10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਿਰੰਕਾਰੀ ਸਤਿਸੰਗ ਸੰਗਤ ਭਵਨ 'ਚ ਮਨਾਇਆ ਨਵਾਂ ਸਾਲ

Ad Position 21
No active advertisement
ਅਜੀਤ ਡੈਸਕ 04-01-2026
ਸਮਾਣਾ, 3 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸੰਤ ਨਿਰੰਕਾਰੀ ਸਤਿਸੰਗ ਸੰਗਤ ਭਵਨ ਸਮਾਣਾ ਵਿਖੇ ਭਾਈ ਸਾਹਿਬ ਬਚਿੱਤਰ ਪਾਲ ਜੋਨਲ ਇੰਚਾਰਜ ਉੱਦਮਪੁਰ ਜੰਮੂ ਕਸ਼ਮੀਰ ਦੀ ਰਹਿਨੁਮਾਈ ਹੇਠ ਨਵਾਂ ਸਾਲ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਵਲੋਂ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜ਼ਿੰਦਗੀ ਦਾ ਹਰ ਸਾਹ, ਹਰ ਦਿਨ, ਹਰ ਮਹੀਨਾ ਅਤੇ ਹਰ ਸਾਲ ਨਵਾਂ ਹੈ ਸਾਨੂੰ ਹਰ ਸਾਹ ਦੇ ਨਾਲ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਸਮੇਂ ਦਾ ਚੱਕਰ ਰੁਕਣ ਵਾਲਾ ਨਹੀਂ ਇਹ ਆਪਣੇ ਰਫਤਾਰ ਨਾਲ ਲਗਾਤਾਰ ਚੱਲਦਾ ਰਹੇਗਾ | ਇਸ ਕਰਕੇ ਸਮੇਂ ਦੀ ਕਦਰ ਕਰਦਿਆਂ ਸਾਨੂੰ ਜਿੰਦਗੀ ਦਾ ਮਨੋਰਥ ਪੂਰਾ ਕਰਨਾ ਚਾਹੀਦਾ ਹੈ, ਸਾਨੂੰ 84 ਲੱਖ ਜੂਨਾ ਭੁਗਤਨ ਤੋਂ ਬਾਅਦ ਵਿਚ ਇਹ ਮਨੁੱਖੀ ਜਨਮ ਮਿਲਿਆ ਹੈ | ਇਸ ਜਨਮ ਵਿਚ ਸਤਿਗੁਰੂ ਪਾਸੋਂ ਪਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਜੋ ਆਤਮਾ ਜਨਮ ਮਰਨ ਕੇ ਚੱਕਰ ਤੋਂ ਮੁਕਤ ਹੋ ਜਾਵੇ | ਉਨ੍ਹਾਂ ਫਰਮਾਇਆ ਕਿ ਨਿਰੰਕਾਰ ਪ੍ਰਭੂ ਪਰਮਾਤਮਾ ਪ੍ਰਕਿਰਤੀ ਤੇ ਕਣ ਕਣ ਵਿਚ ਸਮਾਇਆ ਹੋਇਆ ਹੈ ਇਸ ਦੀ ਜਾਣਕਾਰੀ ਸਤਿਗੁਰੂ ਪਾਸੋਂ ਹੁੰਦੀ ਹੈ ਜਿਹੜੇ ਸੱਜਣ ਸਤਿਗੁਰੂ ਦੀ ਸ਼ਰਨ ਵਿਚ ਆ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਨਿਰੰਕਾਰ ਪ੍ਰਭੂ ਨੂੰ ਜਾਣ ਲੈਂਦੇ ਹਨ ਉਨ੍ਹਾਂ ਨੇ ਆਪਣਾ ਅਗਲਾ ਜੀਵਨ ਨੂੰ ਸੇਵਾ ਸਤਿਸੰਗ ਸਿਮਰਨ ਕਰਕੇ ਉੱਚੇ ਸੁੱਚੇ ਕਿਰਦਾਰ ਵਾਲਾ ਬਣਾਉਣਾ ਹੈ, ਔਗਣ ਜਿੰਦਗੀ ਵਿਚੋਂ ਕੱਢਣੇ ਹਨ ਸੰਤਾਂ ਮਹਾਂਪੁਰਸ਼ਾਂ ਵਾਲੇ ਗੁਣ ਆਪਣੇ ਜੀਵਨ ਵਿਚ ਪ੍ਰਵੇਸ਼ ਕਰਦੇ ਹਨ ਤਾਂ ਜੋ ਜੀਵਨ ਸੰਤਾਂ ਮਹਾਂਪੁਰਸ਼ਾਂ ਵਾਲਾ ਬਣ ਜਾਵੇ ਹੁਣ ਉਨ੍ਹਾਂ ਦੱਸਿਆ ਕਿ ਝੂਠ ਇਹ ਸੰਸਾਰ ਹੈ! ਰਹਿਣ ਵਾਲਾ ਨਿਰੰਕਾਰ ਹੈ | ਇਸ ਮੌਕੇ ਸੇਵਾਦਲ ਦੇ ਖੇਤਰੀ ਸੰਚਾਲਕ ਮਨਮੋਹਣ ਸਿੰਘ, ਸਥਾਨਕ ਸੰਯੋਜਕ ਐਡਵੋਕੇਟ ਸੁਰਿੰਦਰ ਸਿੰਘ ਨੇ ਸੰਤ ਬਚਿੱਤਰ ਪਾਲ ਨੂੰ ਜੀ ਆਇਆਂ ਆਖਿਆ ਅਤੇ ਸੰਗਤਾਂ ਦਾ ਸਤਸੰਗ ਵਿਚ ਪਹੁੰਚਣ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਤੇਜਿੰਦਰ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਮੀਟਿੰਗ ਅਗਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਕੀਤੀਆਂ ਨਵੀਆਂ ਨਿਯੁਕਤੀਆਂ
Ad Position 24