ਪਟਿਆਲਾ, 1 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਸਿੱਖਿਆ ਵਿਭਾਗ ਦੁਆਰਾ ਅਗਲੇ ਵਿੱਦਿਅਕ ਵਰ੍ਹੇ ਲਈ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਦਾਖ਼ਲਾ ਕਰਨ ਵਾਸਤੇ ਘਰ-ਘਰ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸੇ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪਟਿਆਲਾ ਜ਼ਿਲ੍ਹੇ ਦੀ ਦਾਖ਼ਲਾ ਵੈਨ ਦਾ ਸਰਕਾਰੀ ਪ੍ਰਾਇਮਰੀ ਸਕੂਲ ਢਕਾਨਸੂ ਕਲਾਂ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ | ਜਾਗਰੂਕਤਾ ਵੈਨ ਦਾ ਸਵਾਗਤ ਕਰਨ ਲਈ ਮਨਜੀਤ ਕੌਰ ਬੀ.ਪੀ.ਈ.ਓ. ਰਾਜਪੁਰਾ-2, ਹਰਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਢਕਾਂਸੂ ਕਲਾਂ, ਰਾਜੀਵ ਕੁਮਾਰ ਹੈੱਡ ਮਾਸਟਰ, ਐੱਸ.ਐਮ.ਸੀ. ਮੈਂਬਰਜ਼, ਸੀ.ਐੱਚ.ਟੀ. ਅਤੇ ਵੱਡੀ ਗਿਣਤੀ ਵਿਚ ਮਾਪੇ ਅਤੇ ਸਕੂਲ ਸਟਾਫ਼ ਮੈਂਬਰਜ਼ ਹਾਜ਼ਰ ਸਨ | ਸਮਾਗਮ ਦੀ ਪ੍ਰਧਾਨਗੀ ਮਨਜੀਤ ਕੌਰ ਬੀ.ਪੀ.ਈ.ਓ. ਰਾਜਪੁਰਾ-2 ਅਤੇ ਹਰਜੀਤ ਕੌਰ ਹੈੱਡ ਟੀਚਰ ਨੇ ਕੀਤੀ | ਇਸ ਸਵਾਗਤੀ ਪ੍ਰੋਗਰਾਮ ਵਿਚ ਬੱਚਿਆਂ ਵਲੋਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕਰਨ ਦੇ ਨਾਲ-ਨਾਲ ਦਾਖ਼ਲੇ ਸੰਬੰਧੀ ਜਾਗੋ ਵੀ ਕੱਢੀ ਗਈ | ਵਿਵੇਕ ਸਾਗਰ ਬਾਲੀ ਵਲੋਂ ਮੰਚ ਸੰਚਾਲਕ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਆਂਢ-ਗੁਆਂਢ ਵਿਚਲੇ ਸਾਰੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਬੱਚੇ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨ, ਕਿਉਂਕਿ ਅੱਜ-ਕੱਲ੍ਹ ਸਰਕਾਰੀ ਸਕੂਲ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹਨ | ਹਰਜੀਤ ਕੌਰ ਹੈੱਡ ਟੀਚਰ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਵਿਚ ਸ਼ਾਮਿਲ ਸਾਰੇ ਹੀ ਮਾਪੇ ਵੀ ਇਸ ਦਾਖ਼ਲਾ ਮੁਹਿੰਮ ਦਾ ਹਿੱਸਾ ਬਣਨ, ਤਾਂ ਜੋ ਸਰਕਾਰੀ ਸਕੂਲਾਂ ਵਿਚਲੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਬੱਚੇ ਅਨੰਦ ਮਾਣ ਸਕਣ | ਇਸ ਮੌਕੇ ਜਤਿੰਦਰ ਸਿੰਘ ਬੀ.ਐਨ.ਓ. ਰਾਜਪੁਰਾ-2, ਕਮਲਦੀਪ ਸਿੰਘ ਏ.ਬੀ.ਐਨ.ਓ. ਰਾਜਪੁਰਾ-2, ਅਨੁਪਮ, ਮਨਦੀਪ ਕੌਰ, ਰਜਿੰਦਰ ਸਿੰਘ ਚਾਨੀ, ਲਖਵਿੰਦਰ ਸਿੰਘ, ਜਗਜੀਤ ਵਾਲੀਆ, ਕੁਲਦੀਪ ਨੋਹਰਾ, ਪਰਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |