20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੇਜਰ ਮਲਹੋਤਰਾ ਦੀ ਅਗਵਾਈ 'ਚ ਕਮਰਸ਼ੀਅਲ ਇਲਾਕਿਆਂ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਮੇਜਰ ਆਰ.ਪੀ.ਐੱਸ. ਮਲਹੋਤਰਾ ਦੀ ਅਗਵਾਈ ਵਿਚ ਮੇਅਰ ਕੁੰਦਨ ਗੋਗੀਆ ਨੂੰ ਮੰਗ-ਪੱਤਰ ਦਿੱਤੇ ਜਾਣ ਦਾ ਦਿ੍ਸ਼ | ਅਜੀਤ ਤਸਵੀਰ <br/> 03-01-2026
ਪਟਿਆਲਾ, 2 ਜਨਵਰੀ (ਅ.ਸ. ਆਹਲੂਵਾਲੀਆ)-ਸ਼ਹਿਰ ਦੇ ਪਤਵੰਤਿਆਂ ਦਾ ਇਕ ਵਫ਼ਦ ਮੇਜਰ ਆਰ.ਪੀ.ਐਸ. ਮਲਹੋਤਰਾ ਦੀ ਅਗਵਾਈ ਵਿਚ ਮੇਅਰ ਕੁੰਦਨ ਗੋਗੀਆ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜਿਹੜੇ ਇਲਾਕੇ ਹਕੀਕੀ ਤੌਰ 'ਤੇ ਤਾਂ ਕਮਰਸ਼ੀਅਲ ਹਨ ਪਰ ਕਾਰਪੋਰੇਸ਼ਨ ਦੇ ਰਿਕਾਰਡ ਵਿਚ ਰਿਹਾਇਸ਼ੀ ਦਰਸਾਏ ਗਏ ਹਨ, ਉਨ੍ਹਾਂ ਨੂੰ ਕਾਰਪੋਰੇਸ਼ਨ ਦੇ ਜਨਰਲ ਹਾਊਸ ਵਿਚ ਮਤਾ ਪਾਸ ਕਰਕੇ ਕਮਰਸ਼ੀਅਲ ਘੋਸ਼ਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਕਾਰਪੋਰੇਸ਼ਨ ਦਵਾਰਾ ਰਿਹਾਇਸ਼ੀ ਨਕਸ਼ੇ ਪਾਸ ਕਰਨ ਤੋਂ ਬਾਅਦ ਕਾਰਪੋਰੇਸ਼ਨ ਦੇ ਕਰਮਚਾਰੀਆਂ ਦਵਾਰਾ ਰਿਸ਼ਵਤ ਲੈ ਕੇ ਕਾਰੋਬਾਰੀ ਉਸਾਰੀਆਂ ਕਰਵਾਈਆਂ ਜਾਂਦੀਆਂ ਹਨ ਜਿਸ ਕਰਕੇ ਅੱਜ ਇਕੱਲੇ ਹੀਰਾ ਬਾਗ ਵਿਚ ਹੀ 500 ਤੋਂ ਵੱਧ ਦੁਕਾਨਾਂ ਆਦਿ ਕਾਰੋਬਾਰੀ ਅਦਾਰੇ ਬਣੇ ਹੋਏ ਹਨ ਅਤੇ ਰਾਜਪੁਰਾ ਰੋਡ ਤੋਂ ਕਰੀਬ 300 ਮੀਟਰ ਦੂਰੀ ਤੱਕ ਇਕ ਵੀ ਰਿਹਾਇਸ਼ੀ ਉਸਾਰੀ ਨਹੀਂ ਹੈ | ਇਸੀ ਤਰ੍ਹਾਂ ਸ਼ਹਿਰ ਵਿਚ ਦਰਜਨਾਂ ਇਹੋ ਜਿਹੇ ਇਲਾਕੇ ਹੋਰ ਹਨ ਜਿਹੜੇ ਕਿ ਪੂਰੀ ਤਰ੍ਹਾਂ ਕਮਰਸ਼ੀਅਲ ਹਨ ਪਰ ਕਾਰਪੋਰੇਸ਼ਨ ਦੇ ਰਿਕਾਰਡ 'ਚ ਰਿਹਾਇਸ਼ੀ ਹੋਣ ਕਰਕੇ ਕੇਵਲ ਰਿਹਾਇਸ਼ੀ ਨਕਸ਼ੇ ਹੀ ਪਾਸ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਨਾਲ ਨਾ ਕੇਵਲ ਭਿ੍ਸ਼ਟਾਚਾਰ ਫੈਲਦਾ ਹੈ ਅਤੇ ਜਮੀਨ ਦੇ ਮਾਲਕਾਂ ਨੂੰ ਦਿੱਕਤ ਆਉਂਦੀ ਹੈ, ਬਲਕਿ ਸਰਕਾਰ ਦੇ ਮਾਲੀਏੇ ਦਾ ਵੀ ਨੁਕਸਾਨ ਹੁੰਦਾ ਹੈ | ਮੇਅਰ ਕੁੰਦਨ ਗੋਗੀਆ ਨੇ ਵਫ਼ਦ ਨੂੰ ਅਗਲੇ ਜਨਰਲ ਹਾਊਸ ਵਿਚ ਇਹ ਮਤਾ ਪਾਸ ਕਰਾਉਣ ਦਾ ਭਰੋਸਾ ਦਿਵਾਇਆ | ਵਫ਼ਦ ਵਿਚ ਅਮਰਜੀਤ ਸਿੰਘ ਭਾਟੀਆ, ਕਰਮਜੀਤ ਸਿੰਘ ਬਾਸੀ, ਬਲਜੀਤ ਸ਼ਰਮਾ, ਸੀਨੀਅਰ ਆਗੂ ਜਗਦੇਵ ਸਿੰਘ ਢੀਂਡਸਾ, ਮਨਜੀਤ ਸਿੰਘ ਧਨੋਆ, ਠੇਕੇਦਾਰ ਸੁਰਿੰਦਰ ਸਿੰਘ, ਅਮਰੀਕ ਸਿੰਘ, ਮਹਿੰਦਰ ਸਿੰਘ, ਬਿੱਟੂ ਸੋਢੀ ਆਦਿ ਸ਼ਾਮਿਲ ਸਨ¢

Ad Position 22
No active advertisement
ਪਿਛਲੀ ਖ਼ਬਰ ਹੋਟਲ ਦੀ ਵੇਟਰ ਨਾਲ ਛੇੜਖ਼ਾਨੀ ਕਰਨ 'ਤੇ 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ <br/>
Ad Position 24