28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਬੰਨ੍ਹ 'ਤੇ ਹੋ ਰਹੀ ਮਾਈਨਿੰਗ ਵਿਰੁੱਧ ਖੋਲਿ੍ਹਆ ਮੋਰਚਾ

Ad Position 21
No active advertisement
ਅਜੀਤ ਡੈਸਕ 07-01-2026
ਘਨੌਰ, 6 ਜਨਵਰੀ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਦਨ ਲਾਲ ਜਲਾਲਪੁਰ ਨੇ ਪਿੰਡ ਲਾਛੜੂ ਨੇੜੇ ਗੁਰਦੁਆਰਾ ਭਗਤ ਧੰਨਾ ਜੀ ਨਜ਼ਦੀਕ ਘੱਗਰ ਬੰਨ੍ਹ ਅਤੇ ਮੁੱਖ ਸੜਕ ਦੇ ਨਾਲ ਲੱਗਦੇ ਇਲਾਕੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ | ਮੌਕੇ ਦਾ ਦੌਰਾ ਕਰਦਿਆਂ ਸ. ਜਲਾਲਪੁਰ ਨੇ ਵੀਡੀਓ ਰਾਹੀਂ ਦਿਖਾਇਆ ਕਿ ਕਿਵੇਂ ਡਰੇਨ ਵਿਭਾਗ ਅਤੇ ਮਾਈਨਿੰਗ ਮਾਫੀਆ ਦੀ ਮਿਲੀਭੁਗਤ ਨਾਲ ਸਰਕਾਰੀ ਸੰਪਤੀ ਦੀ ਲੁੱਟ ਹੋ ਰਹੀ ਹੈ | ਜਲਾਲਪੁਰ ਨੇ ਕਿਹਾ ਕਿ ਮੁੱਖ ਸੜਕ ਦੇ ਬਿਲਕੁਲ ਨਾਲ 10-10 ਫੁੱਟ ਡੂੰਘੇ ਟੋਏ ਪੁੱਟ ਦਿੱਤੇ ਗਏ ਹਨ | ਜੋ ਸਿੱਧੇ ਤੌਰ ਦੇ ਉੱਪਰ ਗੈਰ-ਕਾਨੂੰਨੀ ਹੈ ਉਨ੍ਹਾਂ ਕਿਹਾ ਕਿ ਇਸ ਦੇ ਵਿੱਚ ਮੌਜੂਦਾ ਸਰਕਾਰ ਦੇ ਸਰਪੰਚ 111000 ਦੇ ਟਿੱਪਰ ਵੇਚ ਰਹੇ ਹਨ ਪਹਿਲਾਂ ਮਿੱਟੀ ਪੁੱਟਣ ਦੇ ਪੈਸੇ ਅਤੇ ਫਿਰ ਮਿੱਟੀ ਸੁੱਟਣ ਦੇ ਪੈਸੇ ਜੋ ਦੋਹਰੀ ਤੌਰ ਦੇ ਉੱਪਰ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਸੜਕ ਅਤੇ ਨੇੜੇ ਬਣਿਆ ਕਰੋੜਾਂ ਦੀ ਲਾਗਤ ਵਾਲਾ ਪੁਲ ਕਿਸੇ ਵੀ ਸਮੇਂ ਢਹਿ-ਢੇਰੀ ਹੋ ਸਕਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਬੰਨ੍ਹ ਦੀ ਸੁਰੱਖਿਆ ਲਈ ਲਗਾਏ ਗਏ ਕੀਮਤੀ ਪੱਥਰ ਵੀ ਕੱਢ ਕੇ ਵੇਚ ਦਿੱਤੇ ਗਏ ਹਨ, ਜੋ ਕਿ ਸਿੱਧੇ ਤੌਰ 'ਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਵਾਲੀ ਗੱਲ ਹੈ |
ਉਨ੍ਹਾਂ ਦੱਸਿਆ ਕਿ ਉੱਥੋਂ ਸੁੱਕੀ ਅਤੇ ਮਜ਼ਬੂਤ ਮਿੱਟੀ ਪੁੱਟ ਕੇ ਵੇਚੀ ਜਾ ਰਹੀ ਹੈ ਅਤੇ ਬਦਲੇ ਵਿੱਚ ਗਿੱਲੀ ਤੇ ਪੋਲੀ ਮਿੱਟੀ ਪਾਈ ਜਾ ਰਹੀ ਹੈ, ਜਿਸ ਨਾਲ ਹੜ੍ਹਾਂ ਦੇ ਦਿਨਾਂ ਵਿੱਚ ਬੰਨ੍ਹ ਟੁੱਟਣ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ | ਸਾਬਕਾ ਵਿਧਾਇਕ ਨੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਇਹ ਨਾਜਾਇਜ਼ ਕੰਮ ਬੰਦ ਨਾ ਹੋਇਆ ਅਤੇ ਜ਼ਿੰਮੇਵਾਰ ਵਿਅਕਤੀਆਂ 'ਤੇ ਪਰਚੇ ਦਰਜ ਨਾ ਕੀਤੇ ਗਏ, ਤਾਂ ਉਹ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਬੰਨ੍ਹ ਉੱਤੇ ਪੱਕਾ ਧਰਨਾ ਲਗਾਉਣਗੇ | ਉਨ੍ਹਾਂ ਕਿਹਾ ਕਿ ਉਹ ਘਨੌਰ ਹਲਕੇ ਦੇ ਲੋਕਾਂ ਦੇ ਹਿੱਤਾਂ ਅਤੇ ਸਰਕਾਰੀ ਸੰਪਤੀ ਦੀ ਇਸ ਤਰ੍ਹਾਂ ਲੁੱਟ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਕੱਲੀ ਕੱਲੀ ਚੀਜ਼ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਦੋਸ਼ੀ ਹੋਣਗੇ ਉਨ੍ਹਾਂ ਦੇ ਉੱਪਰ ਸਖਤ ਕਾਰਵਾਈ ਕਰਵਾਵਾਂਗੇ |
Ad Position 22
No active advertisement
ਪਿਛਲੀ ਖ਼ਬਰ ਨਵੀਂ ਤਕਨਾਲੋਜੀ ਨੇ ਪੁਰਾਣੇ ਸਿਨੇਮਾ ਘਰਾਂ ਦੇ ਦਰਸ਼ਕਾਂ ਦੀਆਂ ਰੌਣਕਾਂ ਕੀਤੀਆਂ ਸੁੰਨੀਆਂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਝੰਡਾ ਮਾਰਚ
Ad Position 24