10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੋਟਕਪੂਰਾ ਦੀ ਦਾਣਾ ਮੰਡੀ ’ਚ ਬਾਸਮਤੀ ਅਤੇ ਰਵਾਇਤੀ ਝੋਨੇ ਦੀ ਹੋ ਰਹੀ ਹੈ ਨਾਲੋ-ਨਾਲ ਖ਼ਰੀਦ-ਬਾਸਮਤੀ 4400 ਨੂੰ ਵਿਕੀ

ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੀ ਦਾਣਾ ਮੰਡੀ ’ਚ ਝੋਨੇ ਦੀ ਲਗਾਤਾਰ ਆਮਦ ਹੋਣ ਕਾਰਨ ਰੌਣਕਾਂ ਪਰਤ ਰਹੀਆਂ ਹਨ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬਾਸਮਤੀ ਅਤੇ ਝੋਨੇ ਦੀਆਂ ਰਵਾਇਤੀ ਕਿਸਮਾਂ ਪੀ.

Ad Position 21
No active advertisement
?? 10-10-2026
ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੀ ਦਾਣਾ ਮੰਡੀ ’ਚ ਝੋਨੇ ਦੀ ਲਗਾਤਾਰ ਆਮਦ ਹੋਣ ਕਾਰਨ ਰੌਣਕਾਂ ਪਰਤ ਰਹੀਆਂ ਹਨ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬਾਸਮਤੀ ਅਤੇ ਝੋਨੇ ਦੀਆਂ ਰਵਾਇਤੀ ਕਿਸਮਾਂ ਪੀ.ਆਰ 111, 114, 126 ਅਤੇ ਹੋਰਨਾਂ ਦੀ ਸਰਕਾਰੀ ਖ਼ਰੀਦ ਲਗਪਗ ਬਰਾਬਰ ਚੱਲ ਰਹੀ ਹੈ। ਬਾਸਮਤੀ ਦਾ ਭਾਅ ਕੋਟਕਪੂਰਾ ਮੰਡੀ ’ਚ ਜ਼ਿਆਦਾ ਹੋਣ ਕਾਰਨ ਹੋਰਨਾਂ ਗੁਆਂਢੀ ਜ਼ਿਲਿ੍ਆਂ ਦੇ ਕਿਸਾਨ ਵੀ ਇਸੇ ਮੰਡੀ ’ਚ ਵਧੇਰੇ ਤਰਜੀਹ ਦੇ ਰਹੇ ਹਨ। ਦਾਣਾ ਮੰਡੀ ’ਚ ਬਾਸਮਤੀ ਦਾ ਵੱਧ ਤੋਂ ਵੱਧ ਭਾਅ 4400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਹੈ, ਹਾਲਾਂਕਿ ਕੱਲ੍ਹ ਇਹੀ ਭਾਅ 4300 ਰੁਪਿਆ ਸੀ। ਬਾਸਮਤੀ ਦੀ ਖ਼ਰੀਦ ਪ੍ਰਾਈਵੇਟ ਵਪਾਰੀਆਂ ਦੁਆਰਾ ਹੋਣ ਕਰਕੇ ਮੰਡੀ ’ਚ ਕੁੱਲ ਆਮਦ ’ਚੋਂ 90 ਫ਼ੀਸਦੀ ਖ਼ਰੀਦ ਅਤੇ ਨਾਲੋ-ਨਾਲ ਚੁਕਾਈ ਹੋ ਰਹੀ ਹੈ। ਹੁਣ ਤੱਕ ਮੰਡੀ ’ਚ 4 ਲੱਖ ਗੱਟਾ ਆ ਚੁੱਕਾ ਹੈ। ਆੜ੍ਹਤੀਆ ਐਸੋੋਸੀਏਸ਼ਨ ਦੇ ਸੀਨੀਅਰ ਮੈਂਬਰ ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਦੁਕਾਨ ’ਤੇ ਕਰੀਬ 25 ਹਜ਼ਾਰ ਗੱਟਾ ਬਾਸਮਤੀ ਦਾ ਖ਼ਰੀਦਿਆ ਜਾ ਚੁੱਕਾ ਹੈ। ਮੰਡੀ ’ਚ ਕੰਮ ਕਰਦੇ ਮਜ਼ਦੂਰਾਂ ਦੇ ਆਗੂ ਮੰਗਾ ਸਿੰਘ ਵਾਸੀ ਕੋਟਕਪੂਰਾ ਨੇ ਦੱਸਿਆ ਹੈ ਕਿ ਆਉਂਦੇ ਦਿਨਾਂ ’ਚ ਮਜ਼ਦੂਰਾਂ ’ਤੇ ਕੰਮ ਦਾ ਕੱਸ ਬਹੁਤ ਜ਼ਿਆਦਾ ਹੋ ਜਾਵੇਗਾ, ਹਾਲਾਂਕਿ ਉਨ੍ਹਾਂ ਦੇ ਨਾਲ ਆੜ੍ਹਤ ਦੀ ਦੁਕਾਨ ’ਤੇ ਪੰਜਾਹ ਫ਼ੀਸਦੀ ਪ੍ਰਵਾਸੀ ਮਜ਼ਦੂਰ ਵੀ ਨਾਲ ਕੰਮ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਝੋਨੇ ਦੀਆਂ ਰਵਾਇਤੀ ਕਿਸਮਾਂ ਦੀ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਏਥੇ ਸਰਕਾਰੀ ਖ਼ਰੀਦ ਏਜੰਸੀਆਂ ਪਨਸਪ, ਪਨਗੇ੍ਰਨ, ਮਾਰਕਫ਼ੈੱਡ ਅਤੇ ਵੇਅਰਹਾਊਸ ਵਲੋਂ ਝੋਨੇ ਦੀ ਖ਼ਰੀਦ ਕੀਤੀ ਜਾਣੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ’ਚ ਕਰੀਬ ਦੋ ਲੱਖ ਦੇ ਕਰੀਬ ਝੋਨੇ ਦਾ ਗੱਟਾ ਪੁੱਜਾ ਹੈ, ਜਿਸ ਵਿਜੋਂ ਇਕ ਲੱਖ ਗੱਟੇ ਦੀ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਗਈ ਹੈ। ਇਸ ਵਿਚੋਂ 15, 000 ਗੱਟੇ ਦੀ ਚੁਕਾਈ ਵੀ ਹੋ ਚੁੱਕੀ ਹੈ। ਮਾਰਕੀਟ ਕਮੇਟੀ ਕੋਟਕਪੂਰਾ ਵਲੋਂ ਮੰਡੀ ਇੰਚਾਰਜ ਸਿਮਰਨਜੀਤ ਸਿੰਘ ਮੱਕੜ ਨੇ ਦੱਸਿਆ ਹੈ ਕਿ ਹਾਲ ਦੀ ਘੜੀ ਕਿਸਾਨਾਂ ਨੂੰ ਮੰਡੀ ’ਚ ਕੋਈ ਦਿੱਕਤ ਪੇਸ਼ ਨਹੀਂ ਆ ਰਹੀ। ਪਿੰਡ ਭਾਣਾ ਇਕ ਕਿਸਾਨ ਨੇ ਦੱਸਿਆ ਹੈ ਕਿ ਉਹ ਜਿੰਨ੍ਹੀ ਫ਼ਸਲ ਦੀ ਕਟਾਈ ਕਰਕੇ ਮੰਡੀ ’ਚ ਲਿਆਉਂਦਾ ਹੈ, ਉਸ ਦੀ ਨਾਲੋ-ਨਾਲ ਖ਼ਰੀਦ ਹੋ ਰਹੀ ਹੈ। ਪਿੰਡ ਖਾਰਾ ਦੇ ਕਿਸਾਨ ਭੁਪਿੰਦਰ ਸਿੰਘ ਪੁੱਤਰ ਬੰਤ ਸਿੰਘ ਨੇ ਦੱਸਿਆ ਹੈ ਕਿ ਉਹ ਪੀ.ਆਰ 125 ਝੋਨੇ ਦੀ 4 ਏਕੜ ਦੀ ਕਟਾਈ ਕਰਕੇ ਮੰਡੀ ’ਚ ਆਏ ਹਨ। ਥੋੜੀ ਨਮੀ ਆਉਣ ਕਰਕੇ ਝੋਨੇ ਨੂੰ ਸੁਕਾ ਰਹੇ ਹਨ ਅਤੇ ਜਲਦੀ ਵਿਕ ਜਾਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਝੋਨੇ ਦਾ ਸਰਕਾਰੀ ਭਾਅ ਦੇ ਬਰਾਬਰ ਭਾਅ ਮਿਲਣ ਕਾਰਨ 35, 000 ਹਜ਼ਾਰ ਗੱਟਾ ਪ੍ਰਾਈਵੇਟ ਵਪਾਰੀਆਂ ਵਲੋਂ ਖ਼ਰੀਦਿਆ ਜਾ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਲੱਭਿਆ ਕੀਮਤੀ ਮੋਬਾਈਲ ਵਾਪਸ ਕੀਤਾ ਅਗਲੀ ਖ਼ਬਰ 6.60 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ
Ad Position 24