10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

40 ਮੁਕਤਿਆਂ ਦੀ ਪਵਿੱਤਰ ਧਰਤੀ ਦਾ ਮੁੱਖ ਬਾਈਪਾਸ ਬਣਿਆ ‘ਮੌਤ ਦਾ ਖੂਹ’ ਡੇਢ ਸਾਲ ਤੋਂ 90 ਲੱਖ ਦੇ ਫੰਡ ਅਣਵਰਤੇ, ਪ੍ਰਸ਼ਾਸਨ ਬੇਖ਼ਬਰ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਹਰਮਹਿੰਦਰ ਪਾਲ)-40 ਮੁਕਤਿਆਂ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਮੁਸਾਫ਼ਿਰਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਨ ਵਾਲਾ ਮੁੱਖ ਕੋਟਕਪੂਰਾ-ਬਠਿੰਡਾ ਬਾਈਪਾਸ ਇਸ ਵੇਲੇ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਿਹਾ ਹੈ, ਜ਼ਿਲ੍ਹਾ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨਹੀਂ ਖੁੱਲ੍ਹ ਰਹੀ। ਸੜਕ ਦੀ ਹਾਲਤ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਇਸ ’ਤੇ ਵਾਹਨ ਚਲਾਉਣਾ ‘ਮੌਤ ਦੇ ਖੂਹ’ ਵਿਚ ਵਹੀਕਲ ਚਲਾਉਣ ਦੇ ਬਰਾਬਰ ਬਣ ਗਿਆ ਹੈ, ਜਿਸ ਨਾਲ ਹਰ ਵੇਲੇ ਕਿਸੇ ਭਿਆਨਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।

Ad Position 21
No active advertisement
ਬਦਹਾਲ ਸੜਕ ਤੋਂ ਲੰਘਦੇ ਹੋਏ ਵਾਹਨ। ਅਜੀਤ ਤਸਵੀਰ 10-10-2026
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਹਰਮਹਿੰਦਰ ਪਾਲ)-40 ਮੁਕਤਿਆਂ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਮੁਸਾਫ਼ਿਰਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਨ ਵਾਲਾ ਮੁੱਖ ਕੋਟਕਪੂਰਾ-ਬਠਿੰਡਾ ਬਾਈਪਾਸ ਇਸ ਵੇਲੇ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਿਹਾ ਹੈ, ਜ਼ਿਲ੍ਹਾ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨਹੀਂ ਖੁੱਲ੍ਹ ਰਹੀ। ਸੜਕ ਦੀ ਹਾਲਤ ਇਸ ਕਦਰ ਖ਼ਰਾਬ ਹੋ ਚੁੱਕੀ ਹੈ ਕਿ ਇਸ ’ਤੇ ਵਾਹਨ ਚਲਾਉਣਾ ‘ਮੌਤ ਦੇ ਖੂਹ’ ਵਿਚ ਵਹੀਕਲ ਚਲਾਉਣ ਦੇ ਬਰਾਬਰ ਬਣ ਗਿਆ ਹੈ, ਜਿਸ ਨਾਲ ਹਰ ਵੇਲੇ ਕਿਸੇ ਭਿਆਨਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਸੜਕ ਦੀ ਇਸ ਤਰਸਯੋਗ ਹਾਲਤ ਦਾ ਮੁੱਖ ਕਾਰਨ ਕਿਨਾਰਿਆਂ ’ਤੇ ਬਣੇ ਵਪਾਰਕ ਅਦਾਰਿਆਂ, ਰਿਹਾਇਸ਼ੀ ਕਾਲੋਨੀਆਂ ਅਤੇ ਘਰਾਂ ਦੇ ਸੀਵਰੇਜ ਦੇ ਪਾਣੀ ਦੀ ਯੋਗ ਨਿਕਾਸੀ ਦਾ ਨਾ ਹੋਣਾ ਹੈ। ਨਿਕਾਸੀ ਪ੍ਰਬੰਧ ਠੱਪ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਲਗਾਤਾਰ ਸੜਕ ਉੱਪਰ ਆ ਜਾਂਦਾ ਹੈ, ਜਿਸ ਨਾਲ ਲੁੱਕ ਤੇ ਬਜਰੀ ਉਖੜ ਜਾਂਦੀ ਹੈ। ਹਰ ਦਿਨ ਪਾਣੀ ਖੜ੍ਹਨ ਨਾਲ ਸੜਕ ਉੱਪਰ ਫੁੱਟ ਤੋਂ ਡੇਢ-ਡੇਢ ਫੁੱਟ ਡੂੰਘੇ ਖੱਡੇ ਪੈ ਚੁੱਕੇ ਹਨ, ਜੋ ਬਰਸਾਤ ਦੇ ਦਿਨਾਂ ਵਿਚ ਚਲਦੇ ਵਾਹਨਾਂ ਲਈ ਜਾਨਲੇਵਾ ਸਾਬਤ ਹੁੰਦੇ ਹਨ। ਡੇਢ ਸਾਲ ਪਹਿਲਾਂ ਪਾਸ ਹੋਇਆ ਸੀ 90 ਲੱਖ ਤੋਂ ਵੱਧ ਦਾ ਟੈਂਡਰ ਕਰੀਬ 94.08 ਲੱਖ ਰੁਪਏ ਦਾ ਟੈਂਡਰ ਪੰਜਾਬ ਸਰਕਾਰ ਵਲੋਂ ਕਰੀਬ ਡੇਢ ਸਾਲ ਪਹਿਲਾਂ 2023-24 ਵਿਚ ਮੰਡੀ ਬੋਰਡ ਰਾਹੀਂ ਪਾਸ ਕੀਤਾ ਗਿਆ ਸੀ। ਇਹ ਸੜਕ ਪੰਜਾਬ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ। ਪੰਜਾਬ ਮੰਡੀ ਬੋਰਡ ਨੇ ਮੁਕਤਸਰ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਸੜਕ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਬਣੀਆਂ ਇਮਾਰਤਾਂ, ਕਮਰਸ਼ੀਅਲ ਅਦਾਰਿਆਂ ਅਤੇ ਰਿਹਾਇਸ਼ੀ ਖੇਤਰਾਂ ਦੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਪਰ ਪਿਛਲੇ ਡੇਢ ਸਾਲ ਤੋਂ ਪ੍ਰਸ਼ਾਸਨ ਵਲੋਂ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਟੈਂਡਰ ਪਾਸ ਹੋਣ ਦੇ ਬਾਵਜੂਦ ਸੜਕ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਇਹ ਰਾਸ਼ੀ ਸਰਕਾਰੀ ਕਾਗਜ਼ਾਂ ਵਿਚ ਹੀ ਅਟਕ ਕੇ ਰਹਿ ਗਈ। ਸ਼ਹਿਰ ਦੀ ਬਦਨਾਮੀ, ਹੈਵੀ ਵਾਹਨਾਂ ਨੇ ਬਦਲੇ ਰੂਟ - ਇਸ ਬਾਈਪਾਸ ਦੀ ਖਸਤਾ ਹਾਲਤ ਕਾਰਨ ਸ੍ਰੀ ਮੁਕਤਸਰ ਸਾਹਿਬ ਦੀ ਪੂਰੇ ਦੇਸ਼ ਵਿਚ ਚਰਚਾ ਤੇ ਬਦਨਾਮੀ ਹੋ ਰਹੀ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਬਾਹਰੋਂ ਆਉਣ ਵਾਲੇ ਹੈਵੀ ਵਹੀਕਲ, ਵੱਡੇ ਟਰੱਕ ਅਤੇ ਟਰਾਲੇ ਸ਼ਹਿਰ ਦੇ ਇਸ ਮੁੱਖ ਰੂਟ ਤੋਂ ਲੰਘਣ ਦੀ ਬਜਾਏ ਲੰਬਾ ਚੱਕਰ ਪਾ ਕੇ ਬਠਿੰਡਾ-ਮਲੋਟ ਰੂਟ ਤੋਂ ਲੰਘਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਇਸੇ ਬਾਈਪਾਸ ’ਤੇ ਜ਼ਿਲ੍ਹੇ ਦੀਆਂ ਪ੍ਰਮੁੱਖ ਸਰਕਾਰੀ ਸੰਸਥਾਵਾਂ ਜਿਵੇਂ ਡਿਪਟੀ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਕਚਹਿਰੀਆਂ, ਸਿਵਲ ਹਸਪਤਾਲ, ਬੱਸ ਸਟੈਂਡ ਅਤੇ ਬਠਿੰਡਾ-ਮਲੋਟ ਰੋਡ ਪੈਂਦੇ ਹਨ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਆਮ ਲੋਕ, ਮਰੀਜ਼ ਅਤੇ ਸਰਕਾਰੀ ਕਰਮਚਾਰੀ ਇਸੇ ਖਤਰਨਾਕ ਰਸਤੇ ਤੋਂ ਲੰਘਦੇ ਹਨ। ਸਥਾਨਕ ਨਿਵਾਸੀਆਂ ਤੇ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਬਾਈਪਾਸ ’ਤੇ ਸੀਵਰੇਜ ਦਾ ਪੱਕਾ ਹੱਲ ਕਰਕੇ ਇਸ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਜਲਦ ਤੋਂ ਜਲਦ ਕਰਵਾਇਆ ਜਾਵੇ। ਵੈਨਿਸ਼ ਗਰਗ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਇਸ ਗੰਭੀਰ ਮਾਮਲੇ ਸਬੰਧੀ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਸਥਾਨਕ ਐਮ.ਐਲ.ਏ. ਨਾਲ ਰਾਬਤਾ ਕਾਇਮ ਕਰ ਰਹੇ ਹਾਂ। ਸੀਵਰੇਜ ਨਿਕਾਸੀ ਦਾ ਹੱਲ ਕੱਢ ਕੇ ਜਲਦੀ ਤੋਂ ਜਲਦੀ ਸੜਕ ਦੀ ਮੁਰੰਮਤ ਤੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਕਿਸਾਨਾਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ : ਵਿਧਾਇਕਾ ਪ੍ਰੋ. ਬਲਜਿੰਦਰ ਕ... ਅਗਲੀ ਖ਼ਬਰ ਰਵੀ ਸੇਠੀ ਨੂੰ ਸਦਮਾ, ਵੱਡੀ ਭੈਣ ਦਾ ਦਿਹਾਂਤ
Ad Position 24