28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਬਨੂੜ ਅਨਾਜ ਮੰਡੀ 'ਚੋਂ 10 ਟਾਇਰਾਂ ਵਾਲਾ ਟਰੱਕ ਚੋਰੀ, ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ

Ad Position 21
No active advertisement
ਅਜੀਤ ਡੈਸਕ 07-01-2026
ਬਨੂੜ, 6 ਜਨਵਰੀ (ਭੁਪਿੰਦਰ ਸਿੰਘ)-ਅਨਾਜ ਮੰਡੀ ਬਨੂੜ 'ਚ ਖੜ੍ਹਾ 10 ਟਾਇਰਾਂ ਵਾਲਾ ਟਰੱਕ ਚੋਰ ਚੋਰੀ ਕਰਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਚੋਰੀ ਦੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਦੇ ਮਾਲਕ ਬਿਕਰਮਜੀਤ ਚੌਧਰੀ ਬਨੂੜ ਨੇ ਦੱਸਿਆ ਕਿ ਉਸ ਦੇ ਟਰੱਕ ਅਨਾਜ ਮੰਡੀ 'ਚ ਖੜ੍ਹੇ ਸਨ | ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਉਸ ਦਾ ਡਰਾਈਵਰ ਗੱਡੀ ਭਰਨ ਵਾਸਤੇ ਅਨਾਜ ਮੰਡੀ 'ਚ ਗਿਆ ਤਾਂ ਦੇਖਿਆ ਕਿ ਉੱਥੋਂ ਗੱਡੀ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਦੱਸਿਆ ਕਿ ਅਨਾਜ ਮੰਡੀ 'ਚ ਗੱਡੀ ਨਹੀਂ ਹੈ | ਉਨ੍ਹਾਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਅਨਾਜ ਮੰਡੀ 'ਚੋਂ ਗੱਡੀ ਗ਼ਾਇਬ ਸੀ ਤੇ ਉਨ੍ਹਾਂ ਗੱਡੀ ਨੂੰ ਆਸੇ-ਪਾਸੇ ਦੇਖਿਆ ਪਰ ਉਸ ਦਾ ਕੋਈ ਪਤਾ ਨਾ ਲੱਗਿਆ | ਜਦੋਂ ਅਨਾਜ ਮੰਡੀ ਨੇੜੇ ਲੱਗੇ ਕੈਮਰੇ ਦੇਖੇ ਤਾਂ ਕੈਮਰਿਆਂ 'ਚ ਪਤਾ ਲੱਗਾ ਕਿ ਸਵੇਰੇ 3 ਵੱਜ ਕੇ 51 ਮਿੰਟ 'ਤੇ ਇਸ ਗੱਡੀ ਨੂੰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਅਨਾਜ ਮੰਡੀ 'ਚ ਆਏ ਤੇ ਉਨ੍ਹਾਂ ਸਭ ਤੋਂ ਪਹਿਲਾਂ ਗੱਡੀ 'ਚ ਲੱਗਿਆ ਹੋਇਆ ਜੀ.ਪੀ.ਐੱਸ. ਸਿਸਟਮ ਦੀਆਂ ਤਾਰਾਂ ਕੱਟੀਆਂ ਤੇ ਗੱਡੀ ਸਟਾਰਟ ਕਰਕੇ 4 ਵਜੇ ਦੇ ਕਰੀਬ ਉਹ ਗੱਡੀ ਨੂੰ ਚੋਰੀ ਕਰਕੇ ਲੈ ਗਏ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਇਸ ਗੱਡੀ ਚੋਰੀ ਹੋਣ ਵਾਲੇ ਤੁਰੰਤ ਥਾਣਾ ਬਨੂੜ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਇਸ ਗੱਡੀ ਨੂੰ ਲੱਭਣ ਲਈ ਟੀਮਾਂ ਬਣਾ ਕੇ ਕੰਮ ਕਰ ਰਹੀ ਹੈ | ਜਦੋਂ ਟਰੱਕ ਚੋਰੀ ਦੀ ਘਟਨਾ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ | ਜਿਸ ਲਈ ਉਹ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਗੱਡੀ ਚੋਰੀ ਕਰਨ ਵਾਲੇ ਪੁਲਿਸ ਦੀ ਗਿ੍ਫ਼ਤ 'ਚ ਹੋਣਗੇ¢
Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚੋਂ 6 ਮੋਬਾਈਲ ਤੇ ਜਰਦੇ ਦੀਆਂ ਪੁੜੀਆਂ ਬਰਾਮਦ ਅਗਲੀ ਖ਼ਬਰ ਅਣਪਛਾਤੇ ਨੌਜਵਾਨਾਂ ਨੇ ਨਸ਼ੇ ਵਾਲਾ ਜੂਸ ਪਿਲਾ ਕੇ ਕਿਸਾਨ ਤੋਂ ਲੁੱਟੇ ਢਾਈ ਲੱਖ ਰੁਪਏ
Ad Position 24