ਰਾਜਪੁਰਾ, 1 ਫਰਵਰੀ (ਜੀ.ਪੀ. ਸਿੰਘ)-ਸਥਾਨਕ ਮਾਨਵ ਸੇਵਾ ਮਿਸ਼ਨ ਗਰੁੱਪ ਵਲੋਂ 283ਵਾਂ ਰਾਸ਼ਨ ਵੰਡ ਸਮਾਰੋਹ ਪ੍ਰਧਾਨ ਹਰੀਸ਼ ਹੰਸ ਦੀ ਦੇਖ-ਰੇਖ 'ਚ ਕਰਵਾਇਆ ਗਿਆ | ਜਿਸ 'ਚ 250 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਦੌਰਾਨ ਪ੍ਰਧਾਨ ਹਰੀਸ਼ ਹੰਸ ਨੇ ਦੱਸਿਆ ਕਿ ਸੰਸਥਾ ਵਲੋਂ ਲੋੜਵੰਦ ਲੋਕਾਂ ਦੀ ਮਦਦ ਕਰਨਾ, ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਦੇਣਾ ਅਤੇ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਦੇਣ ਤੋਂ ਇਲਾਵਾ ਕਾਪੀਆਂ ਕਿਤਾਬਾਂ ਦੇਣਾ ਸੰਸਥਾ ਦਾ ਕਾਰਜ ਹੈ | ਇਹ ਸਭਾ ਕੁਝ ਲੋਕਾਂ ਦੀ ਮਦਦ ਨਾਲ ਹਰ ਸੰਭਵ ਹੋ ਰਿਹਾ ਹੈ | ਇਸ ਮੌਕੇ ਸੁਭਾਸ਼ ਤਨੇਜਾ, ਕਿ੍ਸ਼ਨਾ ਤੀਰਥਨੀ, ਕੰਵਲ ਨਾਗਪਾਲ, ਜਗਦੀਸ਼ ਸ਼ਰਮਾ, ਚਮਨ ਲਾਲ, ਮਦਨ ਲਾਲ, ਸਾਹਿਲ ਸਪਰਾ, ਅਸ਼ੋਕ ਧਮੀਜਾ, ਹੰਸ ਰਾਜ, ਸਜਲ ਅਗਰਵਾਲ, ਓ.ਪੀ. ਗੋਗੀਆ, ਇੰਦਰ ਬੱਤਰਾ, ਭਾਰਤੀ, ਜਗਦੀਸ਼ ਨਾਸਾ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ |