08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਜਿੰਮਖਾਨਾ ਕਲੱਬ ਦੇ ਪ੍ਰਧਾਨ ਬਣਨ 'ਤੇ ਸ਼ੇਰਬੀਰ ਸਿੰਘ ਥਿੰਦ ਦਾ ਜੱਦੀ ਪਿੰਡ ਭਾਨਰੀ 'ਚ ਸਨਮਾਨ

Ad Position 21
No active advertisement
ਅਜੀਤ ਡੈਸਕ 04-01-2026
ਪਟਿਆਲਾ, 3 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸ਼ਹਿਰ ਪਟਿਆਲਾ ਦੇ ਇਤਿਹਾਸਕ ਮਹਾਰਾਣੀ ਕਲੱਬ ਪਟਿਆਲਾ ਦੇ ਪ੍ਰਧਾਨ ਚੁਣੇ ਜਾਣ 'ਤੇ ਸ਼ੇਰਬੀਰ ਸਿੰਘ ਥਿੰਦ ਦਾ ਉਨ੍ਹਾਂ ਦੇ ਜੱਦੀ ਪਿੰਡ ਭਾਂਨਰੀ ਵਿਖੇ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ¢ ਇਹ ਸਨਮਾਨ ਨਵੇਂ ਸਾਲ ਦੀ ਆਮਦ ਮÏਕੇ ਪਿੰਡ ਵਿਚ ਕਰਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਦੇ ਪਰ ਭਾਵਨਾਤਮਕ ਸਮਾਰੋਹ ਦÏਰਾਨ ਕੀਤਾ ਗਿਆ¢ ਇਸ ਮÏਕੇ ਸ਼ੇਰਬੀਰ ਸਿੰਘ ਥਿੰਦ ਨੇ ਮਹਾਰਾਣੀ ਕਲੱਬ ਦੇ ਪ੍ਰਧਾਨ ਬਣਨ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਸਫਲਤਾ ਨਹੀਂ, ਸਗੋਂ ਪਿੰਡ ਭਾਂਨਰੀ ਅਤੇ ਪਟਿਆਲਾ ਵਾਸੀਆਂ ਲਈ ਮਾਣ ਦੀ ਗੱਲ ਹੈ¢ ਉਨ੍ਹਾਂ ਕਿਹਾ ਕਿ ਕਲੱਬ ਦੀ ਸÏ ਸਾਲਾਂ ਦੇ ਨੇੜੇ-ਤੇੜੇ ਪੁਰਾਣੀ ਵਿਰਾਸਤ ਨੂੰ ਸੰਭਾਲਦੇ ਹੋਏ ਉਸ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਉਹ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ¢ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਜਿੱਥੇ ਅੱਜ ਮਹਾਰਾਣੀ ਕਲੱਬ ਦੀ ਇਮਾਰਤ ਮÏਜੂਦ ਹੈ, ਉਸ ਧਰਤੀ ਨਾਲ ਪਿੰਡ ਦੇ ਬਜ਼ੁਰਗਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ¢ ਜਦੋਂ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਬਰਾਦਰੀ ਗਾਰਡਨ ਦੀ ਸਥਾਪਨਾ ਕੀਤੀ ਗਈ ਸੀ, ਉਸ ਸਮੇਂ ਲਹਿਲ ਪਿੰਡ ਦੇ ਕਈ ਵਸਨੀਕਾਂ ਨੂੰ ਉਥੋਂ ਹਟਾਕੇ ਭਾਂਨਰੀ ਪਿੰਡ ਵਸਾਇਆ ਗਿਆ ਸੀ¢ ਅੱਜ ਉਸੇ ਧਰਤੀ ਨਾਲ ਸੰਬੰਧਿਤ ਪਰਿਵਾਰ ਦੇ ਸ਼ੇਰਬੀਰ ਸਿੰਘ ਥਿੰਦ ਦਾ ਰਜਿੰਦਰਾ ਜਿਮਖਾਨਾ ਕਲੱਬ ਦਾ ਪ੍ਰਧਾਨ ਬਣਨਾ ਪਿੰਡ ਲਈ ਇਤਿਹਾਸਕ ਮਾਣ ਦੀ ਗੱਲ ਮੰਨੀ ਜਾ ਰਹੀ ਹੈ¢
ਸਰਦਾਰ ਭਨਰੀ ਨੇ ਦੱਸਿਆ ਕਿ ਸ਼ੇਰਬੀਰ ਸਿੰਘ ਥਿੰਦ ਦੇ ਪਿਤਾ ਸਵਰਗਵਾਸੀ ਅੰਮਿ੍ਤਵੀਰ ਸਿੰਘ ਘੁੱਗੀ ਵੀ ਲੰਬੇ ਸਮੇਂ ਤੱਕ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ, ਜਿਸ ਕਰਕੇ ਇਹ ਉਪਲਬਧੀ ਪੂਰੇ ਪਰਿਵਾਰ ਅਤੇ ਪਿੰਡ ਲਈ ਗÏਰਵ ਦਾ ਕਾਰਨ ਬਣੀ ਹੈ¢ ਇਸ ਮÏਕੇ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਪਸਿਆਣਾ , ਨੈਬ ਸਿੰਘ ਭਾਂਨਰੀ, ਸਰਪੰਚ ਜਰਨੈਲ ਸਿੰਘ, ਮੈਂਬਰ ਜਸਵੀਰ ਸਿੰਘ, ਗੁਰਵਿੰਦਰ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ ਹਰਦੀਪ ਸਿੰਘ ਕਰਨਬੀਰ ਸਿੰਘ ਗੁਰਜੰਟ ਸਿੰਘ ਸਮੇਤ ਹੋਰ ਹਾਜ਼ਰ ਸਨ¢ ਗੁਰੂ ਘਰ ਦੇ ਮੁੱਖ ਸੇਵਾਦਾਰ ਪਿਆਰਾ ਬਾਬਾ ਹਰੀ ਸਿੰਘ ਨੇ ਵੀ ਸ਼ੇਰਬੀਰ ਸਿੰਘ ਥਿੰਦ ਨੂੰ ਅਸ਼ੀਰਵਾਦ ਦਿੱਤਾ¢ ਪਿੰਡ ਵਾਸੀਆਂ ਨੇ ਉਮੀਦ ਜ਼ਾਹਿਰ ਕੀਤੀ ਕਿ ਆਉਂਦੇ ਸਮੇਂ ਵਿੱਚ ਸ਼ੇਰ ਵੀਰ ਸਿੰਘ ਥਿੰਦ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਹੋਰ ਚਮਕਾਉਂਦੇ ਹੋਏ ਰਜਿੰਦਰਾ ਜਿੰਮਖਾਨਾ ਕਲੱਬ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ... <br/> ਅਗਲੀ ਖ਼ਬਰ ਪੁਰਾਣੇ ਵਿਕਾਸ ਕੰਮਾਂ ਦੀ ਐੱਮ.ਬੀ. ਨਾ ਮਿਲਣ 'ਤੇ ਮੇਅਰ ਮੁੜ ਵਿਜੀਲੈਂਸ ਜਾਣ ਨੂੰ ਤਿਆਰ
Ad Position 24