦਾ ਹੈ ਅਤੇ ਤੰਗ ਪ੍ਰੇਸ਼ਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ’ਤੇ ਜਥੇਬੰਦੀ ਵਲੋਂ ਕਈ ਵਾਰ ਸੰਬੰਧਿਤ ਏਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਵਿਚਾਰ ਚਰਚਾ ਕੀਤੀ ਗਈ ਕਿ ਇਸ ਨੂੰ ਜ਼ਿਲ੍ਹਾ ਫ਼ਰੀਦਕੋਟ ਤੋਂ ਬਦਲ ਕੇ ਕਿਸੇ ਹੋਰ ਜ਼ਿਲ੍ਹੇ ਵਿਚ ਲਗਾਇਆ ਜਾਵੇ ਪ੍ਰੰਤੂ ਏ.ਡੀ.ਸੀ. ਸਾਹਿਬ ਵਲੋਂ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਗਈਆਂ ਤਾਂ ਆਉਣ ਵਾਲੀ 19 ਅਕਤੂਬਰ ਨੂੰ ਏ.ਡੀ.ਸੀ. ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦਫ਼ਤਰ ਵਿਖੇ ਨਰੇਗਾ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਤੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਮੌਕੇ ਬਲਕਾਰ ਸਿੰਘ ਸਹੋਤਾ, ਵੀਰਪਾਲ ਕੌਰ ਨਵਾਂ ਕਿਲਾ, ਸੁਖਮੰਦਰ ਸਿੰਘ ਪਿਪਲੀ, ਜ਼ਿਲ੍ਹਾ ਸਕੱਤਰ ਸੁਖਮੰਦਰ ਸਿੰਘ ਢੁੱਡੀ, ਵਿੱਤ ਸਕੱਤਰ ਲਵਪ੍ਰੀਤ ਕੌਰ ਪਿਪਲੀ, ਮੇਟ ਨੱਥਾ ਸਿੰਘ ਅਰਾਈਆਂ ਵਾਲਾ, ਮੇਟ ਵੀਰਪਾਲ ਕੌਰ, ਮੇਟ ਤਰਲੋਕ ਕੌਰ ਜੈਤੋ, ਮੇਟ ਸੁਖਜੀਤ ਕੌਰ ਗੰਧਾਰਾ, ਮੇਟ ਰਮਨਦੀਪ ਕੌਰ ਪਿਪਲੀ, ਕਾਮਰੇਡ ਮੁਖਤਾਰ ਸਿੰਘ ਭਾਣਾ, ਜਸਵਿੰਦਰ ਸਿੰਘ ਦੀਪ ਸਿੰਘ ਵਾਲਾ, ਮੇਟ ਕੁਲਦੀਪ ਕੌਰ ਕੋਟ ਸੁਖੀਆ ਹਾਜਰ ਸਨ।