08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਭਿ੍ਸ਼ਟਾਚਾਰ ਨੂੰ ਠੱਲ੍ਹਣ ਲਈ ਬਿਲਡਿੰਗ ਸ਼ਾਖਾ ਵਿਚ 4 ਜੇ.ਈ. ਤਬਦੀਲ ਕਰਨ ਦੇ ਹੁਕਮ ਰੁਲੇ

Ad Position 21
No active advertisement
ਅਜੀਤ ਡੈਸਕ 04-01-2026
ਪਟਿਆਲਾ, 3 ਜਨਵਰੀ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਵਿਚਲੀ ਤਕਰੀਬਨ 6 ਲੱਖ ਦੀ ਆਬਾਦੀ ਅਤੇ ਉਸ ਵਿਚ ਬਣੀਆਂ ਜਾਂ ਬਣਾਈਆਂ ਜਾ ਰਹੀਆਂ ਵਪਾਰਕ ਅਤੇ ਘਰੇਲੂ ਉਸਾਰੀਆਂ ਲਈ ਸੈਂਕੜੇ ਨਾਗਰਿਕਾਂ ਵਲੋਂ ਨਕਸ਼ੇ ਪਾਸ ਕਰਵਾਉਣ ਲਈ ਅਪਲਾਈ ਕੀਤਾ ਜਾਂਦਾ ਹੈ | ਮੌਜੂਦਾ ਸਮੇਂ ਬਿਲਡਿੰਗ ਵਿਭਾਗ ਦੀ ਸੁਸਤ ਚਾਲ ਲੋਕਾਂ ਨੂੰ ਬਗੈਰ ਨਕਸ਼ੇ ਪਾਸ ਉਸਾਰੀਆਂ ਕਰਵਾਉਣ ਲਈ ਮਜਬੂਰ ਕਰ ਰਹੀ ਹੈ | ਅਜਿਹੀ ਪਰਵਿਰਤੀ ਨੂੰ ਠੱਲ੍ਹਣ ਲਈ ਮੇਅਰ ਕੰੁਦਨ ਗੋਗੀਆ ਨੇ ਲੰਘੇ ਦਿਨੀਂ 4 ਜੇ.ਈ. ਪੱਧਰ ਦੇ ਅਧਿਕਾਰੀਆਂ ਨੂੰ ਵੀ ਬਿਲਡਿੰਗ ਸ਼ਾਖਾ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ | ਜੋ ਲੰਬਾ ਸਮਾਂ ਲੰਘਣ ਤੋਂ ਬਾਅਦ ਵੀ ਅਮਲ ਵਿਚ ਨਹੀਂ ਲਿਆਂਦਾ ਗਿਆ | ਇਹ ਹੁਕਮ ਜਾਂ ਐਲਾਨ ਹਾਲੇ ਉਸ ਤਰ੍ਹਾਂ ਕਾਗ਼ਜ਼ੀ ਕਾਰਵਾਈ ਵਿਚ ਰੁਲੇ ਪਏ ਹਨ ਜਿਸ ਤਰ੍ਹਾਂ ਨਾਗਰਿਕਾਂ ਵਲੋਂ ਨਕਸ਼ੇ ਪਾਸ ਕਰਵਾਉਣ ਲਈ ਦਿੱਤੀਆਂ ਅਰਜ਼ੀਆਂ ਰੁਲੀਆਂ ਪਈਆਂ ਹਨ | ਸੂਤਰਾਂ ਮੁਤਾਬਿਕ ਇਸੇ ਕਾਰਨ ਆਮ ਲੋਕ ਤੰਗ ਆ ਕੇ ਕਾਗ਼ਜ਼ੀ ਕਾਰਵਾਈ ਲਈ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚ ਨੂੰ ਤਰਜੀਹ ਦੇਣ ਲੱਗ ਪੈਂਦੇ ਹਨ | ਭਾਵੇਂ ਮੁੱਖ ਮੰਤਰੀ ਖ਼ੁਦ ਸੜਕਾਂ ਤੱਕ ਮੌਕੇ ਉੱਤੇ ਪਹੁੰਚ ਕੇ ਚੈਕ ਕਰਦੇ ਦਿਖਦੇ ਹਨ ਤਾਂ ਜੋ ਲੋਕਾਂ ਵਿਚ ਚੁਣੀ ਹੋਈ ਸਰਕਾਰ ਪ੍ਰਤੀ ਹਾਂ ਪੱਖੀ ਰਵੱਈਆ ਬਣਾਇਆ ਜਾ ਸਕੇ | ਪ੍ਰੰਤੂ ਨਗਰ ਨਿਗਮ ਪੱਧਰ ਉੱਤੇ ਛੋਟੇ ਛੋਟੇ ਹੁਕਮਾਂ ਨੂੰ ਢਾਹ ਲਗਾ ਕੇ ਇਕ ਖ਼ਾਸ ਕਿਸਮ ਦਾ ਟੋਲਾ ਕਾਮਯਾਬ ਹੋ ਜਾਵੇ ਤਾਂ ਕੀ ਕਹਿਣਾ |
ਨਗਰ ਨਿਗਮ ਪਟਿਆਲਾ ਬਿਲਡਿੰਗ ਸ਼ਾਖਾ ਵਲੋਂ ਸਰਕਾਰ ਦੀ ਛਵੀ ਸੁਧਾਰਨ ਲਈ ਆਉਂਦੇ ਕਿਸੇ ਵੀ ਤਰ੍ਹਾਂ ਦੇ ਹੁਕਮਾਂ ਨੂੰ ਲਾਗੂ ਨਾ ਹੋਣ ਦੇਣ ਕਾਰਨ ਵਿਭਾਗ ਦੀ ਵਿਜੀਲੈਂਸ ਟੀਮ ਦੀ ਆਮਦ ਤੱਕ ਇਥੇ ਦੇਖੀ ਗਈ | ਆਖਿਰ ਸ਼ਹਿਰ ਵਿਚ ਵਪਾਰਕ ਉਸਾਰੀਆਂ ਅਤੇ ਨਿਗਮ ਹਦੂਦ ਵਿਚ ਕੱਟੀਆਂ ਜਾ ਰਹੀਆਂ ਕਾਲੋਨੀਆਂ ਵਿਚਲੀਆਂ ਊਣਤਾਈਆਂ ਨੂੰ ਬਿਲਡਿੰਗ ਸ਼ਾਖਾ ਦੇ ਸੰਬੰਧਿਤ ਅਧਿਕਾਰੀ ਦੇਖ ਅੱਖਾਂ ਕਿਉਂ ਫੇਰ ਲੈਂਦੇ ਹਨ ਇਹ ਪੜਤਾਲ ਦਾ ਵਿਸ਼ਾ ਹੈ¢
Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਕੰਪਲੈਕਸ ਸਮਾਣਾ 'ਚ ਦੋਵਾਂ ਹੱਥਾਂ ਨਾਲ ਕੀਤੀ ਜਾ ਰਹੀ ਹੈ ਆਮ ਲੋਕਾਂ ਦੀ ਲੁੱਟ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Ad Position 24