29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਮੇਟੀ ਵਲੋਂ ਲੰਗਰ ਲਗਾਇਆ

Ad Position 21
No active advertisement
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਸਨਮਾਨ ਕਰਦੇ ਹੋਏ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਜਸਮੇਰ ਸਿੰਘ ਭੱਲਾ, ਜੋਗਿੰਦਰ ਟਾਈਗਰ ਅਤੇ ਹੋਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 02-02-2026
ਰਾਜਪੁਰਾ, 1 ਫਰਵਰੀ (ਜੀ.ਪੀ. ਸਿੰਘ)-ਸਥਾਨਕ ਗਗਨ ਚੌਕ ਨੇੜੇ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਕਮੇਟੀ ਪੰਜਾਬ ਦੇ ਪ੍ਰਧਾਨ ਜਸਮੇਰ ਸਿੰਘ ਭੱਲਾ ਦੀ ਅਗਵਾਈ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਕੜੀ ਚਾਵਲ ਅਤੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਤਰਫ਼ੋਂ ਹੈਰੀ ਹਾਸ਼ਮਪੁਰ ਅਤੇ ਰੋਬਿਨ ਸਿੰਘ, ਡੀ.ਐੱਸ.ਪੀ. ਬਖ਼ਸ਼ੀਸ਼ ਸਿੰਘ, ਯੂਥ ਕਾਂਗਰਸ ਬਲਾਕ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਨਵੀ, ਬਲਾਕ ਸੰਮਤੀ ਮੈਂਬਰ ਸੰਨੀ ਕਾਠਪਾਲ, ਕਿਸਾਨ ਸੈੱਲ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੰਡੋਲੀ, ਸਾਬਕਾ ਚੇਅਰਮੈਨ ਮਲਕੀਤ ਸਿੰਘ ਉਪਲਹੇੜੀ ਨੇ ਸ਼ਿਰਕਤ ਕਰਕੇ ਸ੍ਰੀ ਗੁਰੂ ਰਵਿਦਾਸ ਜੀ ਦੀ ਫ਼ੋਟੋ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ | ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਨੇ ਸਰਬ ਸਾਂਝੀਵਾਲਤਾ ਦੀ ਭਲਾਈ ਦਾ ਸੰਦੇਸ਼ ਦਿੱਤਾ | ਇਸ ਮੌਕੇ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਟਾਈਗਰ ਅਤੇ ਪ੍ਰਧਾਨ ਜਸਮੇਰ ਸਿੰਘ ਭੱਲਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕਮੇਟੀ ਦੇ ਮੁੱਖ ਸਲਾਹਕਾਰ ਰਵਿੰਦਰ ਸਿੰਘ ਸੈਣੀ, ਅਵਤਾਰ ਗਿੱਲ, ਪਰਮਜੀਤ ਸਿੰਘ ਮੱਟੂ, ਭਗਵੰਤ ਸਿੰਘ, ਮੇਜਰ ਸਿੰਘ, ਜਗਦੀਸ਼ ਚੰਗੇਰਾ ਪ੍ਰਧਾਨ ਬਨੂੜ, ਗੁਰਮੀਤ ਸਿੰਘ ਬਿੱਟੂ, ਰੁਪਿੰਦਰ ਮੋਨੂ ਪ੍ਰਧਾਨ ਘਨੌਰ, ਗੁਰਸੇਵਕ ਸਿੰਘ ਸਨੌਰ, ਗੁਰਮੀਤ ਸਿੰਘ, ਅਸ਼ੋਕ ਭੱਲਾ ਸਮੇਤ ਹੋਰਨਾਂ ਨੇ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਬਾਬਾ ਗੁਰਚਰਨ ਸਿੰਘ ਵਲੋਂ ਲੰਗਰ ਲਈ ਭਾਫ਼ ਵਾਲੀ ਭੱਠੀ ਤੇ ਪਾਰਕਿੰਗ ਦਾ ਉਦਘਾਟਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆ ਤੱਕ ਸਮੁੱਚੀ ਮਾਨਵਤਾ ਨੂੰ ਸੇਧ ਦਿੰਦੀਆਂ ਰਹਿਣਗੀਆਂ-ਡਾ. ਬਲਬੀਰ ਸਿ...
Ad Position 24