ਨਾਭਾ, 1 ਜਨਵਰੀ (ਕਰਮਜੀਤ ਸਿੰਘ)-ਪੰਜਾਬ ਨੰਬਰਦਾਰਾ ਐਸੋੋਸੀਏਸ਼ਨ ਗਾਲਿਬ ਦੀ ਮੀਟਿੰਗ ਗੁਰਦੁਆਰਾ ਸਾਹਿਬ ਘੋੜਿਆਂ ਵਾਲਾ ਵਿਖੇ ਤਹਿਸੀਲ ਪ੍ਰਧਾਨ ਉਗਰ ਸਿੰਘ ਅਗੇਤਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਸੁਰਾਜਪੁਰ ਅਤੇ ਪੰਜਾਬ ਬਾਡੀ ਮੈਂਬਰ ਜਸਦੇਵ ਸਿੰਘ ਅਗੇਤੀ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਵਿਚ ਪੰਜਾਬ ਵਾਸੀ, ਦੇਸ਼ ਵਾਸੀ ਅਤੇ ਬਾਹਰਲੇ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਆਮਦ ਦੀ ਮੁਬਾਰਕਬਾਦ ਦਿੱਤੀ ਗਈ | ਨੰਬਰਦਾਰਾਂ ਦੀ ਚੜ੍ਹਦੀਕਲਾ ਲਈ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਗਈ | ਨਿੱਕੀਆਂ ਜਿੰਦਾ ਵੱਡੇ ਸਾਕੇ ਕਰਨ ਵਾਲੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਓਹਾਰ ਦੀ ਵੀ ਲੱਖ-ਲੱਖ ਵਧਾਈ ਦਿੱਤੀ ਗਈ | ਇਸ ਮੌਕੇ ਧਰਮ ਸਿੰਘ ਧਾਰੋਕੀ, ਗੁਰਮੇਲ ਸਿੰਘ ਕਲਹੇਮਾਜਰਾ, ਗਿਆਨ ਸਿੰਘ, ਸੁਦਾਗਰ ਸਿੰਘ ਨਰਮਾਣਾ, ਹਰਦੀਪ ਸਿੰਘ ਥੂਹੀ ਨੰਬਰਦਾਰ, ਸੁਰਜੀਤ ਸਿੰਘ ਨੰਬਰਦਾਰ ਚੱਠੇ, ਮਨਜੀਤ ਸਿੰਘ ਰੋਹਟੀ ਬਸਤਾ, ਨੈਬ ਸਿੰਘ ਸੰਗਤਪੁਰਾ, ਗਿਆਨ ਸਿੰਘ ਮੰਡੋਰ, ਅਮਨਦੀਪ ਸਿੰਘ ਗੋਬਿੰਦਪੁਰਾ, ਹਰਿੰਦਰਜੀਤ ਸਿੰਘ ਆਦਿ ਮੌਜੂਦ ਸਨ |