ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਸਪੀਕਰ ਸੰਧਵਾਂ ਦੀ ਪਤਨੀ ਨੂੰ ਮੰਗ-ਪੱਤਰ ਦਿੱਤਾ
ਕੋਟਕਪੂਰਾ, 17 ਅਕਤੂਬਰ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਹਲਕਾ ਕੋਟਕਪੂਰਾ ਦੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਤੋਂ ਹੋਏ ਨੁਕਸਾਨ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਹਲਕਾ ਕੋਟਕਪੂਰਾ ਦੇ ਪਿੰਡ ਚੱਕ ਕਲਿਆਣ, ਖਾਰਾ, ਵਾੜਾ ਦਰਾਕਾ ਆਦਿ ਦਾ ਪਿੰਡਾਂ ਦੌਰਾ ਕੀਤਾ।
ਕੋਟਕਪੂਰਾ, 17 ਅਕਤੂਬਰ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਹਲਕਾ ਕੋਟਕਪੂਰਾ ਦੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਤੋਂ ਹੋਏ ਨੁਕਸਾਨ ਸਬੰਧੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਹਲਕਾ ਕੋਟਕਪੂਰਾ ਦੇ ਪਿੰਡ ਚੱਕ ਕਲਿਆਣ, ਖਾਰਾ, ਵਾੜਾ ਦਰਾਕਾ ਆਦਿ ਦਾ ਪਿੰਡਾਂ ਦੌਰਾ ਕੀਤਾ। ਬਰਾੜ ਨੇ ਪ੍ਰਭਾਵਿਤ ਕਿਸਾਨਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਕੁਦਰਤੀ ਆਫਤ ਨਾਲ ਕਿਸਾਨਾਂ ਦਾ ਲੱਕ ਟੁੱਟ ਗਿਆ ਹੈ ਕਿਉਂਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਆਪਣੀਆਂ ਫਸਲਾਂ ਤੋਂ ਹੁੰਦੀਆਂ ਹਨ ਐਨ ਪੱਕ ਚੁੱਕੀ ਫਸਲ ’ਤੇ ਗੜੇਮਾਰੀ ਹੋਣ ਕਾਰਨ ਕਿਸਾਨਾਂ ਦਾ ਲੱਕ ਟੁੱਟ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਗੜੇਮਾਰੀ ਪ੍ਰਭਾਵਿਤ ਕਿਸਾਨਾਂ ਦੀ ਆਰਥਿਕ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਖੇਤਾਂ ਵਿਚ ਲੱਗੀਆਂ ਮੋਟਰਾਂ, ਸੋਲਰ ਪੈਨਲਾਂ, ਘਰਾਂ ਆਦਿ ਦਾ ਜੋ ਨੁਕਸਾਨ ਹੋਇਆ ਹੈ। ਉਸ ਦੀ ਆਰਥਿਕ ਰਾਹਤ ਦੇ ਕੇ ਭਰਪਾਈ ਕੀਤੀ ਜਾਵੇ। ਪਿੰਡ ਚੱਕ ਕਲਿਆਣ ਦੇ ਕਿਸਾਨ ਹੈਪੀ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਗੜੇਮਾਰੀ ਕਾਰਨ 45 ਕਿੱਲੇ ਨੁਕਸਾਨੇ ਗਏ ਹਨ। ਕਿਸਾਨ ਸਿਕੰਦਰ ਸਿੰਘ ਨੇ ਕਰੀਬ 24 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨੇ ਦੀ ਕਾਸ਼ਤ ਕੀਤੀ ਸੀ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਕਿਸਾਨ ਦਰਸ਼ਨ ਸਿੰਘ ਦਾ 10 ਏਕੜ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਹੋਰ ਵੀ ਬਹੁਤ ਸਾਰੇ ਕਿਸਾਨ ਹਨ ਜਿਨਾਂ ਦੀਆਂ ਫਸਲਾਂ ਬਹੁਤ ਜ਼ਿਆਦਾ ਨੁਕਸਾਨੀਆਂ ਗਈਆਂ ਹਨ। ਇਸ ਮੌਕੇ ਸਰਕਲ ਪ੍ਰਧਾਨ ਗੁਰਪਿਆਰ ਸਿੰਘ ਢੀਮਾਂ ਵਾਲੀ, ਲਛਮਣ ਸਿੰਘ ਨੰਬਰਦਾਰ, ਸੀਓ ਬਰਾੜ, ਭਿੰਦਰ ਸਿੰਘ, ਸੁਖਪਾਲ ਸਿੰਘ, ਗੁਰਲਾਲ ਸਿੰਘ ਸਮੇਤ ਪਿੰਡਾਂ ਦੇ ਹੋਰ ਵੀ ਕਿਸਾਨ ਹਾਜ਼ਰ ਸਨ।