29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਡਾ. ਹਰੀ ਸਿੰਘ ਸੇਵਕ ਸਰਕਾਰੀ (ਲੜਕੇ) ਸਕੂਲ ਦੇ ਖੇਡ ਮੈਦਾਨ ਦੀ ਦੁਰਦਸ਼ਾ ਤੋਂ ਖੇਡ ਪ੍ਰੇਮੀ ਨਿਰਾਸ਼

ਕੋਟਕਪੂਰਾ, 29 ਨਵੰਬਰ (ਰਿੰਕੂ ਮਲਹੋਤਰਾ)-ਡਾ. ਹਰੀ ਸਿੰਘ ਸੇਵਕ ਆਫ਼ ਐਮੀਨੈਂਸ ਸਕੂਲ (ਲੜਕੇ) ’ਚ ਰੋਜ਼ ਦੀ ਤਰ੍ਹਾਂ ਹੁੰਦੇ ਸਰਕਾਰੀ, ਗੈਰ ਸਰਕਾਰੀ ਪ੍ਰੋਗਰਾਮ ਖੇਡ ਪ੍ਰੇਮੀਆਂ ਲਈ ਨਿਰਾਸ਼ਤਾ ਲੈ ਕੇ ਆਉਂਦੇ ਹਨ।

Ad Position 21
No active advertisement
ਅਜੀਤ ਡੈਸਕ 30-11-2026
ਕੋਟਕਪੂਰਾ, 29 ਨਵੰਬਰ (ਰਿੰਕੂ ਮਲਹੋਤਰਾ)-ਡਾ. ਹਰੀ ਸਿੰਘ ਸੇਵਕ ਆਫ਼ ਐਮੀਨੈਂਸ ਸਕੂਲ (ਲੜਕੇ) ’ਚ ਰੋਜ਼ ਦੀ ਤਰ੍ਹਾਂ ਹੁੰਦੇ ਸਰਕਾਰੀ, ਗੈਰ ਸਰਕਾਰੀ ਪ੍ਰੋਗਰਾਮ ਖੇਡ ਪ੍ਰੇਮੀਆਂ ਲਈ ਨਿਰਾਸ਼ਤਾ ਲੈ ਕੇ ਆਉਂਦੇ ਹਨ। ਖੇਡ ਦੇ ਮੈਦਾਨ ਵਿਚ ਖੇਡ ਪ੍ਰੇਮੀਆਂ ਵਲੋਂ ਇਕੱਠੇ ਕਰਕੇ ਲਗਾਏ ਗਏ ਪੈਸਿਆਂ ਦੀ ਬੇਕਦਰੀ ਕੀਤੀ ਜਾ ਰਹੀ ਹੈ। ਵੱਖ-ਵੱਖ ਖੇਡਾਂ ਨੂੰ ਪਿਆਰ ਦੇਣ ਵਾਲੇ ਖੇਡ ਪ੍ਰੇਮੀ ਗੁਰਮੀਤ ਸਿੰਘ ਫ਼ੋਟੋਜੈਨਿਕ, ਸੁਖਬੀਰ ਸੁੱਖਾ, ਕੁਲਵਿੰਦਰ ਕਿੰਦਾ, ਸੁਰਿੰਦਰ ਸਿੰਘ, ਡਾ. ਅਸ਼ਵਨੀ, ਸੁਮਿਤ, ਪ੍ਰਿੰਸ, ਰਾਮ ਬਹਾਦਰ, ਰੱਖਾ ਸਿੰਘ, ਮੰਗਲ, ਪਿੰਕੀ, ਰਾਣਾ, ਪਰਮਿੰਦਰ, ਬੂਟਾ, ਲਵਲੀ, ਮੋਂਟੂ ਸਿੰਘ, ਬਿੱਟੂ, ਬਬਲਾ, ਗੁਰਮੀਤ, ਸੁਖੀ, ਬਾਬਾ ਰਾਜਾ, ਦਲਸ਼ੇਰ, ਕਰਨ, ਗੱਗ, ਮੰਨੂ, ਲਾਟੂ, ਲਵਲੀ ਕੋਚ, ਲੱਭਾ ਅਤੇ ਹੋਰ ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਰਕਾਰੀ ਸਕੂਲ ਵਿਚ ਖੇਡ ਦੇ ਮੈਦਾਨ ਵਿਚਲੀਆਂ ਥਾਵਾਂ ’ਤੇ ਪਾਈਪਾਂ ਨਾਲ ਖੱਡੇ ਕੱਢੇ ਜਾ ਰਹੇ ਹਨ ਅਤੇ ਖਿਡਾਰੀਆਂ ਵਲੋਂ ਪੈਸੇ ਇਕੱਠੇ ਕਰਕੇ ਖੇਡ ਮੈਦਾਨ ਦੀ ਦਿਖ ਸੁਧਾਰਨ ਦੇ ਯਤਨਾਂ ਨੂੰ ਵੀ ਫ਼ੇਲ੍ਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਖਿਡਾਰੀ ਇਸ ਮੈਦਾਨ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਵੱਖ-ਵੱਖ ਖੇਡਾਂ ਦਾ ਆਨੰਦ ਲੈਣ ਲਈ ਆਉਂਦੇ ਹਨ ਅਤੇ ਸਰੀਰਕ ਪੱਖੋਂ ਫਿੱਟ ਰਹਿਣ ਲਈ ਕਸਰਤ ਸੈਰ ਕਰਦੇ ਹਨ। ਸਰਕਾਰੀ ਤੇ ਗੈਰ ਸਰਕਾਰੀ ਪ੍ਰੋਗਰਾਮ ਵਾਰ-ਵਾਰ ਇਸ ਖੇਡ ਦੇ ਮੈਦਾਨ ਵਿਚ ਕੀਤੇ ਜਾਂਦੇ ਹਨ। ਇਸ ਤਰ੍ਹਾਂ ਕੁੱਤਿਆਂ ਦੀਆਂ ਦੌੜਾਂ ਤੱਕ ਵੀ ਕਰਵਾ ਦਿੱਤੀਆਂ ਜਾਂਦੀਆਂ ਹਨ। ਜਿਸ ਨਾਲ ਖੇਡ ਦੇ ਮੈਦਾਨ ਦੀ ਦਿੱਖ ਵਿਗੜ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਬੱਚਿਆਂ ਦੇ ਖੇਡਣ ਵਾਲੇ ਮੈਦਾਨਾਂ ਦੀ ਹਾਲਤ ਬਦ ਤੋਂ ਬਦਤਰ ਨਾ ਕੀਤੀ ਜਾਵੇ ਅਤੇ ਅਜਿਹੇ ਪ੍ਰੋਗਰਾਮਾਂ ਲਈ ਹੋਰ ਸੁਚੱਜੇ ਢੰਗ ਵਾਲੀ ਜਗ੍ਹਾ ਵਿਚ ਕਰਵਾਏ ਜਾਣ ਤਾਂ ਜੋ ਖੇਡ ਪ੍ਰੇਮੀਆਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਉਸੇ ਤਰ੍ਹਾਂ ਕਾਇਮ ਰਹੇ ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਮਾੜੇ ਹਾਲਤਾਂ ’ਚੋਂ ਬਾਹਰ ਕੱਢਣ ਦੇ ਸਮਰੱਥ- ਅਬੁੱਲਖੁਰਾਣਾ
Ad Position 24