ਕੰਪਿਊਟਰ ਅਧਿਆਪਕ 1 ਨਵੰਬਰ ਨੂੰ ਘੇਰਨਗੇ ਮੁੱਖ ਮੰਤਰੀ ਦੀ ਰਿਹਾਇਸ਼
ਪੰਜਗਰਾਈਂ ਕਲਾਂ, 24 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਲਾਰੇ-ਲੱਪੇ ਦੀ ਨੀਤੀ ਖ਼ਿਲਾਫ਼, ਵਿਭਾਗ ਦੇ ਅੜੀਅਲ ਰਵੱਈਏ, ਡੀ. ਏ.
ਪੰਜਗਰਾਈਂ ਕਲਾਂ, 24 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਲਾਰੇ-ਲੱਪੇ ਦੀ ਨੀਤੀ ਖ਼ਿਲਾਫ਼, ਵਿਭਾਗ ਦੇ ਅੜੀਅਲ ਰਵੱਈਏ, ਡੀ.ਏ. ਦੀ ਅਣਰਿਵਾਈਜ਼ਡ ਕਿਸ਼ਤ ਲਾਗੂ ਨਾ ਕਰਨ, ਬੈਂਕ ਪਾਲਿਸੀ ਨਾ ਬਣਾਉਣ ਅਤੇ ਹੋਰ ਹੱਕੀ ਮੰਗਾਂ ਨੂੰ ਬਿਨਾ ਵਜ੍ਹਾ ਲਟਕਾਉਣ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਸ਼ਾਮਿਲ ਕਰਵਾਉਣ ਲਈ ਕੰਪਿਊਟਰ ਅਧਿਆਪਕ ਵਲੋਂ 1 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕੰਪਿਊਟਰ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੰਪਿਊਟਰ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਹੋਈ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਿਰਾਓ ਵਿਚ ਜਿੱਥੇ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ ਉੱਥੇ ਉਨ੍ਹਾਂ ਭਾਰਤਰੀ ਅਤੇ ਸੰਘਰਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਵਧ ਚੜ੍ਹ ਕੇ ਉਨ੍ਹਾਂ ਦਾ ਸਾਥ ਦੇਣ। ਇਸ ਮੌਕੇ ਸੂਬਾ ਕਮੇਟੀ ਮੈਂਬਰ ਜਗਸੀਰ ਸਿੰਘ ਬਰਾੜ, ਹਰਮਿੰਦਰ ਸਿੰਘ ਸੰਧੂ, ਜਨਰਲ ਸਕੱਤਰ ਕੁਲਦੀਪ ਸਿੰਘ ਚਹਿਲ, ਬਲਾਕ ਪ੍ਰਧਾਨ ਨਰਪਿੰਦਰਜੀਤ ਸਿੰਘ, ਦੀਪਤੀ ਗਰਗ, ਨਵਦੀਪ ਕੌਰ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।