ਰਾਜਪੁਰਾ, 4 ਜਨਵਰੀ (ਜੀ.ਪੀ. ਸਿੰਘ)-ਜੇਕਰ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਸਮੇਂ ਦਾ ਇੰਤਜ਼ਾਰ ਛੱਡ ਕੇ ਅੱਜ ਤੋਂ ਹੀ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਨਿਰੰਕਾਰੀ ਭਵਨ ਵਿਖੇ ਬਚਿੱਤਰ ਪਾਲ ਸਿੰਘ ਉਧਮਪੁਰ (ਜੰਮੂ ਕਸ਼ਮੀਰ) ਜ਼ੋਨਲ ਇੰਚਾਰਜ ਦੀ ਦੇਖ-ਰੇਖ 'ਚ ਕਰਵਾਏ ਸਮਾਗਮ ਦੌਰਾਨ ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਅਤੇ ਰਾਜਪਿਤਾ ਰਮਿੱਤ ਨੇ ਆਨਲਾਈਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਹੇ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਬਹੁਤ ਕਈ ਜੂਨਾਂ ਕੱਟਣ ਤੋਂ ਬਾਅਦ ਪ੍ਰਮਾਤਮਾ ਨੇ ਜੀਵਨ ਦਿੱਤਾ ਹੈ ਤੇ ਸਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਛੱਡ ਕੇ ਉਸ ਪ੍ਰਮਾਤਮਾ ਦਾ ਮੂਲ ਉਤਾਰਨਾ ਚਾਹੀਦਾ ਹੈ | ਇਸ ਲਈ ਪ੍ਰਭੂ ਨੂੰ ਮਿਲਣ ਲਈ ਸਮੇਂ ਦਾ ਇੰਤਜ਼ਾਰ ਛੱਡ ਅੱਜ ਤੋਂ ਹੀ ਪ੍ਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਦਿਓ | ਇਸ ਮੌਕੇ ਸੱਤਪਾਲ ਨਿਰੰਕਾਰੀ ਖੇਤਰੀ ਸੰਚਾਲਕ, ਪੰਜਾਬ ਇੰਡਸਟਰੀ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਪ੍ਰਵਾਨ ਛਾਬੜਾ, ਮਨਮੋਹਨ ਮਹਿਤਾ, ਵਿਨੈ ਨਿਰੰਕਾਰੀ, ਭੀਮ ਸੈਨ ਸਿੰਧਾਨੀ, ਵਿਜੈ ਕੁਮਾਰ, ਰਾਕੇਸ਼ ਪਾਹਵਾ ਸਮੇਂ ਹੋਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ |