ਸਮਾਣਾ, 4 ਜਨਵਰੀ (ਹਰਵਿੰਦਰ ਸਿੰਘ ਟੋਨੀ)-ਸਮਾਣਾ ਹਲਕਾ ਦੇ ਸਮੂਹ ਅਕਾਲੀ ਦਲ ( ਪੁਨਰ ਸੁਰਜੀਤ) ਵਰਕਰਾਂ ਤੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਸੀਨੀ: ਆਗੂ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿੱਚ ਕੀਤੀ ਗਈ | ਜਿਸ ਵਿਚ ਸੂਬਾਈ ਟੀਮ ਵਲੋਂ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੂੰ ਚੁਣੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ | ਮੀਟਿੰਗ 'ਚ ਪਾਰਟੀ ਦੀ ਤਰੱਕੀ ਲਈ ਵੀ ਵਿਚਾਰ ਵਟਾਦਰਾਂ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਰਾਜਲਾ, ਮੈਂਬਰ ਵਰਕਿੰਗ ਕਮੇਟੀ ਕਪੂਰ ਚੰਦ ਬਾਸਲ ,ਅਸ਼ੋਕ ਮੋਦਗਿੱਲ , ਪਿ੍ੰਸੀਪਲ ਮੋਹਨ ਲਾਲ ਸ਼ਰਮਾ, ਮਨਜਿੰਦਰ ਸਿੰਘ ਰਾਣਾ ਸੇਖੋ, ਹਰਵਿੰਦਰ ਸਿੰਘ ਕੁਲਬੁਰਛਾਂ, ਗੁਰਦੀਪ ਸਿੰਘ ਗਾਜੇਵਾਸ, ਗੁਰਦੀਪ ਸਿੰਘ ਬੰਮਣਾ, ਰਣਧੀਰ ਸਿੰਘ ਜੋੜਾਮਾਜਰਾ, ਬਲਦੇਵ ਸਿੰਘ ਰਾਜਲਾ, ਸੁਦਰਸ਼ਨ ਮਿੱਤਲ, ਨਿਤਿਨ ਜੈਨ, ਰੁਲਦੂਰਾਮ ਆਦਿ ਹੋਰ ਵੀ ਵਰਕਰ ਹਾਜ਼ਰ ਸਨ |