14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਨÏਰ ਦੇ ਪਿੰਡ ਬੋਲੜ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ 30 ਤੋਂ ਵੱਧ ਪਰਿਵਾਰਾਂ ਨੇ ਅਕਾਲੀ ਤੇ ਕਾਂਗਰਸ ਛੱਡ 'ਆਪ' ਦਾ ਫੜਿਆ ਪੱਲਾ

Ad Position 21
No active advertisement
ਅਜੀਤ ਡੈਸਕ 29-01-2026
ਸਨੌਰ, 28 ਜਨਵਰੀ (ਸੋਖਲ)-ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਪੱਖੀ ਵਿਕਾਸ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚ ਨਾਲ ਦਿਨ-ਬ-ਦਿਨ ਪੰਜਾਬ ਵਿਚ ਆਪ ਪ੍ਰਤੀ ਲੋਕਾਂ ਦਾ ਰੁਝਾਨ ਦੁੱਗਣਾ ਹੋ ਰਿਹਾ ਹੈ¢ ਇਸੇ ਤਹਿਤ ਹਲਕੇ ਸਨੌਰ ਦੇ ਪਿੰਡ ਬੋਲੜ ਵਿਖੇ ਤੀਹ ਦੇ ਕਰੀਬ ਪਰਿਵਾਰਾਂ ਨੇ ਅਕਾਲੀ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ¢ ਇਸ ਦੀ ਜਾਣਕਾਰੀ ਹਲਕਾ ਇੰਚਾਰਜ ਸਨÏਰ ਰਣਜੋਧ ਸਿੰਘ ਹਡਾਣਾ ਵਲੋ ਇੱਕ ਪ੍ਰੋਗਰਾਮ ਦÏਰਾਨ ਦਿੱਤੀ ਗਈ ਉਨ੍ਹਾਂ ਨੇ ਦੱਸਿਆ ਕਿ ਇਹ ਜੁਆਇਨਿੰਗ ਪ੍ਰੋਗਰਾਮ ਪਿੰਡ ਬੋਲੜ ਵਿਚ ਉਤਸ਼ਾਹ ਅਤੇ ਜੋਸ਼ ਭਰੇ ਮਾਹÏਲ ਵਿਚ ਕਰਵਾਇਆ ਗਿਆ, ਜਿੱਥੇ ਲੋਕਾਂ ਵਲੋਂ 'ਆਪ ਜ਼ਿੰਦਾਬਾਦ ਤੇ ਭਗਵੰਤ ਮਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ¢ ਹਲਕਾ ਇੰਚਾਰਜ ਹਡਾਣਾ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਹ ਸਰਕਾਰ ਲੋਕਾਂ ਦੇ ਦੁੱਖ-ਸੁੱਖ ਵਿਚ ਸਦਾ ਨਾਲ ਖੜੀ ਹੈ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਸਿੱਖਿਆ, ਸਿਹਤ, ਬਿਜਲੀ, ਰੋਜ਼ਗਾਰ ਅਤੇ ਭਿ੍ਸ਼ਟਾਚਾਰ ਖ਼ਿਲਾਫ਼ ਵੱਡੇ ਕਦਮ ਚੁੱਕੇ ਗਏ ਹਨ, ਜਿਨ੍ਹਾਂ ਕਾਰਨ ਹਰ ਵਰਗ ਦੇ ਲੋਕ ਆਪ ਨਾਲ ਜੁੜ ਰਹੇ ਹਨ¢
ਹਡਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਅਤੇ ਨÏਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ, ਪਰ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਨੂੰ ਵਿਕਾਸ ਦੀ ਰਾਹ 'ਤੇ ਲਿਆਉਣ ਲਈ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਦਿੱਤਾ ਹੈ¢ ਇਸ ਮÏਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਪਰਿਵਾਰਾਂ ਵਿੱਚ ਪਰਮਜੀਤ ਸਿੰਘ, ਸਾਧੂ ਸਿੰਘ, ਹਰਪਾਲ ਸਿੰਘ, ਸਾਹਿਬ ਸਿੰਘ, ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਗੁਰਨਾਮ ਸਿੰਘ, ਬਲਿਹਾਰ ਸਿੰਘ, ਸੇਵਾ ਸਿੰਘ, ਦਿਲਾਵਰ ਸਿੰਘ, ਜਗਤਾਰ ਸਿੰਘ, ਮੁਖਤਿਆਰ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ, ਪੂਰਨ ਸਿੰਘ ਖਹਿਰਾ, ਗਗਨਦੀਪ ਸਿੰਘ, ਪ੍ਰਭਜੋਤ ਸਿੰਘ, ਸੁਖਜਿੰਦਰ ਸਿੰਘ, ਨਰਿੰਦਰ ਸਿੰਘ ਖਰÏੜ, ਗੁਰਪ੍ਰੀਤ ਸਿੰਘ ਅਤੇ ਸੁਖਵੀਰ ਸਿੰਘ ਸਮੇਤ ਹੋਰ ਕਈ ਨਾਮ ਸ਼ਾਮਲ ਹਨ¢ ਇਨ੍ਹਾਂ ਪਰਿਵਾਰਾਂ ਵੱਲੋਂ ਪਾਰਟੀ ਦੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਤੇ ਭਰੋਸਾ ਜਤਾਇਆ ਗਿਆ | ਇਸ ਮੌਕੇ ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ, ਰਮਿੰਦਰ ਸਿੰਘ ਜਮਨਾ ਮੈਂਬਰ ਜ਼ਿਲ੍ਹਾ ਪਰਿਸ਼ਦ, ਪੰਕਜ ਸ਼ਰਮਾ ਮੀਡੀਆ ਟੀਮ,ਅਮਰਦੀਪ ਸਿੰਘ ਸੰਘੇੜਾ ਜ਼ਿਲ੍ਹਾ ਯੂਥ ਪ੍ਰਧਾਨ ਤੇ ਹੋਰ ਮÏਜੁਦ ਸਨ¢
Ad Position 22
No active advertisement
ਪਿਛਲੀ ਖ਼ਬਰ ਨੌਕਰੀਆਂ ਸੰਬੰਧੀ ਨਿਯੁਕਤੀ ਪੱਤਰ ਨਾ ਦੇਣ 'ਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਵਿਰੁੱਧ ਬੇਰੋਜਗਾਰਾਂ ਵਲੋਂ ਪ... ਅਗਲੀ ਖ਼ਬਰ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਆਰ.ਟੀ.ਓ. ਪਟਿਆਲਾ ਵਲੋਂ ਸੜਕ ਜਾਗਰੂਕਤਾ ਮੁਹਿੰਮ
Ad Position 24