ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮਨਾਈ
ਮਲੋਟ, 24 ਅਕਤੂਬਰ (ਪਾਟਿਲ)-ਡੀ. ਏ.
ਮਲੋਟ, 24 ਅਕਤੂਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਧੂਮਧਾਮ ਨਾਲ ਮਨਾਈ ਗਈ। ਅਭੈ ਕੁਮਾਰ ਸ਼ਰਮਾ ਨੇ ਹਵਨ-ਯੱਗ ਵਿਚ ਮੇਜ਼ਬਾਨ ਦੀ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਧਰਮਾਚਾਰੀਆ ਰਾਮਚੰਦਰ ਸ਼ਾਸਤਰੀ ਦੁਆਰਾ ਹਵਨ ਯੱਗ ਕੀਤਾ ਗਿਆ, ਜਿਸ ਵਿਚ ਸਾਰੀ ਮਨੁੱਖਤਾ ਦੀ ਖ਼ੁਸ਼ੀ, ਸਿਹਤ, ਲੰਬੀ ਉਮਰ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਗਈ। ਵਿਦਿਆਰਥੀਆਂ ਨੇ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰੇਰਕ ਕਹਾਣੀਆਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਭਾਰਤ ਰਿਸ਼ੀ, ਸੰਤਾਂ ਤੇ ਮਹਾਂਪੁਰਖਾਂ ਦੀ ਧਰਤੀ ਹੈ। ਇਨ੍ਹਾਂ ਮਹਾਂਪੁਰਖਾਂ ਵਿਚੋਂ ਇਕ ਮਹਾਰਿਸ਼ੀ ਵਾਲਮੀਕਿ ਸਨ। ਮਹਾਰਿਸ਼ੀ ਵਾਲਮੀਕਿ ਸੰਸਕ੍ਰਿਤ ਰਾਮਾਇਣ ਦੇ ਲੇਖਕ ਸਨ, ਜਿਨ੍ਹਾਂ ਨੂੰ ਪਹਿਲੇ ਕਵੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਸੰਸਕ੍ਰਿਤ ਵਿਚ ਰਾਮਾਇਣ ਦੀ ਰਚਨਾ ਕੀਤੀ। ਮਹਾਰਿਸ਼ੀ ਵਾਲਮੀਕਿ ਦੁਆਰਾ ਰਚਿਤ ਰਾਮਾਇਣ ਨੂੰ ਵਾਲਮੀਕਿ ਰਾਮਾਇਣ ਵਜੋਂ ਜਾਣਿਆ ਜਾਂਦਾ ਹੈ। ਰਾਮਾਇਣ ਇਕ ਮਹਾਂਕਾਵਿ ਹੈ, ਜੋ ਭਗਵਾਨ ਰਾਮ ਦੀ ਉਘੀ ਸ਼ਖ਼ਸੀਅਤ ਦੇ ਜੀਵਨ ਰਾਹੀਂ ਸਾਨੂੰ ਜੀਵਨ ਦੀ ਸੱਚਾਈ ਅਤੇ ਕਰਤੱਵ ਨਾਲ ਜਾਣੂ ਕਰਵਾਉਂਦਾ ਹੈ। ਇਸ ਮੌਕੇ ਸਕੂਲ ਸਟਾਫ਼, ਬੱਚੇ ਅਤੇ ਸਹਾਇਕ ਸਟਾਫ਼ ਮੌਜੂਦ ਸਨ।