ਪਟਿਆਲਾ, 4 ਜਨਵਰੀ (ਮਨਦੀਪ ਸਿੰਘ ਖਰੌੜ)- ਸਮਾਣਾ ਦੇ ਰਹਿਣ ਵਾਲੇ ਨੌਜਵਾਨ ਨਾਲ ਵਿਦੇਸ਼ ਭੇਜਣ ਦੇ ਮਾਮਲੇ 'ਚ 33 ਲੱਖ ਤੋਂ ਵੱਧ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪ੍ਰਭਜੀਤ ਸਿੰਘ ਵਾਸੀ ਸਮਾਣਾ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਵਿਦੇਸ਼ ਜਾਣ ਲਈ ਪਟਿਆਲਾ ਦੇ ਲੀਲਾ ਭਵਨ 'ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੀ ਇਕ ਫ਼ਰਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮੇਰਾ ਸਟੱਡੀ ਵੀਜ਼ਾ ਲਗਾਉਣ ਲਈ 33 ਲੱਖ ਤੋਂ ਵੱਧ ਦੀ ਰਕਮ ਉਸ ਤੋਂ ਲੈ ਲਈ ਪਰ ਮੁਲਜ਼ਮਾਂ ਨੇ ਬਾਅਦ 'ਚ ਨਾ ਤਾਂ ਮੈਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਮੇਰੀ ਰਕਮ ਵਾਪਸ ਕੀਤੀ ਜਿਸ ਆਧਾਰ 'ਤੇ ਪੁਲਿਸ ਨੇ ਕੇਵਲ ਕਿ੍ਸ਼ਨ ਤੇ ਇਕ ਔਰਤ ਅਤੇ ਫ਼ਰਮ ਦੇ ਉਪ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |