14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਨੌਕਰੀਆਂ ਸੰਬੰਧੀ ਨਿਯੁਕਤੀ ਪੱਤਰ ਨਾ ਦੇਣ 'ਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਵਿਰੁੱਧ ਬੇਰੋਜਗਾਰਾਂ ਵਲੋਂ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 29-01-2026
ਪਟਿਆਲਾ, 28 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਏ.ਐਸ.ਐਸ.ਏ., ਜੇ.ਪੀ.ਏ., ਈ.ਜੀ.-2 ਦੇ ਉਮੀਦਵਾਰਾਂ ਵਲੋਂ ਨੌਕਰੀਆਂ ਸੰਬੰਧੀ ਨਿਯੁਕਤੀ ਪੱਤਰ ਨਾ ਦੇਣ ਬਾਰੇ ਵਾਰ ਵਾਰ ਵਾਅਦਾ ਖਿਲਾਫੀਆਂ ਕਰਨ ਉੱਤੇ 305 ਅਤੇ 306 ਪੇਪਰ ਪਾਸ ਬੇਰੋਜਗਾਰ ਯੂਨੀਅਨ ਪੰਜਾਬ ਵਲੋਂ ਪ੍ਰਧਾਨ ਅਮਰਜੋਤ ਸਿੰਘ ਦੀ ਅਗਵਾਈ ਵਿਚ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫਤਰ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ 19 ਨਵੰਬਰ 2025 ਨੂੰ ਬੇਰੁਜ਼ਗਾਰ ਉਮੀਦਵਾਰਾਂ ਵਲੋਂ ਨੋਕਰੀਆ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੌਰਾਨ ਵਿਭਾਗ ਵਲੋਂ ਲਿਖਤੀ ਤੌਰ 'ਤੇ 15 ਦਿਨਾਂ ਦੇ ਅੰਦਰ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਗਿਆ ਸੀ | ਪਰ 15 ਦਿਨ ਬੀਤ ਜਾਣ ਤੋਂ ਬਾਅਦ ਵੀ ਵਿਭਾਗ ਵਲੋਂ ਨਾ ਤਾਂ ਨਿਯੁਕਤੀਆਂ ਕੀਤੀਆ ਗਈਆਂ ਅਤੇ ਨਾ ਹੀ ਨਿਯੁਕਤੀਆਂ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਯੂਨੀਅਨ ਨਾਲ ਸਾਂਝੀ ਕੀਤੀ ਗਈ | ਜਿਸ ਦੇ ਰੋਸ ਵਜੋਂ ਉਮੀਦਵਾਰਾਂ ਨੇ ਸਮੇਂ-ਸਮੇਂ 'ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ, ਪਰ ਸਾਰੀਆਂ ਮੀਟਿੰਗਾਂ ਬੇਨਤੀਜਾ ਹੀ ਰਹੀਆ | ਇਸ ਤੋਂ ਬਾਅਦ 22 ਅਤੇ 23 ਦਸੰਬਰ 2025 ਨੂੰ ਵੀ ਉਮੀਦਵਾਰਾਂ ਵੱਲੋਂ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਬਿਜਲੀ ਬੋਰਡ ਵਿਭਾਗ ਨੇ ਜਨਵਰੀ 2026 ਦੇ ਪਹਿਲੇ ਹਫ਼ਤੇ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਜਨਵਰੀ ਮਹੀਨੇ ਦਾ ਤੀਜਾ ਹਫ਼ਤਾ ਚੱਲ ਰਿਹਾ ਹੈ ਅਤੇ ਮਹੀਨਾ ਖ਼ਤਮ ਹੋਣ ਦੇ ਨਜ਼ਦੀਕ ਹੈ, ਪਰ ਬਿਜਲੀ ਬੋਰਡ ਵਿਭਾਗ ਵਲੋਂ ਹਾਲੇ ਤੱਕ ਨਾ ਕੋਈ ਲਿਖਤੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਸਕਾਰਾਤਮਕ ਜਵਾਬ ਮਿਲਿਆ ਹੈ | ਯੂਨੀਅਨ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਉਮੀਦਵਾਰਾ ਨੌਕਰੀਆਂ ਦੀ ਪ੍ਰਾਪਤੀਆਂ ਲਈ ਹਰਇੱਕ ਸ਼ਰਤ ਅਤੇ ਨਿਯਮਾਂ ਤੇ ਖਰੇ ਉਤਰੇ ਹਨ | ਪਰ ਫਿਰ ਵੀ ਲਗਭਗ 550 ਉਮੀਦਵਾਰਾਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਲਾਅਰੇ ਲੱਪੇ ਦੇ ਸਿਵਾਏ ਕੁੱਝ ਵੀ ਉਮੀਦਵਾਰਾਂ ਨੂੰ ਪ੍ਰਾਪਤ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਜਦੋਂ ਤੱਕ ਬੇਰੋਜਗਾਰ ਉਮੀਦਵਾਰਾਂ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਉਦੋ ਤੱਕ ਪੀ.ਐਸ.ਪੀ.ਸੀ.ਐਲ. ਦੇ ਬਾਹਰ ਪੱਕਾ ਮੋਰਚਾ ਰੋਸ ਵਜੋਂ ਲਗਾ ਦਿੱਤਾ ਗਿਆ ਹੈ | ਇਸ ਮੌਕੇ ਅਮਰਜੋਤ ਸਿੰਘ, ਜਗਜੀਤ ਸਿੰਘ, ਗੁਰਨਾਮ ਸਿੰਘ,ਅਜੇ ਬਤਰਾ, ਪਲਵਿੰਦਰ ਸਿੰਘ, ਰਮਨਦੀਪ ਸਿੰਘ, ਜਗਸੀਰ ਸਿੰਘ, ਅਜੇ ਬੱਤਰਾ, ਅੰਗਰੇਜ ਸਿੰਘ, ਇਕਜੋਤ ਸਿੰਘ, ਚੇਤਨ ਸ਼ਰਮਾ, ਗੁਰਤੇਜ ਸਿੰਘ, ਰਾਜਵਿੰਦਰ ਕੌਰ, ਰਾਜਦੀਪ ਕੋਰ, ਰਿਤੂ, ਗਗਨਦੀਪ ਕੌਰ, ਅਨਿੰਨਿਆ ਸ਼ਰਮਾ, ਵਿਸ਼ਾਲ ਗੌਤਮ ਆਦਿ ਬੇਰੁਜਗਾਰ ਆਗੂ ਹਾਜਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਲਾਇਬ੍ਰੇਰੀ ਨੂੰ 15 ਹਜ਼ਾਰ ਭੇਟ ਅਗਲੀ ਖ਼ਬਰ ਸਨÏਰ ਦੇ ਪਿੰਡ ਬੋਲੜ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ 30 ਤੋਂ ਵੱਧ ਪਰਿਵਾਰਾਂ ਨੇ ਅਕਾਲੀ ਤੇ ਕਾਂਗਰਸ...
Ad Position 24