23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼ੈਲਰਾਂ ਵਾਲਿਆਂ ਨੇ 100 ਰੁਪਏ ਵੱਟਾ ਲਗਾਉਣ ਦੀ ਜ਼ਿੱਦ ਨਾ ਛੱਡੀ ਤਾਂ ਸਾਦਿਕ ਚੌਕ ’ਚ ਲੱਗੇਗਾ ਅੱਜ ਧਰਨਾ : ਕਿਸਾਨ ਆਗੂ

ਸਾਦਿਕ, 22 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਂਅਨ ਏਕਤਾ ਸਿੱਧੂਪੁਰ ਦੇ ਬਲਾਕ ਫ਼ਰੀਦਕੋਟ ਦੇ ਪ੍ਰਧਾਨ ਨੈਬ ਸਿੰਘ ਸ਼ੇਰ ਸਿੰਘ ਵਾਲਾ ਨੇ ਅੱਜ ਅਨਾਜ ਮੰਡੀ ਮੁਮਾਰਾ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਇਸ ਮੰਡੀ ਵਿਚ 27000 ਗੱਟਾ ਝੋਨੇ ਦਾ ਭਰਿਆ ਚੁੱਕਣ ਵਾਲਾ ਪਿਆ ਹੈ ਅਤੇ ਹੋਰ ਨਵਾਂ ਬਾਰਦਾਨਾਂ ਨਹੀਂ ਲਿਆਂਦਾ ਜਾ ਰਿਹਾ। ਇਹ ਮੰਡੀ ਵਰਦਾਨ ਅਤੇ ਪਦਮਾ ਚਾਵਲ ਮਿੱਲਾਂ ਨੂੰ ਅਲਾਟ ਹੋਈ ਹੈ ਜੋ ਕਾਉਣੀ ਪਿੰਡ ਨੇੜੇ ਲੱਗੀਆਂ ਹੋਈਆਂ ਹਨ।

Ad Position 21
No active advertisement
ਅਜੀਤ ਡੈਸਕ 23-10-2026
ਸਾਦਿਕ, 22 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਂਅਨ ਏਕਤਾ ਸਿੱਧੂਪੁਰ ਦੇ ਬਲਾਕ ਫ਼ਰੀਦਕੋਟ ਦੇ ਪ੍ਰਧਾਨ ਨੈਬ ਸਿੰਘ ਸ਼ੇਰ ਸਿੰਘ ਵਾਲਾ ਨੇ ਅੱਜ ਅਨਾਜ ਮੰਡੀ ਮੁਮਾਰਾ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਇਸ ਮੰਡੀ ਵਿਚ 27000 ਗੱਟਾ ਝੋਨੇ ਦਾ ਭਰਿਆ ਚੁੱਕਣ ਵਾਲਾ ਪਿਆ ਹੈ ਅਤੇ ਹੋਰ ਨਵਾਂ ਬਾਰਦਾਨਾਂ ਨਹੀਂ ਲਿਆਂਦਾ ਜਾ ਰਿਹਾ। ਇਹ ਮੰਡੀ ਵਰਦਾਨ ਅਤੇ ਪਦਮਾ ਚਾਵਲ ਮਿੱਲਾਂ ਨੂੰ ਅਲਾਟ ਹੋਈ ਹੈ ਜੋ ਕਾਉਣੀ ਪਿੰਡ ਨੇੜੇ ਲੱਗੀਆਂ ਹੋਈਆਂ ਹਨ। ਇਨ੍ਹਾਂ ਮਿੱਲਾਂ ਦੇ ਮਾਲਕ ਹਾਈਬ੍ਰਿਡ ਝੋਨੇ ’ਤੇ 100 ਰੁਪਏ ਪ੍ਰਤੀ ਕੁਇੰਟਲ ਜਬਰਦਸਤੀ ਵੱਟਾ ਲਗਾਉਣ ਦੀ ਸ਼ਰਤ ’ਤੇ ਝੋਨਾ ਚੁੱਕਣ ਦੀ ਜਿਦ ਕਰ ਰਹੇ ਹਨ, ਜਦੋਂ ਕਿ ਪੰਜਾਬ ਸਰਕਾਰ ਦੀ ਪ੍ਰਵਾਨਗੀ ਮਿਲਣ ’ਤੇ ਹੀ ਕਿਸਾਨਾਂ ਨੇ ਹਾਈਬ੍ਰਿਡ ਝੋਨੇ ਦੀ ਕਾਸ਼ਤ ਕੀਤੀ ਹੈ, ਪਰ ਸ਼ੈਲਰਾਂ ਵਾਲੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਅਤੇ ਸ਼ੈਲਰਾਂ ਵਿਚ ਝੋਨੇ ਦੀਆਂ ਭਰਕੇ ਗਈਆਂ ਟਰਾਲੀਆਂ ਮਾਲ ਲਾਹੁਣ ਤੋਂ ਰੋਕੀਆਂ ਹੋਈਆਂ ਹਨ। ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਸ਼ੈਲਰਾਂ ਵਾਲਿਆਂ ਦਾ ਨਮੀ ਮਾਪਕ ਯੰਤਰ ਮਾਰਕੀਟ ਕਮੇਟੀ ਦੇ ਨਮੀ ਮਾਪਕ ਯੰਤਰ ਨਾਲੋਂ 3-4 ਪੁਆਇੰਟ ਵੱਧ ਨਮੀ ਦੱਸਦਾ ਹੈ ਅਤੇ ਉਹ ਜ਼ਿਆਦਾ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਝੋਨੇ ਦੀਆਂ ਦੂਸਰੀਆਂ ਕਿਸਮਾਂ ’ਚ ਵੀ ਲੁੱਟ ਕਰਨ ਲਈ ਰਾਹ ਬਣਾਇਆ ਜਾ ਰਿਹਾ ਹੈ। ਇਸ ਤਰਾਂ ਕਿਸਾਨ ਨੂੰ ਮੰਡੀ ਵਿਚ ਬਿਠਾ ਕੇ ਖਰੀਦ ਨੂੰ ਲਮਕਾ ਕੇ ਲੁੱਟ ਲਈ ਮਜਬੂਰ ਕੀਤਾ ਜਾਂਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਸ਼ੈਲਰ ਵਾਲਿਆਂ ਦੇ ਨਮੀ ਮਾਪਕ ਯੰਤਰ ਨੂੰ ਆਪਣੇ ਯੰਤਰ ਨਾਲ ਮਿਲਦਾ ਕਰਨ ਅਤੇ ਕੰਡੇ ਵੱਟੇ ਦੀ ਵੀ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਿਲਕੁੱਲ ਝੋਨੇ ’ਤੇ 1 00 ਰੁਪਏ ਵੱਟਾ ਨਹੀਂ ਲਗਾਉਣ ਦੇਵੇਗੀ। ਜੇਕਰ ਸ਼ੈਲਰਾਂ ਵਾਲੇ ਇਸ ਜ਼ਿਦ ’ਤੇ ਅੜੇ ਰਹੇ ਤਾਂ ਮਿਤੀ 23 ਅਕਤੂਬਰ ਨੂੰ ਠੀਕ 12 ਵਜੇ ਸਾਦਿਕ ਦੇ ਮੇਨ ਚੌਕ ਵਿਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਮਿਲਕੇ ਧਰਨਾ ਲਗਾ ਕੇ ਆਵਾਜਾਈ ਬੰਦ ਕਰਨਗੇ ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ, ਮਾਰਕੀਟ ਕਮੇਟੀ ਅਤੇ ਸ਼ੈਲਰ ਵਾਲਿਆਂ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਹਾਈਬ੍ਰਿਡ ਝੋਨਾ ਚੁੱਕਣ ਤੋਂ ਟਾਲ-ਮਟੋਲ ਕਰਨ ਵਾਲੇ ਸ਼ੈਲਰ ਹੋਣਗੇ ਬਲੈਕ ਲਿਸਟ-ਡਾ. ਬਲਜੀਤ ਕੌਰ ਅਗਲੀ ਖ਼ਬਰ ਟਰੱਕ ਦੀ ਲਪੇਟ ’ਚ ਆਉਣ ਨਾਲ ਵਿਦਿਆਰਥੀ ਦੀ ਮੌਤ
Ad Position 24