ਰਾਜਪੁਰਾ, 4 ਜਨਵਰੀ (ਰਣਜੀਤ ਸਿੰਘ)-ਹਲਕੇ 'ਚ ਬੀਤੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਨੇ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਇਕ ਤਰ੍ਹਾਂ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰਾਂ 'ਚ ਕੈਦ ਕਰਕੇ ਰੱਖ ਦਿੱਤਾ ਹੈ | ਬੀਤੇ ਦਿਨਾਂ 'ਚ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ | ਇਸ ਨਾਲ ਬਾਜ਼ਾਰਾਂ 'ਚ ਰੌਣਕ ਘੱਟ ਹੋ ਗਈ ਹੈ | ਜਾਣਕਾਰੀ ਮੁਤਾਬਿਕ ਬੀਤੇ ਕਈ ਦਿਨਾਂ ਤੋਂ ਹਲਕੇ 'ਚ ਧੁੰਦ ਪੈ ਰਹੀ ਹੈ | ਸੂਰਜ ਦੇ ਦਰਸ਼ਨ ਨਹੀਂ ਹੋਏ ਜਿਸ ਕਾਰਨ ਤਾਪਮਾਨ ਕਾਫੀ ਜ਼ਿਆਦਾ ਹੇਠਾਂ ਆ ਗਿਆ ਹੈ | ਇਸ ਨਾਲ ਆਮ ਜਨ ਜੀਵਨ ਨੂੰ ਬਰੇਕਾਂ ਜਿਹੀਆਂ ਲੱਗ ਗਈਆਂ ਹਨ | ਸੰਘਣੀ ਧੁੰਦ ਕਾਰਨ ਸੜਕਾਂ 'ਤੇ ਵਿਜੀਬਿਲੀਟੀ ਕਾਫੀ ਜ਼ਿਆਦਾ ਘੱਟ ਗਈ ਹੈ ਅਤੇ ਥੋੜੀ ਜਿਹੀ ਦੂਰੀ 'ਤੇ ਵੀ ਕੁਝ ਵਿਖਾਈ ਨਹੀਂ ਦਿੰਦਾ | ਇਸ ਠੰਢ ਨੇ ਖ਼ਾਸ ਤੌਰ 'ਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰਾਂ 'ਚ ਕੈਦ ਕਰਕੇ ਰੱਖ ਦਿੱਤਾ ਹੈ | ਬੱਚਿਆਂ 'ਚ ਖੰਗ, ਜ਼ੁਕਾਮ, ਜਕੜਨ ਅਤੇ ਜੋੜਾਂ ਦੇ ਦਰਦ ਦੀਆਂ ਸਮੱਸਿਆਵਾਂ ਵੱਧ ਗਈਆਂ ਹਨ | ਇਸ ਠੰਢ 'ਚ ਰੋਜ਼ਾਨਾ ਦਿਹਾੜੀਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਕਾਫੀ ਜ਼ਿਆਦਾ ਆਰਥਿਕ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਘਰੋਂ ਨਿਕਲਣ ਤੋ ਪਹਿਲਾਂ ਗਰਮ ਕੱਪੜਿਆਂ ਦੀ ਵਰਤੋ ਕਰਨੀ ਚਾਹੀਦੀ ਅਤੇ ਗਰਮ ਚੀਜ਼ਾਂ ਜਿਵੇਂ ਕਿ ਅਦਰਕ ਵਾਲੀ ਚਾਹ, ਸੂਪ ਅਤੇ ਗੁੜ ਵਗ਼ੈਰਾ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ | ਸਾਨੂੰ ਸਿਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ | ਸਰਦੀਆਂ 'ਚ ਜ਼ਿਆਦਾਤਰ ਕੋਸਾ ਪਾਣੀ ਪੀਣਾ ਚਾਹੀਦਾ ਹੈ | ਇਸ ਸੰਬੰਧੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਰਦੀ ਕਾਰਨ ਕਿਸੇ ਵੀ ਕੀਮਤ 'ਤੇ ਬੰਦ ਕਮਰਿਆਂ 'ਚ ਅੰਗੀਠੀ ਬਾਲ ਦੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਦਮ ਘੁੱਟਣ ਦਾ ਡਰ ਬਣਿਆ ਰਹਿੰਦਾ ਹੈ | ਸਰਦੀ ਅਤੇ ਧੁੰਦ ਦੇ ਮੌਸਮ 'ਚ ਬਿਨਾਂ ਕੰਮ ਤੋਂ ਸੜਕਾਂ 'ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਧੁੰਦ ਕਾਰਨ ਸੜਕੀ ਹਾਦਸਿਆਂ ਦਾ ਗਿਣਤੀ ਜ਼ਿਆਦਾ ਵੱਧ ਜਾਂਦੀ ਹੈ | ਇਸ ਸੰਬੰਧੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਰੈਣ ਬਸੇਰਿਆਂ 'ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਕੰਬਲ ਰਜਾਈਆਂ ਅਤੇ ਹੋਰ ਗਰਮ ਕੱਪੜਿਆਂ