ਰਾਜਪੁਰਾ, 3 ਜਨਵਰੀ (ਰਣਜੀਤ ਸਿੰਘ)-ਭਾਰਤੀ ਕਿਸਾਨ ਮਜਦੂਰ ਯੂਨੀਅਨ ਇਕ ਜਰੂਰੀ ਮੀਟਿੰਗ ਹੋਈ ਜਿਸ ਵਿਚ ਕੋਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਤੇਜਿੰਦਰ ਸਿੰਘ ਮੋਹੀ ਵਿਸ਼ੇਸ਼ ਤੌਰ 'ਤੇ ਪੁੱਜੇ | ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖਾ ਸਰਪੰਚ ਕਬੂਲਪੁਰ ਨੂੰ ਮੀਤ ਪ੍ਰਧਾਨ ਪੰਜਾਬ ਅਤੇ ਬਲਕਾਰ ਸਿੰਘ ਸੈਦਖੇੜੀ ਨੂੰ ਸੂਬਾ ਸਕੱਤਰ ਲਾਇਆ ਹੈ | ਇਸ ਮੌਕੇ ਲਖਵਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ ਉਹ ਸੀਨੀਅਰ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਹੈੈ | ਸ੍ਰੀ ਲੱਖਾ ਨੇ ਕਿਹਾ ਕਿ ਉਹ ਜਿੰਮੇਵਾਰੀ ਨੂੰ ਤਹਿ ਦਿਲ ਤੋਂ ਨਿਭਾਉਣਗੇ | ਉਨ੍ਹਾਂ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੀ ਜਿਥੇ ਵੀ ਡਿਊਟੀ ਲਾਵੇਗੀ ਉਸ ਡਿਊਟੀ ਤੇ ਹਰ ਹਾਲ ਫੁੱਲ ਚੜ੍ਹਾਏ ਜਾਣਗੇ ਅਤੇ ਹਰ ਇਕ ਨੂੰ ਨਾਲ ਲੈ ਕੇ ਚੱਲਣਗੇ | ਹੋਰਨਾਂ ਸਮੇਤ ਪ੍ਰਧਾਨ ਅਬਰਿੰਦਰ ਸਿੰੰਘ ਕੰਗ, ਪ੍ਰਧਾਨ ਬਾਬਾ ਬਰਜਿੰਦਰ ਸਿੰਘ ਪਰਵਾਨਾ, ਬਲਬੀਰ ਸਿੰਘ ਸੇੈਦਖੇੜੀ, ਤਸ਼ਵਿੰਦਰ ਸਿੰਘ ਆਸ਼ਾ ਸੇੈਦਖੇੜੀ, ਮਨਵਿੰਦਰ ਸਿੰਘ ਸੋਫੀ, ਬਲਵਿੰਦਰ ਸਿੰਘ, ਕਮਲਜੀਤ ਸਿੰਘ, ਹੁਸ਼ਿਆਰ ਸਿੰਘ, ਗੁਰਨਾਮ ਸਿੰਘ, ਸੁੱਚਾ ਸਿੰਘ, ਗੁਰਮੇਲ ਸਿੰਘ ਖਾਲਸਾ, ਵਿੱਕੀ, ਲਵੀ, ਪ੍ਰੀਤਮ ਸਿੰਘ, ਮੰਗਲ ਸਿੰਘ, ਪ੍ਰਦੂਮਣ ਸਿੰਘ, ਸਤਿੰਦਰ ਸਿੰਘ ਹਾਜਰ ਸਨ |