ਸਮਾਣਾ, 4 ਜਨਵਰੀ (ਪ੍ਰੀਤਮ ਸਿੰਘ ਨਾਗੀ)-ਕਲੀਨ ਐਂਡ ਗਰੀਨ ਪਾਰਕ ਕਲੱਬ ਵਲੋਂ ਨਵਾਂ ਸਾਲ ਕਲੱਬ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭਾਨ ਦੀ ਅਗਵਾਈ ਵਿਚ ਮਨਾਇਆ ਗਿਆ¢ ਇਸ ਮੌਕੇ ਅਮਰੀਕ ਸਿੰਘ, ਮੈਡਮ ਸੋਨੀਆ ਅਤੇ ਰਜਿੰਦਰ ਕੁਮਾਰ ਤਿੰਨੇ ਯੋਗਾ ਇੰਸਟਰਕਟਰਾਂ ਵਲੋਂ ਯੋਗਾ ਕਰਵਾਇਆ ਗਿਆ ਅਤੇ ਯੋਗਾ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ¢ ਉਨ੍ਹਾਂ ਕਿਹਾ ਕਿ ਲਗਾਤਾਰ ਯੋਗਾ ਕਰਨ ਨਾਲ ਸਰੀਰ ਵਿਚਲੀਆਂ ਨਾਮੁਰਾਦ ਬਿਮਾਰੀਆਂ ਸਦਾ ਲਈ ਖ਼ਤਮ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਸਾਇੰਸ ਕੋਲ ਅਜੇ ਤੱਕ ਮੁਕੰਮਲ ਇਲਾਜ ਨਹੀਂ ਹੈ | ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਸਰੀਰ ਫਿੱਟ, ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਨਿਰੰਤਰ ਯੋਗਾ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਨਈ ਲੱਗਦੀਆਂ ਸਰੀਰ ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ¢ ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭਾਨ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਉਪਰੰਤ ਦੱਸਿਆ ਕਿ ਕਲੀਨ ਐਂਡ ਗਰੀਨ ਪਾਰਕ ਕਲੱਬ ਦੀ ਸਾਫ਼ ਸਫ਼ਾਈ ਅਤੇ ਰਖ ਰਖਾਅ ਵਧੀਆ ਢੰਗ ਨਾਲ ਹੋ ਰਿਹਾ ਹੈ | ਸਮਾਣਾ ਸ਼ਹਿਰ ਦੇ ਸਦਾ ਲਈ ਅਲਵਿਦਾ ਕਹਿ ਗਏ ਬੱਚਿਆਂ ਦੀ ਯਾਦ ਵਿਚ ਪਾਰਕ ਦਾ ਨਵਾਂ ਗੇਟ ਉਸਾਰੀ ਅਧੀਨ ਹੈ ਜੋ ਜਲਦੀ ਬਣ ਕੇ ਤਿਆਰ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿਚ ਹਰ ਰੋਜ਼ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਬੱਚੇ, ਬਜ਼ੁਰਗ ਅਤੇ ਨੌਜਵਾਨ ਸੈਰ, ਕਸਰਤ ਅਤੇ ਯੋਗਾ ਕਰਨ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਗਰ ਕੌਂਸਲ ਪਾਸੋਂ ਮੰਗ ਕੀਤੀ ਹੈ ਕਿ ਇਸ ਪਾਰਕ ਵਿਚ ਇਕ ਫੁਹਾਰਾ ਲਗਾਇਆ ਜਾਵੇ ਤਾਂ ਪਾਰਕ ਦੀ ਸ਼ਾਨ ਹੋਰ ਵਧ ਜਾਵੇਗੀ | ਇਸ ਮੌਕੇ ਅਸ਼ੋਕ ਛਾਬੜਾ ਅਤੇ ਮੈਡਮ ਕਿਰਨ ਬਾਲਾ ਦਾ ਜਨਮ ਦਿਨ ਬੜੇ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ¢ ਇਸ ਮੌਕੇ ਸਾਬਕਾ ਕੌਂਸਲਰ ਮੈਡਮ ਸੁਰਿੰਦਰ ਕੌਰ ਭਾਨ, ਮੈਡਮ ਸੋਨੀਆ, ਅਨੀਲ ਕੁਮਾਰ, ਨੰਦ ਲਾਲ, ਰਜਿੰਦਰ ਕੁਮਾਰ, ਵਿਨੋਦ ਕੁਮਾਰ, ਬੰਸੀ ਲਾਲ, ਅਮਰੀਕ ਸਿੰਘ, ਮਦਨ ਲਾਲ ਤੋਂ ਇਲਾਵਾ ਵੱਡੀ