18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਫ਼ਾਈ ਅਭਿਆਨ ਚਲਾਇਆ

ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮੌਰਨਿੰਗ ਵਾਕ ਵੈੱਲਫ਼ੇਅਰ ਸੁਸਾਇਟੀ ਵਲੋਂ ਪ੍ਰਧਾਨ ਚਮਨ ਲਾਲ ਬਾਂਸਲ ਤੇ ਸਰਪ੍ਰਸਤ ਰਾਮ ਕ੍ਰਿਸ਼ਨ ਗਰਗ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਮੈਂਬਰਾਂ ਨੇ ਸਫ਼ਾਈ ਸੇਵਾ ਕਰਦਿਆਂ ਪਾਰਕ ਨੂੰ ਸਾਫ਼-ਸੁਥਰਾ ਰੱਖਣ ਅਤੇ ਹਰਿਆਵਲ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ।

Ad Position 21
No active advertisement
ਅਜੀਤ ਡੈਸਕ 18-10-2026
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮੌਰਨਿੰਗ ਵਾਕ ਵੈੱਲਫ਼ੇਅਰ ਸੁਸਾਇਟੀ ਵਲੋਂ ਪ੍ਰਧਾਨ ਚਮਨ ਲਾਲ ਬਾਂਸਲ ਤੇ ਸਰਪ੍ਰਸਤ ਰਾਮ ਕ੍ਰਿਸ਼ਨ ਗਰਗ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਮੈਂਬਰਾਂ ਨੇ ਸਫ਼ਾਈ ਸੇਵਾ ਕਰਦਿਆਂ ਪਾਰਕ ਨੂੰ ਸਾਫ਼-ਸੁਥਰਾ ਰੱਖਣ ਅਤੇ ਹਰਿਆਵਲ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਸਵੇਰ ਦੀ ਸੈਰ ਮੌਕੇ ਇਕੱਤਰ ਹੋਏ ਮੈਂਬਰਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਉਪਰੰਤ ਪਾਰਕ ਵਿਚ ਝਾੜੂ ਲਗਾ ਕੇ ਸਫ਼ਾਈ ਕੀਤੀ ਅਤੇ ਇਕੱਠੇ ਹੋਏ ਕੂੜੇ-ਕਰਕਟ ਨੂੰ ਕੂੜੇਦਾਨ ਵਿਚ ਪਾਇਆ। ਇਸ ਦੇ ਨਾਲ ਹੀ ਪਾਰਕ ਵਿਚ ਲੱਗੇ ਪੌਦਿਆਂ ਦੀ ਸਾਂਭ-ਸੰਭਾਲ ਵੀ ਕੀਤੀ ਗਈ। ਸੁਸਾਇਟੀ ਦੇ ਸਹਾਇਕ ਸਕੱਤਰ ਡਾਕਟਰ ਗੁਰਜੀਤ ਰਾਣਾ ਅਤੇ ਮੁੱਖ ਬੁਲਾਰੇ ਚਮਨ ਪ੍ਰਜਾਪਤੀ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਦੀ ਸਫ਼ਾਈ ਬਰਕਰਾਰ ਰੱਖਣਾ, ਵੱਧ ਤੋਂ ਵੱਧ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਹੈ। ਸਕੱਤਰ ਮਲਕੀਤ ਸਿੰਘ ਚਹਿਲ ਤੇ ਖ਼ਜ਼ਾਨਚੀ ਧਰਮਪਾਲ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ, ਪ੍ਰਦੂਸ਼ਣ ਦੀ ਰੋਕਥਾਮ ਤੇ ਕੂੜੇ-ਕਰਕਟ ਨੂੰ ਨਿਰਧਾਰਤ ਥਾਂ ’ਤੇ ਸੁੱਟਣ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਸਫ਼ਾਈ ਅਭਿਆਨ ਵਿਚ ਮੀਤ ਪ੍ਰਧਾਨ ਕ੍ਰਿਸ਼ਨ ਲਾਲ, ਡਾਕਟਰ ਜੁਗਿੰਦਰਪਾਲ, ਪੱਪੂ ਰਾਮ, ਮਨਜੀਤ ਸਿੰਘ, ਸੁਰਿੰਦਰ ਸਿੰਘ, ਸਾਧੂ ਸਿੰਘ, ਦੀਪਕ ਕੁਮਾਰ, ਅਵਤਾਰ ਸਿੰਘ ਕਾਨੂੰਨਗੋ, ਤਿਲਕ ਰਾਜ, ਉਦਮੀ ਰਾਮ, ਬਿਸ਼ਨ ਟੇਲਰ ਤੇ ਅਵਿਨਾਸ਼ ਲਾਹੌਰੀਆ ਸਮੇਤ ਹੋਰ ਮੈਂਬਰਾਂ ਨੇ ਵੀ ਸਫ਼ਾਈ ਸੇਵਾ ਵਿਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਰਹਿੰਦ - ਖੂੰਹਦ ਪ੍ਰਬੰਧਨ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕੁੜੀਆਂ ਪ੍ਰਤੀ ਸਮਾਜ ਦੀ ਪੁਰਾਣੀ ਅਤੇ ਨਵੀਂ ਸੋਚ ਦੇ ਟਕਰਾਅ ਦੀ ਕਹਾਣੀ ਹੈ ਫ਼ਿਲਮ ‘ਥਾਪੀ’ ਸੁਪਨੇ ਪੂਰੇ ਕਰਨ ਲਈ ਲਗਾਤਾਰ...
Ad Position 24