21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਖੁਰਾਕ ਤੇ ਸਪਲਾਈ ਅਫ਼ਸਰ ਨੇ ਗਿੱਦੜਬਾਹਾ ’ਚ ਚੱਲਦੇ ਅਣ-ਅਧਿਕਾਰਤ ਯਾਰਡ ਤੋਂ ਪਰਦਾ ਚੁੱਕਿਆ

ਗਿੱਦੜਬਾਹਾ, 20 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ’ਚ ਅਣ-ਅਧਿਕਾਰਤ ਚੱਲ ਰਹੇ ਯਾਰਡ ਤੋਂ ਉਸ ਸਮੇਂ ਪਰਦਾ ਚੁੱਕਿਆ ਗਿਆ ਕਿ ਜਦੋਂ ਸਥਾਨਕ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਵਲੋਂ ਛਾਪਾਮਾਰੀ ਕੀਤੀ ਗਈ ਜਿੱਥੇ ਖੁੱਲ੍ਹਾ ਪਿਆ ਝੋਨਾ ਅਤੇ ਬੋਰੀਆਂ ਵਿਚ ਭਰਿਆ ਝੋਨਾ ਮਿਲ ਗਿਆ। ਸ਼ਰੇਆਮ ਚੱਲ ਰਹੇ ਅਜਿਹੇ ਅਣ - ਅਧਿਕਾਰਤ ਯਾਰਡ ਦਾ ਸਥਾਨਕ ਅਧਿਕਾਰੀਆਂ ਨੂੰ ਪਹਿਲਾਂ ਪਤਾ ਨਾ ਲੱਗਣਾ ਅਤੇ ਮਾਮੂਲੀ ਨੋਟਿਸ ਭੇਜ ਕਿ ਪੱਲਾ ਝਾੜਨਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-10-2026
ਗਿੱਦੜਬਾਹਾ, 20 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ’ਚ ਅਣ-ਅਧਿਕਾਰਤ ਚੱਲ ਰਹੇ ਯਾਰਡ ਤੋਂ ਉਸ ਸਮੇਂ ਪਰਦਾ ਚੁੱਕਿਆ ਗਿਆ ਕਿ ਜਦੋਂ ਸਥਾਨਕ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਵਲੋਂ ਛਾਪਾਮਾਰੀ ਕੀਤੀ ਗਈ ਜਿੱਥੇ ਖੁੱਲ੍ਹਾ ਪਿਆ ਝੋਨਾ ਅਤੇ ਬੋਰੀਆਂ ਵਿਚ ਭਰਿਆ ਝੋਨਾ ਮਿਲ ਗਿਆ। ਸ਼ਰੇਆਮ ਚੱਲ ਰਹੇ ਅਜਿਹੇ ਅਣ - ਅਧਿਕਾਰਤ ਯਾਰਡ ਦਾ ਸਥਾਨਕ ਅਧਿਕਾਰੀਆਂ ਨੂੰ ਪਹਿਲਾਂ ਪਤਾ ਨਾ ਲੱਗਣਾ ਅਤੇ ਮਾਮੂਲੀ ਨੋਟਿਸ ਭੇਜ ਕਿ ਪੱਲਾ ਝਾੜਨਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਜਿਕਰਯੋਗ ਹੈ ਕਿ ਹਾੜੀ ਤੇ ਸਾਉਣੀ ਦੀ ਫ਼ਸਲ ਦੌਰਾਨ ਅਕਸਰ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਮੁੱਖ ਖ਼ਰੀਦ ਕੇਂਦਰਾਂ ਤੋਂ ਇਲਾਵਾ ਕਮਿਸ਼ਨ ਏਜੰਟਾਂ ਵਲੋਂ ਸੀਜ਼ਨ ਦੌਰਾਨ ਆਰਜੀ ਯਾਰਡ ਦੀ ਮਨਜ਼ੂਰੀ ਲਈ ਜਾਂਦੀ ਹੈ। ਜਿੱਥੇ ਕਮਿਸ਼ਨ ਏਜੰਟ ਆਪਣੇ ਕਿਸਾਨਾਂ ਦੀ ਜਿਨਸ ਆਪਣੇ ਯਾਰਡ ਵਿਚ ਰੱਖਦੇ ਹਨ। ਬਿਨਾਂ ਮਨਜ਼ੂਰੀ ਤੋਂ ਕਿਸੇ ਵੀ ਕਮਿਸ਼ਨ ਏਜੰਟ ਵਲੋਂ ਆਪਣੇ ਅਣ-ਅਧਿਕਾਰਤ ਯਾਰਡ ਵਿਚ ਰੱਖੇ ਗਏ ਝੋਨੇ ਦੀ ਹੋ ਰਹੀ ਵਿਕਰੀ ਇਸ ਲਈ ਸ਼ੱਕੀ ਪਾਈ ਜਾਂਦੀ ਹੈ ਕਿ ਇਸ ਦਾ ਰਿਕਾਰਡ ਮਾਰਕੀਟ ਕਮੇਟੀ ਵਿਚ ਰੱਖਿਆ ਨਹੀਂ ਜਾ ਸਕਦਾ ਅਤੇ ਬਣਦੀ ਮਾਰਕੀਟ ਕਮੇਟੀ ਫ਼ੀਸ ਦੀ ਚੋਰੀ ਸਮਝੀ ਜਾਂਦੀ ਹੈ। ਬੀਤੇ ਦਿਨ ਇਸ ਕਾਲੇ ਧੰਦੇ ਦਾ ਪਰਦਾ ਫ਼ਾਸ਼ ਕਰਦਿਆਂ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਰੁਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਨੂੰ ਇਹ ਪੱਕੀ ਜਾਣਕਾਰੀ ਮਿਲੀ ਸੀ ਕਿ ਕੁਝ ਸਥਾਨਕ ਕਮਿਸ਼ਨ ਏਜੰਟਾਂ ਨੇ ਆਪਣੇ ਯਾਰਡ ਮਨਜ਼ੂਰ ਨਹੀਂ ਕਰਵਾਏ। ਜਿਸ ਉਪਰੰਤ ਛਾਪਾਮਾਰੀ ਦੌਰਾਨ ਦੇਖਿਆ ਗਿਆ ਕਿ ਇਕ ਕਮਿਸ਼ਨ ਏਜੰਟ ਨੇ ਆਪਣੇ ਅਣ-ਅਧਿਕਾਰਤ ਯਾਰਡ ਵਿਚ ਝੋਨਾ ਰੱਖਿਆ ਹੋਇਆ ਸੀ। ਏਥੇ ਹੀ ਬੱਸ ਨਹੀਂ ਸਥਾਨਕ ਇਕ ਸ਼ੈਲਰ ਦੇ ਮਾਰਕਾ ਲੱਗੀਆਂ ਸੈਂਕੜੇ ਬੋਰੀਆਂ ਵਿਚ ਝੋਨਾ ਵੀ ਭਰਿਆ ਹੋਇਆ ਸੀ ਅਤੇ ਗੇਟ ਪਾਸ ਕੱਟਿਆ ਹੋਇਆ ਸੀ। ਸਬੰਧਿਤ ਏਜੰਟ ਪਾਸੋਂ ਮੰਗੇ ਵੇਰਵੇ ਅਨੁਸਾਰ ਉਹ ਆਪਣਾ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਝੋਨੇ ਦਾ ਰਿਕਾਰਡ ਨਹੀਂ ਦੇ ਸਕੇ। ਜਿਸ ਉਪਰੰਤ ਮਾਮਲਾ ਸ਼ੱਕੀ ਹੋਣ ਕਰਕੇ ਉਨ੍ਹਾਂ ਵਲੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਬਣਦੀ ਕਾਰਵਾਈ ਹਿੱਤ ਲਿਖਿਆ ਗਿਆ ਹੈ। ਇਹ ਮਾਮਲਾ ਨਿਰਪੱਖ ਜਾਂਚ ਦਾ ਵਿਸ਼ਾ ਹੈ ਕਿ ਮਾਰਕੀਟ ਕਮੇਟੀ ਦੀ ਫ਼ੀਸ ਨੂੰ ਲੱਗਣ ਵਾਲੇ ਚੂਨੇ ਪਿਛੇ ਕਿਸੇ ਅਧਿਕਾਰੀ ਦਾ ਤਾਂ ਹੱਥ ਨਹੀ? ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨੇ ਫੋਨ ’ਤੇ ਦੱਸਿਆ ਕਿ ਸਬੰਧਿਤ ਆੜ੍ਹਤੀਏ ਦਾ ਅਜੇ ਯਾਰਡ ਨੂੰ ਮਨਜ਼ੂਰੀ ਲਈ ਭੇਜਿਆ ਹੋਇਆ ਹੈ ਅਤੇ ਅਜੇ ਮੰਨਜ਼ੂਰੀ ਨਹੀ ਆਈ। ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਯਾਰਡ ਮਨਜ਼ੂਰ ਨਹੀ ਹੁੰਦਾ ਤਾਂ ਉਨ੍ਹੀ ਦੇਰ ਤੱਕ ਉਸ ਯਾਰਡ ਲਈ ਕਿਸੇ ਸ਼ੈਲਰ ਦੀ ਅਲਾਟਮੇਂਟ ਨਹੀਂ ਹੋ ਸਕਦੀ ਅਤੇ ਨਾ ਹੀ ਅਜਿਹੇ ਯਾਰਡ ਵਿਚ ਕੋਈ ਵਿਕਰੀ ਹੋ ਸਕਦੀ ਹੈ। ਉਨ੍ਹਾਂ ਸਬੰਧਿਤ ਆੜ੍ਹਤੀਏ ਨੂੰ ਨੋਟਿਸ ਭੇਜੇ ਜਾਣ ਦੀ ਵੀ ਗੱਲ ਕਹੀ। ਉਨ੍ਹਾਂ ਸਬੰਧਿਤ ਯਾਰਡ ਵਿਚ ਪਏ ਝੋਨੇ ਸਬੰਧੀ ਜਾਣਕਾਰੀ ਨਾ ਹੋਣ ਦੀ ਗੱਲ ਕੀਤੀ ਗਈ। ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਜੇਕਰ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਵਲੋਂ ਕਿਤੇ ਪਿਆ ਹੋਇਆ ਝੋਨਾ ਮਿਲਿਆ ਹੈ ਤਾਂ ਉਨ੍ਹਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਦੋਂ ਸ਼ਿਕਾਇਤ ਮਿਲੇਗੀ ਤਾਂ ਉਹ ਸਖ਼ਤ ਕਾਨੂੰਨੀ ਕਾਰਵਾਈ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਅਤੇ ਅਸ਼ਟਮੀ ਦੇ ਦਿਹਾੜੇ ’ਤੇ ਲੰਗਰ ਲਗਾਇਆ ਅਗਲੀ ਖ਼ਬਰ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
Ad Position 24