25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਰਕਾਰ ਜੀ, ਸਾਡੀ ਸੜਕ ਦੀ ਵੀ ਸਾਰ ਲਵੋ !

ਕੋਟਕਪੂਰਾ, 24 ਅਕਤੂਬਰ (ਰਿੰਕੂ ਮਲਹੋਤਰਾ)-ਸ਼ਹਿਰ ਦੇ ਮੁੱਖ ਮਾਰਗ ਫੈਕਟਰੀ ਰੋਡ, ਹਰੀਨੋ ਰੋਡ, ਰਾਮ ਬਾਗ ਅਤੇ ਸੁਰਗਾਪੁਰੀ ਨੂੰ ਜੋੜਦਾ ਸੰਪਰਕ ਮਾਰਗ ਜੋ ਪਿਛਲੇ ਦਿਨਾਂ ਤੋਂ ਵਿਕਾਸ ਨੂੰ ਤਰਸ ਰਿਹਾ ਹੈ ਅਤੇ ਸੜਕ ਉੱਪਰ ਪਾਏ ਪੱਥਰ ਆਉਂਦੇ ਜਾਂਦੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਰਹੇ ਹਨ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਫੈਕਟਰੀ ਰੋਡ ਸੜਕ ਬਣਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਉੱਪਰ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ।

Ad Position 21
No active advertisement
ਕੋਟਕਪੂਰਾ ਦੇ ਫੈਕਟਰੀ ਰੋਡ ਮੁੱਖ ਮਾਰਗ ’ਤੇ ਪਏ ਪੱਥਰਾਂ ਵਾਲੀ ਸੜਕ ਤੋਂ ਲੰਘਦੇ ਰਾਹਗੀਰ। ਤਸਵੀਰ : ਰਿੰਕੂ ਮਲਹੋਤਰਾ 25-10-2026
ਕੋਟਕਪੂਰਾ, 24 ਅਕਤੂਬਰ (ਰਿੰਕੂ ਮਲਹੋਤਰਾ)-ਸ਼ਹਿਰ ਦੇ ਮੁੱਖ ਮਾਰਗ ਫੈਕਟਰੀ ਰੋਡ, ਹਰੀਨੋ ਰੋਡ, ਰਾਮ ਬਾਗ ਅਤੇ ਸੁਰਗਾਪੁਰੀ ਨੂੰ ਜੋੜਦਾ ਸੰਪਰਕ ਮਾਰਗ ਜੋ ਪਿਛਲੇ ਦਿਨਾਂ ਤੋਂ ਵਿਕਾਸ ਨੂੰ ਤਰਸ ਰਿਹਾ ਹੈ ਅਤੇ ਸੜਕ ਉੱਪਰ ਪਾਏ ਪੱਥਰ ਆਉਂਦੇ ਜਾਂਦੇ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਰਹੇ ਹਨ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਫੈਕਟਰੀ ਰੋਡ ਸੜਕ ਬਣਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਉੱਪਰ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ। ਸੜਕ ਤੋਂ ਲੰਘਦੇ ਰਾਹਗੀਰਾਂ ਲਈ ਹੁਣ ਸੜਕ ਤੋਂ ਬੁੜਕ ਕੇ ਪੱਥਰ ਵੱਜ ਰਹੇ ਹਨ ਜੋ ਰਾਹਗੀਰਾਂ ਨੂੰ ਜ਼ਖਮੀ ਕਰ ਰਹੇ ਹਨ ਨਾਲ ਹੀ ਆਸ ਪਾਸ ਦੀਆਂ ਦੁਕਾਨਾਂ ਦਾ ਵੀ ਨੁਕਸਾਨ ਕਰ ਰਹੇ ਹਨ। ਸੜਕ ਦਾ ਦੋ ਕਿਲੋਮੀਟਰ ਕਰੀਬ ਟੋਟਾ ਜਿਸ ਉੱਪਰ ਮੋਟੇ ਪੱਥਰ ਪਾਏ ਹੋਏ ਹਨ ਅਤੇ ਇਲਾਕਾ ਵਾਸੀ ਹੁਣ ਸੜਕ ਉੱਪਰ ਲੁੱਕ ਪੈਣ ਦੀ ਉਡੀਕ ਕਰ ਰਹੇ ਹਨ। ਇਸ ਸੜਕ ਉੱਪਰੋਂ ਹਰੀਨੋ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਇਲਾਕਿਆਂ ਨੂੰ ਜਾਣ ਵਾਸਤੇ ਰਾਹਗੀਰ ਲੰਘਦੇ ਹਨ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਕੋਟਕਪੁਰਾ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਦੀ ਜਲਦੀ ਸਾਰ ਲਈ ਜਾਵੇ ਤਾਂ ਜੋ ਇਸ ਲਾਂਘੇ ਤੋਂ ਲੰਘਦੇ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਰਾਹਗੀਰ ਸ਼ਹਿਰ ਵਿਚ ਲੱਗਦੇ ਜਾਮ ਤੋਂ ਬਚਣ ਲਈ ਇਸ ਲਾਂਘੇ ਨੂੰ ਵਰਤਦੇ ਹਨ ਜੋ ਵੱਖ ਵਖ ਇਲਾਕਿਆਂ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਖੇਤਰ ਨੂੰ ਵੀ ਹੋਰ ਵਾਰਡਾਂ ਨਾਲ ਜੋੜਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀਗੰਗਾਨਗਰ ਤੋਂ ਚੰਡੀਗੜ੍ਹ ਨੂੰ ਜੋੜਦੇ ਮੁੱਖ ਮਾਰਗ ਦੀ ਹਾਲਤ ਤਰਸਯੋਗ ਅਗਲੀ ਖ਼ਬਰ ਜੈਤੋ ’ਚ ਟ੍ਰੈਫ਼ਿਕ ਸਮੱਸਿਆ ਦੇ ਸੁਧਾਰ ਦੀ ਮੰਗ
Ad Position 24