ਪੱਸੀ ਕੰਡੀ, 28 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਡਾਇਰੈਕਟਰ ਆਯੁਰਵੈਦਾ, ਡਾਇਰੈਕਟਰ ਹੋਮਿਉਪੈਥੀ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਮਿਉਪੈਥੀ ਵਿਭਾਗ ਵਲੋਂ ਸੰਤ ਬਹਾਦਰ ਸਿੰਘ ਸੇਵਾ ਸੁਸਾਇਟੀ ਸੰਸਾਰਪੁਰ ਵਿਖੇ ਆਯੂਸ਼ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾਕਟਰ ਸੁਰਿੰਦਰ ਸਿੰਘ, ਡਾਕਟਰ ਗੁਰਪ੍ਰੀਤ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿਚ ਹੋਮਿਉਪੈਥੀ ਵਿਭਾਗ ਵਲੋਂ ਡਾਕਟਰ ਬਲਿੰਦਰ ਸਿੰਘ ਅਤੇ ਡਾਕਟਰ ਤਿਰਲੋਚਣ ਸਿੰਘ ਕਲਸੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ | ਇਸ ਮੌਕੇ ਹੋਮਿਉਪੈਥੀ ਵਿਭਾਗ ਦੇ ਮੁਖੀ ਡਾਕਟਰ ਰਾਜੀਵ ਲਖਨਪਾਲ ਅਤੇ ਆਯੁਰਵੈਦਿਕ ਵਿਭਾਗ ਦੇ ਮੁਖੀ ਡਾਕਟਰ ਸੁਰਿੰਦਰ ਕੌਰ, ਸੁਪਰਡੈਂਟ ਦਲਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਕੈਂਪ ਦਾ ਜਾਇਜ਼ਾ ਲਿਆ | ਕੈਂਪ ਵਿਚ 617 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ ਵਿਚ ਡਾਕਟਰ ਸੁਰਿੰਦਰ ਸਿੰਘ ਵਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਕੈਂਪ ਵਿਚ ਉਪ ਵੈਦ ਸੰਦੀਪ ਸਰੋਆ, ਸੁਨੀਤਾ ਰਾਣੀ, ਡਿਸਪੈਂਸਰ ਉਮਾ ਦੇਵੀ, ਸੂਰਜ ਪ੍ਰਕਾਸ਼ ਵਲੋਂ ਦਵਾਈਆਂ ਦੀ ਵੰਡ ਕੀਤੀ ਗਈ | ਇਸ ਕੈਂਪ ਵਿਚ 50 ਮਰੀਜ਼ਾਂ ਦੀ ਮੁਫ਼ਤ ਸ਼ੂਗਰ ਚੈਕ ਕੀਤੀ ਗਈ |