ਮੈਂਬਰ ਪਾਰਲੀਮੈਂਟ ਬੀਬੀ ਬਾਦਲ ਵਲੋਂ ਪਿੰਡ ਬੀਬੀਵਾਲਾ ਦੇ ਵਿਕਾਸ ਲਈ ਗਰਾਂਟ ਜਾਰੀ
ਨਥਾਣਾ, 9 ਅਕਤੂਬਰ (ਗੁਰਦਰਸ਼ਨ ਲੁੱਧੜ)- ਹਲਕਾ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਬਲਾਕ ਨਥਾਣਾ ਦੇ ਪਿੰਡ ਬੀਬੀਵਾਲਾ ਦੇ ਵਿਕਾਸ ਕਾਰਜਾਂ ਲਈ 5. 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।
ਨਥਾਣਾ, 9 ਅਕਤੂਬਰ (ਗੁਰਦਰਸ਼ਨ ਲੁੱਧੜ)- ਹਲਕਾ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਬਲਾਕ ਨਥਾਣਾ ਦੇ ਪਿੰਡ ਬੀਬੀਵਾਲਾ ਦੇ ਵਿਕਾਸ ਕਾਰਜਾਂ ਲਈ 5.50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਵਲੋਂ ਪਿੰਡ ਦੇ ਪੰਚਾਇਤੀ ਆਗੂਆਂ ਅਤੇ ਯੂਥ ਕਲੱਬ ਦੇ ਮੈਂਬਰਾਂ ਨੂੰ ਪਿੰਡ ਦੀਆਂ ਸਮੱਸਿਆਵਾਂ ਦੱਸਣ ਲਈ ਮੈਂਬਰ ਪਾਰਲੀਮੈਂਟ ਦੇ ਰੂਬਰੂ ਕਰਵਾਇਆ ਗਿਆ। ਸਰਪੰਚ ਗੁਰਮੇਲ ਸਿੰਘ, ਪੰਚ ਗੁਰਪ੍ਰੀਤ ਸਿੰਘ, ਯੂਥ ਕਲੱਬ ਦੇ ਆਗੂ ਤਨਪ੍ਰੀਤ ਸਿੰਘ, ਜਸਵਿੰਦਰ ਸਿੰਘ ਖਟੜਾ ਅਤੇ ਕੁਲਜੀਤ ਸਿੰਘ ਵਲੋਂ ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਬਾਰੇ ਮੈਂਬਰ ਪਾਰਲੀਮੈਂਟ ਨੂੰ ਜਾਣੂੰ ਕਰਵਾਇਆ ਗਿਆ। ਪਿੰਡ ਦੇ ਆਗੂਆਂ ਤੋਂ ਸਮੱਸਿਆਵਾਂ ਸੁਣਨ ਉਪਰੰਤ ਬੀਬੀ ਬਾਦਲ ਵਲੋਂ 4 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੀਆਂ ਗਲੀਆਂ ਦੇ ਵਿਕਾਸ ਕਾਰਜਾਂ ਲਈ ਅਤੇ 1.50 ਲੱਖ ਗਰਾਂਟ ਖੇਡਾਂ ਦੇ ਜਿੰਮ ਲਈ ਜਾਰੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਬੀਬੀ ਬਾਦਲ ਵਲੋਂ ਆਪਣੇ ਕੋਟੇ ਵਿਚੋਂ ਗਰਾਂਟਾਂ ਬਿਲਕੁਲ ਨਿਰਪੱਖ ਅਤੇ ਲੋੜੀਂਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਪੰਜਾਬ ਦੀ ਹੁਕਮਰਾਨ ਧਿਰ ਵਲੋਂ ਗਰਾਂਟਾਂ ਦੇਣ ਦੇ ਕੰਮ ਪੱਖਪਾਤ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ।