21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਫ਼ਰੀਦਕੋਟ, 20 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਕਾਲਜ ਦੀ ਸੱਭਿਆਚਾਰਕ ਕਮੇਟੀ ਵਲੋਂ ਬਾਬਾ ਫ਼ਰੀਦ ਬਹੁ-ਮੰਤਵੀ ਹਾਲ ਵਿਖੇ ਬੀ. ਐੱਡ.

Ad Position 21
No active advertisement
ਅਜੀਤ ਡੈਸਕ 21-10-2026
ਫ਼ਰੀਦਕੋਟ, 20 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਕਾਲਜ ਦੀ ਸੱਭਿਆਚਾਰਕ ਕਮੇਟੀ ਵਲੋਂ ਬਾਬਾ ਫ਼ਰੀਦ ਬਹੁ-ਮੰਤਵੀ ਹਾਲ ਵਿਖੇ ਬੀ.ਐੱਡ. ਭਾਗ ਪਹਿਲਾ (ਸੈਸ਼ਨ 2026-28) ਦੇ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ, ਗੀਤ, ਲੋਕ-ਗੀਤ, ਡਾਂਸ, ਚਿੱਤਰਕਲਾ, ਰੰਗੋਲੀ, ਮਹਿੰਦੀ, ਕੋਰਿਓਗਰਾਫ਼ੀ, ਸੱਕਿਟ ਆਦਿ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਬੂਟਾ ਸਿੰਘ ਪੰਜਾਬੀ ਵਿਭਾਗ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਸਨ ਜਦਕਿ ਪ੍ਰਧਾਨਗੀ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੁਆਰਾ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ’ਚ ਮੰਚ ਸੰਚਾਲਨ ਪ੍ਰੋ. ਬੀਰਇੰਦਰਜੀਤ ਸਿੰਘ, ਵਿਦਿਆਰਥੀਆਂ ਹਰਮਨਪ੍ਰੀਤ ਕੌਰ, ਹਰਮਨਜੋਤ ਕੌਰ, ਗੁਰਵਿੰਦਰ ਸਿੰਘ ਨੇ ਕੀਤਾ। ਅੰਤ ਵਿਚ ਪ੍ਰਿੰਸੀਪਲ ਅਤੇ ਪ੍ਰੋਫ਼ੈਸਰਾਂ ਨੇ ਪ੍ਰੋ. ਬੂਟਾ ਸਿੰਘ ਤੇ ਪ੍ਰੋ. ਰਾਜੇਸ਼ਵਰੀ ਦੇਵੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਜਸਬੀਰ ਕੌਰ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਰਿਮੀ, ਡਾ. ਰਤਨ ਲਾਲ, ਪ੍ਰੋ. ਫੈਨੀ ਚਾਵਲਾ, ਪ੍ਰੋ. ਕਰਮਜੀਤ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੁਰਾਕ ਤੇ ਸਪਲਾਈ ਅਫ਼ਸਰ ਨੇ ਗਿੱਦੜਬਾਹਾ ’ਚ ਚੱਲਦੇ ਅਣ-ਅਧਿਕਾਰਤ ਯਾਰਡ ਤੋਂ ਪਰਦਾ ਚੁੱਕਿਆ ਅਗਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੁਸਹਿਰੇ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ
Ad Position 24