ਹੋਟਲ ਦੀ ਵੇਟਰ ਨਾਲ ਛੇੜਖ਼ਾਨੀ ਕਰਨ 'ਤੇ 4 ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
03-01-2026
ਰਾਜਪੁਰਾ, 2 ਜਨਵਰੀ (ਜੀ.ਪੀ. ਸਿੰਘ)-31 ਦਸੰਬਰ ਦੀ ਰਾਤ ਹੋਟਲ ਦੀ ਵੇਟਰ ਨਾਲ ਛੇੜਖਾਨੀ ਕਰਨ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਹੋਟਲ ਦੀ ਵੇਟਰ ਇਕ ਲੜਕੀ ਨੇ ਥਾਣਾ ਸ਼ਹਿਰੀ 'ਚ ਬਿਆਨ ਦਰਜ ਕਰਵਾਏ ਹਨ ਕਿ ਉਹ ਸਥਾਨਕ ਰਾਇਲ ਹੋਟਲ 'ਚ ਵੇਟਰ ਦਾ ਕੰਮ ਕਰਦੀ ਹੈ | 31 ਦਸੰਬਰ ਦੀ ਰਾਤ 11.50 ਵਜੇ 4 ਵਿਅਕਤੀ ਬਿਨਾ ਐੱਟਰੀ ਪਾਸ ਤੋਂ ਹੋਟਲ ਵਿਚ ਦਾਖ਼ਲ ਹੋ ਗਏ ਅਤੇ ਜਦੋਂ ਉਹ ਉਨ੍ਹਾਂ ਤੋਂ ਖਾਣ ਲਈ ਆਰਡਰ ਲੈਣ ਗਈ ਤਾਂ ਇਕ ਵਿਅਕਤੀ ਮੁਨੀਸ਼ ਕੁਮਾਰ ਵਾਸੀ ਰਾਜਪੁਰਾ ਨੇ ਉਸ ਦਾ ਹੱਥ ਫੜ ਲਿਆ ਤੇ ਨਰੇਸ਼ ਕੁਮਾਰ ਵਾਸੀ ਪਟੇਲ ਕਾਨੂੰਨੀ ਰਾਜਪੁਰਾ ਉਸ ਨੰੂ ਨੱਚਣ ਲਈ ਮਜਬੂਰ ਕਰਨ ਲੱਗਿਆ | ਜਦੋਂ ਉਸ ਨੇ ਇਸ ਸੰਬੰਧੀ ਆਪਣੇ ਹੋਟਲ ਦੇ ਮਾਲਕ ਨੂੰ ਦੱਸਿਆ ਤਾਂ ਉਕਤ ਵਿਅਕਤੀ ਉਸ ਦੇ ਗਲ ਪੈ ਗਏ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹੋਟਲ ਤੋਂ ਫਰਾਰ ਹੋ ਗਏ | ਥਾਣਾ ਸ਼ਹਿਰੀ ਦੀ ਪੁਲਿਸ ਨੇ ਮੁਨੀਸ਼ ਕੁਮਾਰ, ਨਰੇਸ਼ ਕੁਮਾਰ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |