29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਵ. ਹਰਪ੍ਰੀਤ ਸਿੰਘ ‘ਰਾਜਾ ਬਰਾੜ’ ਦੀ ਯਾਦ ’ਚ ਖੂਨਦਾਨ ਕੈਂਪ ਲਗਾਇਆ

ਪੰਜਗਰਾਈਂ ਕਲਾਂ, 29 ਨਵੰਬਰ (ਸੁਖਮੰਦਰ ਸਿੰਘ ਬਰਾੜ)- ਸਵ. ‘ਰਾਜਾ ਬਰਾੜ’ ਯੂਥ ਵੈੱਲਫੇਅਰ ਕਲੱਬ ਜਿਉਣ ਵਾਲਾ ਵਲੋਂ ਸਵ.

Ad Position 21
No active advertisement
ਅਜੀਤ ਡੈਸਕ 30-11-2026
ਪੰਜਗਰਾਈਂ ਕਲਾਂ, 29 ਨਵੰਬਰ (ਸੁਖਮੰਦਰ ਸਿੰਘ ਬਰਾੜ)- ਸਵ. ‘ਰਾਜਾ ਬਰਾੜ’ ਯੂਥ ਵੈੱਲਫੇਅਰ ਕਲੱਬ ਜਿਉਣ ਵਾਲਾ ਵਲੋਂ ਸਵ. ਹਰਪ੍ਰੀਤ ਸਿੰਘ ‘ਰਾਜਾ ਬਰਾੜ’ ਦੀ 16ਵੀਂ ਬਰਸੀ ਨੂੰ ਸਮਰਪਿਤ 14ਵਾਂ ਯਾਦਗਾਰੀ ਖੂਨਦਾਨ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਰਸਮੀਂ ਉਦਘਾਟਨ ਸਵ. ਰਾਜਾ ਬਰਾੜ ਦੇ ਪਿਤਾ ਸੇਵਾ ਮੁਕਤ ਇੰਸਪੈਕਟਰ ਸੁਰਿੰਦਰ ਸਿੰਘ ਬਰਾੜ ਨੇ ਕੀਤਾ। ਗੁਰੂ ਗੋਬਿੰਦ ਮੈਡੀਕਲ ਕਾਲਜ ਦੀ ਬਲੱਡ ਬੈਂਕ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ’ਚ 67 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕਲੱਬ ਵਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਨੂੰ ਸਫ਼ਲ ਬਣਾਉਣ ਲਈ ਸਮੂਹ ਪਿੰਡ ਵਾਸੀਆਂ ਅਤੇ ਰਾਜਾ ਬਰਾੜ ਦੇ ਦੋਸਤਾਂ ਵਲੋਂ ਅਹਿਮ ਭੂਮਿਕਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਮਾਂ ਚਮੁੰਡਾ ਦੇਵੀ ਆਸ਼ਰਮ ਵੈਲਫ਼ੇਅਰ ਸੁਸਾਇਟੀ ਲਈ 3 ਲੱਖ ਰੁਪਏ ਦੀ ਗਰਾਂਟ ਐਲਾਨੀ ਅਗਲੀ ਖ਼ਬਰ ਪੱਤਰਕਾਰ ਲਖਵਿੰਦਰ ਸ਼ਰਮਾ ਦੀ ਮਾਤਾ ਸ਼ਾਂਤੀ ਦੇਵੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24