ਵਿਸ਼ਵ ਆਇਓਡੀਨ ਦਿਵਸ ਮਨਾਇਆ
ਮਲੋਟ, 24 ਅਕਤੂਬਰ (ਪਾਟਿਲ)- ਐਸ. ਐਮ.
ਮਲੋਟ, 24 ਅਕਤੂਬਰ (ਪਾਟਿਲ)- ਐਸ.ਐਮ.ਓ. ਸੀ.ਐਚ.ਸੀ. ਆਲਮਵਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਕਬਰਵਾਲਾ, ਸਰਾਵਾਂ ਬੋਦਲਾਂ ਆਂਗਣਵਾੜੀ ਸੈਂਟਰ ਪਿੰਡ ਮਲੋਟ ਅਤੇ ਵਿਰਕ ਖੇੜਾ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਲੂਣ ਵਿਚ ਆਇਓਡੀਨ ਤੱਤ ਦੀ ਘਾਟ ਕਾਰਨ ਸਮਾਜ ਵਿਚ ਗੂੰਗੇ ਬੋਲੇ/ਮੂੰਹ ਅੱਖਾਂ ਤੇ ਸਿਰ ਦਾ ਵਿੰਗਾ ਟੇਢਾ, ਦਿਮਾਗੀ ਤੌਰ ’ਤੇ ਕਮਜ਼ੋਰ ਬੱਚੇ ਪੈਦਾ ਹੋਣਾ, ਸਰੀਰ ਵਿਚ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਇਹ ਸਬ ਆਇਓਡੀਨ ਤੱਤ ਦੀ ਘਾਟ ਕਾਰਨ ਹੁੰਦਾ ਹੈ। ਇਸ ਕਰਕੇ ਸਾਨੂੰ ਆਇਓਡੀਨ ਯੁਕਤ ਨਮਕ ਹੀ ਵਰਤਣਾ ਚਾਹੀਦਾ ਹੈ। ਜੇਕਰ ਨਮਕ ਦੀ ਥੈਲੀ ਉਪਰ ਚੜ੍ਹਦੇ ਸੂਰਜ ਦੀ ਨਿਸ਼ਾਨੀ ਹੈ ਤਾਂ ਨਮਕ ਬਿਲਕੁਲ ਠੀਕ ਹੈ। ਇਹ ਜਾਣਕਾਰੀ ਬਲਜੀਤ ਸਿੰਘ ਹੈਲਥ ਸੁਪਰਵਾਈਜ਼ਰ, ਸਿਹਤ ਵਰਕਰ ਬਲਰਾਜ ਸਿੰਘ ਤੇ ਜੁਗਰਾਜ ਸਿੰਘ ਨੇ ਦਿੱਤੀ।