ਰਾਜਪੁਰਾ, 3 ਫਰਵਰੀ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਰਾਜਪੁਰਾ ਦੀ ਮਹੀਨਾਵਾਰ ਬੈਠਕ ਬਲਦੇਵ ਸਿੰਘ ਖੁਰਾਨਾ ਦੀ ਪ੍ਰਧਾਨਗੀ ਹੇਠ ਸਥਾਨਕ ਰੋਟਰੀ ਭਵਨ ਵਿਖੇ ਹੋਈ ਜਿਸ ਵਿਚ ਕਵੀਆਂ ਨੇ ਚੰਗਾ ਰੰਗ ਬੰਨਿ੍ਹਆ | ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਦੇਸ਼ ਪਿਆਰ ਦੇ ਆਪਣੇ ਗੀਤ ਨਾਲ ਕੀਤਾ | ਸਰਹਿੰਦ ਤੋਂ ਆਏ ਸੁਰਿੰਦਰ ਕੌਰ ਬਾੜਾ ਦੀ ਬੁਲੰਦ ਆਵਾਜ਼ ਨਾਲ ਆਪਣੀ ਰਚਨਾ 'ਲਮਕਦੇ ਚਾਦਰ' ਸੁਣਾਕੇ ਦਰਸ਼ਕਾਂ ਦਾ ਮਨ ਮੋਹ ਲਿਆ | ਉਰਦੂ ਹਿੰਦੀ ਦੇ ਸ਼ਾਇਰ ਰਾਕੇਸ਼ ਛਾਬੜਾ ਨਾਦਾਨ ਨੇ ਸ਼ੇਅਰ ਸੁਣਾਕੇ ਮਾਹੌਲ ਸ਼ਾਇਰਾਨਾ ਬਣਾ ਦਿੱਤਾ | ਮਾਸਟਰ ਰਣਜੀਤ ਸਿੰਘ ਨੇ ਸਭਾ ਵਿਚ ਪਹਿਲੇ ਵਾਰ ਆ ਕੇ ਸਭਾ ਦੀ ਤਾਰੀਫ਼ ਕੀਤੀ ਤੇ ਆਪਣੀ ਰਚਨਾ ਸਾਂਝੀ ਕੀਤੀ | ਰਾਜਵੰਤ ਕੌਰ ਨੇ ਲੋਕਾਂ ਦੁਆਰਾ ਧਰਮ ਦੇ ਨਾਂ 'ਤੇ ਕੀਤੇ ਜਾਂਦੇ ਵਪਾਰ ਤੇ ਕਟਾਕਸ਼ ਕੀਤਾ | ਕੁਲਵੰਤ ਸਿੰਘ ਜੱਸਲ ਨੇ ਤੂੰਬੀ ਨਾਲ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਅਤੇ ਹਰਪਾਲ ਸਿੰਘ ਨਾਲ ਢਾਡੀ ਵਾਰ ਗਾ ਕੇ ਸੁਣਾਕੇ ਰੰਗ ਬੰਨਿ੍ਹਆ | ਯਾਦਵਿੰਦਰ ਸਿੰਘ ਕਲੋਲੀ ਨੇ ਸ਼ੇਅਰ ਸੁਣਾਏ ਅਤੇ ਕਵਿਤਾ ਨਾਲ ਮਾਹੌਲ ਸਿਰਜਿਆ | ਪ੍ਰਮੋਦ ਕੁਮਾਰ ਨੇ 'ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਸ਼ਬਦ ਸੰਗੀਤਕ ਰੰਗ ਨਾਲ ਸੁਣਾਇਆ | ਭੀਮ ਸੈਨ ਨੇ ਸਰਾਇਕੀ ਵਿਚ ਰਚਨਾ ਸੁਣਾਈ | ਇੰਦਰਜੀਤ ਸਿੰਘ ਲਾਂਬਾ ਅਤੇ ਸੰਤ ਸਿੰਘ ਸੋਹਲ ਨੇ ਗ਼ਜ਼ਲ ਸੁਣਾ ਕੇ ਚੰਗਾ ਸੰਦੇਸ਼ ਦਿੱਤਾ | ਦਰਸ਼ਨ ਬੱਤਰਾ ਨੇ ਗੀਤ ਸਾਂਝਾ ਕੀਤਾ | ਅਵਤਾਰ ਪੁਆਰ ਦੀ ਗ਼ਜ਼ਲ ਕਾਬਿਲੇ ਤਾਰੀਫ਼ ਸੀ | ਅਮਰ ਸਿੰਘ ਅਤੇ ਅਮਰਜੀਤ ਸਿੰਘ ਨੇ ਵੀ ਆਪਣੀ ਰਚਨਾ ਸੁਣਾਈ | ਸੁਨੀਤਾ ਦੇਸ ਰਾਜ ਨੇ ਜਿੱਥੇ ਮੰਚ ਸੰਚਾਲਨ ਬਾਖ਼ੂਬੀ ਕੀਤਾ ਉੱਥੇ ਆਪਣੇ ਲਿਖੀ ਕਵਿਤਾ 'ਧੀ ਬਾਪ ਦਾ ਅਭਿਮਾਨ ਹੈ ਹੁੰਦੀ'