ਸਮਾਣਾ, 31 ਦਸੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਪਾਸ ਮਹਿੰਦਰ ਸਿੰਘ ਪੁੱਤਰ ਇਸ਼ਰ ਸਿੰਘ ਵਾਸੀ ਵੜੈਚ ਕਾਲੋਨੀ ਸਮਾਣਾ ਨੇ ਨਾ-ਮਾਲੂਮ ਵਿਅਕਤੀ ਜਾਂ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਆਪਣਾ ਮੋਟਰਸਾਇਕਲ ਗਾਂਧੀ ਗਰਾਊਾਡ ਸਮਾਣਾ ਵਿਖੇ ਖੜ੍ਹਾ ਕੀਤਾ ਸੀ | ਮੋਟਰਸਾਈਕਲ ਨੂੰ ਕਿਸੇ ਨਾ-ਮਾਲੂਮ ਵਿਅਕਤੀ ਜਾਂ ਵਿਅਕਤੀਆਂ ਨੇ ਚੋਰੀ ਕਰ ਲਿਆ ਹੈ | ਇਸੇ ਤਰ੍ਹਾਂ ਵਿਕਾਸ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਗਰੀਨ ਸਿਟੀ ਸਮਾਣਾ ਦਾ ਮੋਟਰਸਾਇਕਲ ਵੇਰਕਾ ਪੁਆਇੰਟ ਸਮਾਣਾ ਤੋ ਚੋਰੀ ਹੋ ਗਿਆ ਹੈ | ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |