ਪਟਿਆਲਾ, 30 ਜਨਵਰੀ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ 20 ਫਰਵਰੀ 2027 ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸੰਬੰਧੀ ਬਾਰਨ ਐਕਡਮੀ ਪਟਿਆਲਾ ਵਿਖੇ ਹੋਏ ਵਿਸ਼ੇਸ਼ ਪੰਥਕ ਵਿਚਾਰ-ਵਟਾਂਦਰੇ ਦÏਰਾਨ ਮਹੱਤਵਪੂਰਨ ਫੈਸਲਾ ਲਿਆ ਗਿਆ¢ ਇਸ ਸ਼ਤਾਬਦੀ ਨੂੰ ਸੰਸਾਰ ਪੱਧਰ 'ਤੇ ਮਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਕ ਵਫਦ ਮਿਲੇਗਾ¢ ਇਹ ਬੈਠਕ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ, ਜਿਸ ਦੀ ਸ਼ੁਰੂਆਤ ਚੌਪਈ ਸਾਹਿਬ ਅਤੇ ਮੂਲ ਮੰਤਰ ਦੇ ਪਾਠ ਨਾਲ ਕੀਤੀ ਗਈ¢ ਇਸ ਮÏਕੇ ਬਾਬਾ ਨਛੱਤਰ ਸਿੰਘ ਕਲਰਭੈਣੀ ਨੇ ਸੰਤ ਸਮਾਜ, ਮਹਾਪੁਰਖਾਂ ਅਤੇ ਸੰਗਤ ਦੇ ਸਹਿਯੋਗ ਨਾਲ 650ਵੀਂ ਜਨਮ ਸ਼ਤਾਬਦੀ ਦੇ ਸਮਾਰੋਹ ਵੱਡੇ ਪੱਧਰ 'ਤੇ ਕਰਵਾਏ ਜਾਣ ਲਈ ਸਹਿਯੋਗ ਮੰਗਿਆ¢ ਇਸ ਮੌਕੇ ਗਿਆਨੀ ਰਜਿੰਦਰਪਾਲ ਸਿੰਘ ਨਾਭਾ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਸੇਧ ਲੈਦਿਆਂ ਸਮੁੱਚੇ ਸਮਾਜ ਨੂੰ ਸਾਂਝੇ ਤੌਰ 'ਤੇ, ਸ਼ਤਾਬਦੀ ਮਨਾਉਣ ਦਾ ਸੁਝਾਅ ਦਿੱਤਾ¢ ਬੀਬੀ ਸੋਹਣਜੀਤ ਕੌਰ ਮਾਤਾ ਗੁਜਰੀ ਭਲਾਈ ਟਰੱਸਟ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਉੱਚ ਸਤਿਕਾਰ ਪ੍ਰਾਪਤ ਹੈ¢ ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਅੱਜ ਦੇ ਸਮਾਜ ਲਈ ਵੀ ਬਰਾਬਰ ਪ੍ਰਸੰਗਿਕ ਹੈ, ਜੋ ਊਚ-ਨੀਚ, ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਨਾਮ ਸਿਮਰਨ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀ ਹੈ¢ ਇਸ ਮÏਕੇ ਬਾਬਾ ਮਨਮੋਹਨ ਸਿੰਘ ਬਾਰਨ ਨੇ ਕਿਹਾ ਕਿ ਭਗਤ ਰਵਿਦਾਸ ਜੀ ਦੇ ਜਨਮ ਅਸਥਾਨ ਕਾਂਸੀ ਤੋ ਸ੍ਰੀ ਅਕਾਲ ਤਖਤ ਸਾਹਿਬ ਤੱਕ ਨਗਰ ਕੀਰਤਨ ਲਿਆਉਣ ਵਾਸਤੇ ਸੰਤ, ਮਹਾਤਮਾ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਸੰਗਤ ਤੋ ਸਹਿਯੋਗ ਲਿਆ ਜਾਵੇਗਾ¢ ਉਹ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਇਸ ਸੰਬੰਧੀ ਮਹਾਂਪੁਰਖ ਵਲੋਂ ਮਿਲ ਕੇ ਪੱਤਰ ਵੀ ਸੌਂਪਿਆ ਜਾਵੇਗਾ ਤਾਂ ਕਿ ਸੰਗਤ 'ਚੋਂ ਵਾਦ ਵਿਵਾਦ ਤੋਂ ਮੁਕਤੀ ਮਿਲ ਸਕੇ¢ ਇਸ ਪੰਥਕ ਵਿਚਾਰ-ਵਟਾਂਦਰੇ ਵਿਚ ਬਾਬਾ ਬਲਵੀਰ ਸਿੰਘ ਪਿੰਗਲਵਾੜਾ ਆਸ਼ਰਮ ਸਨÏਰ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਹਰਪਾਲ ਸਿੰਘ ਬਠੋਈ, ਗਿਆਨੀ ਰਜਿੰਦਰਪਾਲ ਸਿੰਘ ਨਾਭਾ, ਬਲਦੇਵ ਸਿੰਘ ਬਠੋਈ, ਸੁਆਮੀ ਰਜੇਸ਼ਵਰ ਨੰਦ ਅੰਬਾਲਾ, ਸੁਖਵੀਰ ਸਿੰਘ ਬਲਵੇੜਾ, ਗੁਰਜੀਤ ਸਿੰਘ ਉਪਲੀ, ਸੁਆਮੀ ਸੁਨੰਦਾ, ਜਗਜੀਤ ਸਿੰਘ ਕਕਰਾਲਾ, ਬਾਬਾ ਲਖਵਿੰਦਰ ਸਿੰਘ ਬਲਵੇੜਾ, ਲਖਵਿੰਦਰ ਸਿੰਘ ਘਮੇੜੀ, ਬਾਬਾ ਬੂਟਾ ਸਿੰਘ, ਤਲਵਿੰਦਰ ਸਿੰਘ ਮੋਹੀ ਅਤੇ ਗੁਰਮੀਤ ਸਿੰਘ ਨਾਭਾ ਆਦਿ ਮÏਜੂਦ ਸਨ¢