14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਲਾਇਬ੍ਰੇਰੀ ਨੂੰ 15 ਹਜ਼ਾਰ ਭੇਟ

Ad Position 21
No active advertisement
ਅਜੀਤ ਡੈਸਕ 29-01-2026
ਹੁਸ਼ਿਆਰਪੁਰ, 28 ਜਨਵਰੀ (ਹਰਪ੍ਰੀਤ ਕੌਰ)-ਬੱਚਿਆਂ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਹਿੱਤ ਕੈਨੇਡਾ ਤੋਂ ਆਏ ਧਲਵਿੰਦਰ ਸਿੰਘ ਜੱਜ ਨੇ ਪਿੰਡ ਸਾਹਰੀ ਵਿਖੇ ਗ਼ਦਰੀ ਯੋਧੇ ਦੇ ਨਾਂਅ 'ਤੇ ਚੱਲ ਰਹੀ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਲਾਇਬ੍ਰੇਰੀ ਨੂੰ 15 ਹਜ਼ਾਰ ਦੀ ਰਾਸ਼ੀ ਭੇਟ ਕੀਤੀ | ਧਲਵਿੰਦਰ ਸਿੰਘ ਜੱਜ ਸਾਹਰੀ ਪਿੰਡ ਦੀ ਸਰਜ਼ਮੀਨ ਨਾਲ ਤਾਅਲੁਕ ਰੱਖਦੇ ਹਨ ਪਰ ਇਸ ਸਮੇਂ ਕੈਨੇਡਾ ਰਹਿ ਰਹੇ ਹਨ | ਜ਼ਿਲ੍ਹਾ ਭਾਸ਼ਾ ਦੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਦੀ ਦੇਸ਼ ਦੀ ਆਜ਼ਾਦੀ ਦੀ ਗ਼ਦਰ ਲਹਿਰ ਵਿੱਚ ਵੱਡੀ ਭੂਮਿਕਾ ਰਹੀ ਹੈ | ਬਰਮਾ ਕਾਂਸਪੀਰੇਸੀ ਕੇਸ ਦੌਰਾਨ ਉਨ੍ਹਾਂ ਨੂੰ ਮਾਂਡਲੇ ਜੇਲ੍ਹ ਵਿੱਚ ਫ਼ਾਂਸੀ ਹੋ ਗਈ ਸੀ | ਇਨ੍ਹਾਂ ਦੀ ਯਾਦ 'ਚ ਹੀ ਪਿੰਡ ਸਾਹਰੀ ਵਿਖੇ ਕੁੱਝ ਅਗਾਂਹ ਵਧੂ ਦੋਸਤਾਂ ਦੀ ਕੋਸ਼ਿਸ਼ ਸਦਕਾ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਅਤੇ ਇਸ ਲਾਇਬ੍ਰੇਰੀ ਦਾ ਨਾਂਅ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਦੇ ਨਾਂਅ 'ਤੇ ਰੱਖਿਆ ਗਿਆ ਹੈ | ਅੱਜਕਲ੍ਹ ਇਸ ਇਸ ਲਾਇਬ੍ਰੇਰੀ ਨੂੰ ਦਿੱਲੀ ਸਾਹਿਤ ਸਭਾ ਨਾਲ ਜੋੜਿਆ ਗਿਆ ਹੈ, ਜਿੱਥੋਂ ਆਹਲਾ ਕਿਸਮ ਦੀਆਂ ਕਿਤਾਬਾਂ ਲਾਇਬ੍ਰੇਰੀ ਨੂੰ ਮੁਹੱਈਆ ਹੋ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਹਾਦਰ ਸਿੰਘ ਸੇਵਾ ਸੁਸਾਇਟੀ ਸੰਸਾਰਪੁਰ ਵਿਖੇ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਨੌਕਰੀਆਂ ਸੰਬੰਧੀ ਨਿਯੁਕਤੀ ਪੱਤਰ ਨਾ ਦੇਣ 'ਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਵਿਰੁੱਧ ਬੇਰੋਜਗਾਰਾਂ ਵਲੋਂ ਪ...
Ad Position 24