ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਨੇ 7ਵਾਂ ਸਥਾਪਨਾ ਸਮਾਰੋਹ ਕਰਵਾਇਆ
ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਦੇ ਸਥਾਪਨਾ ਸਮਾਰੋ ਦੌਰਾਨ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ ਸਤੀਸ਼ ਕੁਮਾਰ ਵਰਮਾ ਨਾਲ ਪਰਿਵਾਰ ਦੇ ਮੈਂਬਰ | ਅਜੀਤ ਤਸਵੀਰ
<br/>
06-01-2026
ਪ੍ਰਸਿੱਧ ਰੰਗਕਰਮੀ ਡਾ. ਸਾਹਿਬ ਸਿੰਘ ਨੇ ਨਵਨਿੰਦਰਾ ਬਹਿਲ ਦੀ ਰੰਗਮੰਚੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਸਾਰਾਂ ਬਾਰੇ ਚਾਨਣਾ ਪਾਇਆ | ਡਾ. ਕੁਲਬੀਰ ਮਲਿਕ ਨੇ ਸੋਮਪਾਲ ਹੀਰਾ ਦੀ ਬਹੁਪਰਤੀ ਕਲਾਤਮਕ ਸ਼ਖ਼ਸੀਅਤ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ | ਡਾ. ਸੁਖਦੇਵ ਸਿਰਸਾ ਨੇ ਸੰਸਥਾ ਵਲੋਂ ਸ਼ੁਰੂ ਕੀਤੇ 'ਦਵਾਰਕਾਸ਼ਾਮ ਮੈਮੋਰੀਅਲ ਪਹਿਲਾ ਯਾਦਗਾਰੀ ਭਾਸ਼ਣ' ਦਿੰਦਿਆਂ 'ਰੰਗਮੰਚ, ਬਾਜ਼ਾਰ ਅਤੇ ਸੱਤਾ' ਦੇ ਆਪਸੀ ਸੰਬੰਧਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੱਤਾ ਕਲਾਕਾਰਾਂ ਦੀ ਸਰਪ੍ਰਸਤੀ ਵੀ ਕਰਦੀ ਰਹੀ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਫ਼ਤਵੇ ਵੀ ਜਾਰੀ ਕਰਦੀ ਰਹੀ ਹੈ | ਕੇਵਲ ਧਾਲੀਵਾਲ ਨੇ ਕਿਹਾ ਕਿ ਮੈਂ ਵਿਸ਼ਵ ਅਤੇ ਭਾਰਤ ਦਾ ਬਹੁਤ ਸਾਰਾ ਨਾਟ-ਮੰਚ ਦੇਖਿਆ ਹੈ ਪਰ ਜਿਸ ਤਰ੍ਹਾਂ ਦਾ ਦਸਤਾਵੇਜ਼ੀ ਕਾਰਜ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਕਰ ਰਿਹਾ ਹੈ, ਉਸ ਤਰ੍ਹਾਂ ਦਾ ਕਾਰਜ ਦੁਨੀਆ ਭਰ ਵਿਚ ਕਿਤੇ ਨਹੀਂ ਹੋ ਰਿਹਾ | ਇਸ ਤੋਂ ਪਹਿਲਾ ਸੰਸਥਾ ਦੇ ਸਲਾਹਕਾਰ ਡਾ. ਰਵੇਲ ਸਿੰਘ ਨੇ ਕਿਹਾ ਕਿ ਹੁਣ ਖੋਜ ਪਰਿਵਾਰ ਨੂੰ ਪੰਜਾਬੀ ਨਾਟ-ਮੰਚ ਦਾ ਦਾਇਰਾ ਉਲੰਘ ਕੇ ਵਿਸ਼ਵ-ਵਿਆਪੀ ਹੋਣਾ ਚਾਹੀਦਾ ਹੈ | ਡਾ. ਜਗਦੀਪ ਸੰਧੂ ਨੇ ਪਿਛਲੇ ਸਾਲ ਦੀਆਂ 12 ਰੰਗਪੀਠਾਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੀ ਅਹਿਮ ਧਾਰਨਾਵਾਂ ਪੇਸ਼ ਕੀਤੀਆਂ | ਡਾ. ਕੁਲਦੀਪ ਸਿੰਘ ਦੀਪ ਨੇ ਸੰਸਥਾ ਦੇ ਨਵੇਂ ਪ੍ਰਾਜੈਕਟਾਂ ਦਾ ਲੇਖਾ-ਜੋਖਾ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ | ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਖੋਜ ਪਰਿਵਾਰ ਦਾ ਸਿਲਸਿਲਾ ਮੇਰੇ ਜੀਂਦੇ ਜੀਅ ਅਤੇ ਮੇਰੇ ਤੋਂ ਬਾਅਦ ਵੀ ਕਦੇ ਨਹੀਂ ਮੁੱਕੇਗਾ | ਇਸ ਮੌਕੇ 'ਸਤਿਕਾਰ' ਫ਼ੀਚਰ ਤਹਿਤ ਪ੍ਰਸਿੱਧ ਮੇਕਅਪ ਮੈਨ ਮੋਹਨ ਕੰਬੋਜ ਅਤੇ ਸੋਹਣ ਧਾਰੀਵਾਲ, 'ਸ਼ੁਕਰਾਨਾ' ਦੇ ਰੂਪ ਵਿਚ ਡਾ. ਸੰਦੀਪ ਕੌਰ ਦਾ ਸਨਮਾਨ ਕੀਤਾ ਗਿਆ | 'ਸ਼ਾਬਾਸ਼' ਫ਼ੀਚਰ ਤਹਿਤ ਦਲਜੀਤ ਸੋਨਾ, ਇਮੈਨੂਅਲ ਸਿੰਘ ਤੇ ਰਜਿੰਦਰ ਬੁਲਟ ਅਤੇ ਨਾਟ-ਮੰਚ ਦੇ ਦਸਤਾਵੇਜ਼ੀਕਰਨ ਕਰਨ ਦੇ ਇਵਜ਼ ਵਜੋਂ ਸੰਦੀਪ ਵਾਲੀਆ ਦਾ ਸਨਮਾਨ ਕੀਤਾ ਗਿਆ | ਵਿਸ਼ੇਸ਼ ਆਮਦ ਦੇ ਰੂਪ ਵਿਚ ਤਿ੍ਲੋਕ ਸਿੰਘ ਢਿੱਲੋਂ, ਗੁਰਚਰਨ ਦਾਸ ਅਤੇ ਸਤੀਸ਼ ਗੋਇਲ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਤੇ '2024 ਦਾ ਪੰਜਾਬੀ ਨਾਟ-ਮੰਚ' ਅਤੇ ਹੋਰ ਪੁਸਤਕਾਂ ਦਾ ਵਿਮੋਚਨ ਵੀ ਕੀਤਾ ਗਿਆ | ਸਮਾਗਮ ਵਿਚ ਬਜ਼ੁਰਗ ਰੰਗਕਰਮੀ ਜਗਜੀਤ ਸਰੀਨ, ਅਦਾਕਾਰ ਰਾਣਾ ਜੰਗ ਬਹਾਦਰ, ਕੈਨੇਡਾ ਤੋਂ ਨਿਕਲਣ ਵਾਲੇ ਮਾਸਿਕ ਅਖ਼ਬਾਰ 'ਨਵਸਵੇਰ' ਦੇ ਸੰਪਾਦਕ ਨਵਨੀਤ ਕੌਰ ਅਤੇ ਉਨ੍ਹਾਂ ਦਾ ਪਰਿਵਾਰ, ਪਰਮਿੰਦਰਪਾਲ ਕੌਰ, ਡਾ. ਲੱਖਾ ਲਹਿਰੀ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਜਿੰਦਰ ਲਹਿਰੀ, ਮੋਹੀ ਅਮਰਜੀਤ, ਸੁਰਿੰਦਰਪਾਲ ਸਿੰਘ, ਸਤਨਾਮ ਮੂਧਲ, ਹਰਸੰਤ ਸਿੰਘ ਢੀਂਡਸਾ, ਗੁਰਵਿੰਦਰ ਸਿੰਘ ਜਲੰਧਰ, ਅਨਾਇਤ ਅਲੀ, ਸਾਜ਼ਨ ਕੋਹਿਨੂਰ, ਰੰਗ ਹਰਜਿੰਦਰ, ਜੋਗਾ ਸਿੰਘ, ਡਾ. ਇੰਦਰਜੀਤ ਗੋਲਡੀ, ਡਾ. ਗੁਰਜੀਤ ਗੁਰੀ, ਡਾ. ਪਰਗਟ ਘੁਮਾਣ, ਡਾ. ਕਿਰਨਦੀਪ, ਡਾ. ਗੁਰਪ੍ਰੀਤ ਕੌਰ, ਡਾ. ਪਰਮਪਾਲ ਸਿੰਘ, ਡਾ. ਬਲਵਿੰਦਰ ਸਿੰਘ, ਸੱਚਲ ਪ੍ਰਕਾਸ਼ਨ ਤੋਂ ਸੰਦੀਪ ਸਿੰਘ, ਸ਼ਿਲਾਲੇਖ ਦਿੱਲੀ ਤੋਂ ਸਤੀਸ਼ ਸ਼ਰਮਾ, ਬਲਦੇਵ ਸਪਤਰਿਸ਼ੀ, ਚਮਕੌਰ ਬਿੱਲਾ, ਹਰਦੀਪ ਸਿੰਘ ਅਤੇ ਅੰਮਿ੍ਤਪਾਲ ਸਿੰਘ ਮੌਜੂਦ ਸਨ |