10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗੱਠਾਂ ਵਾਲਾ ਟਰਾਲਾ ਪਲਟਣ ਨਾਲ ਇਕ ਵਿਅਕਤੀ ਦੀ ਮੌਤ

ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਉਹ ਆਪਣੇ ਟਰੈਕਟਰ ਮਗਰ ਟਰਾਲੇ ’ਤੇ ਗੱਠਾਂ ਲੱਦ ਕੇ ਨੇੜੇ ਓਕਸਬਿ੍ਰਜ ਸਕੂਲ ਵਾਲਾ ਕੱਟ ਢਿੱਲਵਾਂ ਕਲਾਂ ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਉਪਰ ਬਠਿੰਡਾ ਵੱਲ ਨੂੰ ਆਪਣੀ ਸਾਈਡ ਜਾ ਰਿਹਾ ਸੀ। ਉਸ ਦੇ ਪਿੱਛੇ ਜਗਤਾਰ ਸਿੰਘ ਦਾ ਟੈਕਟਰ ਸਮੇਤ ਗੱਠਾਂ ਦਾ ਟਰਾਲਾ ਅਤੇ ਸਭ ਤੋਂ ਪਿੱਛੇ ਮੁਦਈ ਦਾ ਭਰਾ ਅਮਨਦੀਪ ਸਿੰਘ ਆਪਣੇ ਟਰੈਕਟਰ ਸੋਨਾਲੀਕਾ ਸਮੇਤ ਗੱਠਾਂ ਵਾਲੇ ਟਰਾਲੇ ਦੇ ਆਪਣੀ ਸਾਈਡ ਆ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 10-10-2026
ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਉਹ ਆਪਣੇ ਟਰੈਕਟਰ ਮਗਰ ਟਰਾਲੇ ’ਤੇ ਗੱਠਾਂ ਲੱਦ ਕੇ ਨੇੜੇ ਓਕਸਬਿ੍ਰਜ ਸਕੂਲ ਵਾਲਾ ਕੱਟ ਢਿੱਲਵਾਂ ਕਲਾਂ ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਉਪਰ ਬਠਿੰਡਾ ਵੱਲ ਨੂੰ ਆਪਣੀ ਸਾਈਡ ਜਾ ਰਿਹਾ ਸੀ। ਉਸ ਦੇ ਪਿੱਛੇ ਜਗਤਾਰ ਸਿੰਘ ਦਾ ਟੈਕਟਰ ਸਮੇਤ ਗੱਠਾਂ ਦਾ ਟਰਾਲਾ ਅਤੇ ਸਭ ਤੋਂ ਪਿੱਛੇ ਮੁਦਈ ਦਾ ਭਰਾ ਅਮਨਦੀਪ ਸਿੰਘ ਆਪਣੇ ਟਰੈਕਟਰ ਸੋਨਾਲੀਕਾ ਸਮੇਤ ਗੱਠਾਂ ਵਾਲੇ ਟਰਾਲੇ ਦੇ ਆਪਣੀ ਸਾਈਡ ਆ ਰਿਹਾ ਸੀ। ਅਮਨਦੀਪ ਸਿੰਘ ਦੇ ਟਰਾਲੇ ਵਿਚ ਮਗਰੋਂ ਇਕ ਤੇਜ਼ ਰਫ਼ਤਾਰ ਘੋੜਾ ਟਰਾਲਾ ਜਿਸ ਵਿਚ ਘੱਗਰ ਸੈਨ ਰੇਤਾ ਲੱਦਿਆ ਹੋਇਆ ਸੀ, ਬਿਨ੍ਹਾਂ ਹਾਰਨ ਤੇ ਲਾਈਟਾਂ ਦਿੱਤੇ ਗਲਤ ਸਾਈਡ ਆ ਕੇ ਬੜੀ ਤੇਜ ਰਫ਼ਤਾਰ ਅਣਗਹਿਲੀ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਿਆ। ਜਿਸ ਨਾਲ ਅਮਨਦੀਪ ਸਿੰਘ ਦਾ ਟਰੈਕਟਰ ਪਲਟ ਗਿਆ ਅਤੇ ਅਤੇ ਬੇਕਾਬੂ ਹੋ ਕੇ ਆਪਣੇ ਅੱਗੇ ਜਾਂਦੇ ਜਗਤਾਰ ਸਿੰਘ ਦੇ ਟਰੈਕਟਰ ਟਰਾਲੇ ਨੂੰ ਵੀ ਪਲਟਾ ਦਿੱਤਾ। ਇਸ ਹਾਦਸੇ ’ਚ ਜ਼ਖ਼ਮੀ ਹੋਏ ਅਮਨਦੀਪ ਸਿੰਘ ਦੀ ਬਠਿੰਡਾ ਇਲਾਜ ਦੌਰਾਨ ਬਠਿੰਡਾ ਮੌਤ ਹੋ ਗਈ। ਇਸ ਸਬੰਧ ’ਚ ਪੁਲਿਸ ਨੇ ਨਾਮਾਲੂਮ ਘੋੜਾ ਟਰਾਲਾ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 6.60 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਪੰਜਾਬ ਦੇਸ਼ ਦਾ ਸਭ ਤੋਂ ਵੱਧ ਨਸ਼ਾ ਵਿਕਣ ਵਾਲਾ ਸੂਬਾ ਬਣਿਆ: ਹਰਸਿਮਰਤ ਕੌਰ ਬਾਦਲ ‘ ਮਾਵਾਂ ਧੀਆਂ ਦੀ ਲਲਕਾਰ , ਬੰਦ ਕਰਵਾਵਾ...
Ad Position 24