17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਡਾ. ਧਰਮਵੀਰ ਗਾਂਧੀ ਹਰ ਵਰਗ ਦੇ ਮਸੀਹਾ- ਗੌਰਵ ਸੰਧੂ

Ad Position 21
No active advertisement
ਅਜੀਤ ਡੈਸਕ 05-02-2026
ਪਟਿਆਲਾ, 4 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਕਾਂਗਰਸੀ ਸਾਂਸਦ ਡਾ. ਧਰਮਵੀਰ ਗਾਂਧੀ ਵਲੋਂ ਸੰਸਦ ਦੇ ਇਸ ਸੈਸ਼ਨ 'ਚ ਸਿੱਖ ਮੈਰਿਜ ਬਿੱਲ ਲਿਆਂਦਾ ਜਾ ਰਿਹਾ ਹੈ | ਗੌਰਵ ਸੰਧੂ ਨੇ ਦੱਸਿਆ ਕਿ ਡਾ. ਗਾਂਧੀ ਵਲੋਂ ਇਹ ਬਿੱਲ 2014 ਅਤੇ 2024 ਵਿਚ ਲਿਆਂਦਾ ਗਿਆ ਸੀ ਜਿਸ 'ਤੇ ਹੁਣ ਚਰਚਾ ਹੋਵੇਗੀ | ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੀ 6 ਫਰਵਰੀ ਜਾਂ 13 ਮਾਰਚ ਨੂੰ ਇਸ 'ਤੇ ਬਹਿਸ ਹੋਵੇਗੀ | ਇਹ ਬਿੱਲ ਜੇ ਪਾਸ ਹੁੰਦਾ ਹੈ ਤਾਂ ਇਹ ਸਿੱਖਾਂ ਦੀ ਵਿਲੱਖਣਤਾ ਨੂੰ ਦਰਸਾਉਣ ਵਾਲੀ ਹੱਕੀ ਮੰਗ ਹੈ ਜਿਸ ਨੂੰ ਪਾਸ ਹੋਣਾ ਚਾਹੀਦਾ ਹੈ, ਜਿਸ ਨੂੰ ਹੁਣ ਤੱਕ ਅਣਗੌਲਿਆ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਦੁਨੀਆ 'ਚ ਰਹਿੰਦੇ 4 ਕਰੋੜ ਦੇ ਕਰੀਬ ਸਿੱਖਾਂ ਦੀਆਂ ਰਹੁਰੀਤਾਂ ਦੀ ਤਰਜਮਾਨੀ ਕਰਨ ਵਾਲਾ ਇਹ ਬਿੱਲ ਲਿਆਂਦਾ ਜਾ ਰਿਹਾ ਹੈ | ਗੌਰਵ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਸਿੱਖ ਮੈਰਿਜ ਐਕਟ ਦਾ ਮਤਾ ਨਹੀਂ ਪਾਇਆ | ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬੀਆਂ ਤੇ ਸਿੱਖਾਂ 'ਚ ਪੂਰੀ ਖ਼ੁਸ਼ੀ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਹਿੰਦੂ ਸੰਸਦ ਮੈਂਬਰ ਨੇ ਪੂਰੇ ਪੰਜਾਬ ਤੇ ਦੁਨੀਆ ਦੇ ਸਿੱਖਾਂ ਦਾ ਮਾਣ ਰੱਖਿਆ ਹੈ | ਗੌਰਵ ਸੰਧੂ ਨੇ ਕਿਹਾ ਕਿ ਡਾ. ਗਾਂਧੀ ਨੂੰ ਪੰਜਾਬ 'ਚੋਂ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੋਂ ਵਧਾਈ ਦੇ ਫ਼ੋਨ ਆ ਰਹੇ ਹਨ | ਗੌਰਵ ਸੰਧੂ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਹਰ ਵਰਗ ਦੇ ਮਸੀਹਾ ਹਨ | ਸ੍ਰੀ ਗਾਂਧੀ ਮੁਤਾਬਿਕ ਸੰਸਦ ਵਿਚ ਆ ਰਹੇ ਇਸ ਬਿੱਲ ਜੋ ਸਿੱਖਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ ਲਈ ਸਾਰੇ ਸੰਸਦ ਮੈਂਬਰ ਸਾਥ ਦੇਣਗੇ | ਉਨ੍ਹਾਂ ਦੇ ਕੀਤੇ ਦਾਅਵੇ ਮੁਤਾਬਿਕ ਸਿੱਖ ਆਨੰਦ ਮੈਰਿਜ ਐਕਟ ਪੂਰੀ ਤਰ੍ਹਾਂ ਸਿੱਖ ਪੱਖੀ ਸੋਚ ਦਾ ਧਾਰਨੀ ਨਹੀਂ ਹੈ | ਸਿੱਖ ਮੈਰਿਜ ਐਕਟ ਸੰਸਦ 'ਚ ਲਿਆ ਕੇ ਡਾ. ਧਰਮਵੀਰ ਗਾਂਧੀ ਨੇ ਸਿੱਖ ਜਗਤ ਦੇ ਦਿਲਾਂ ਵਿਚ ਵੱਖਰੀ ਪਛਾਣ ਬਣਾਈ | ਇਹ ਬਿਲ ਸਿੱਖ ਧਰਮ ਦੀ ਵਿਲੱਖਣਤਾ ਤੇ ਨਿਵੇਕਲੀ ਪਹਿਚਾਣ ਨੂੰ ਦਰਸਾਉਂਦਾ ਹੈ | ਇਸ ਮੌਕੇ ਗੌਰਵ ਸੰਧੂ ਨਾਲ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਪਟਿਆਲਾ ਦਿਹਾਤੀ, ਓ.ਐੱਸ.ਡੀ. ਜਸਵੰਤ ਸਿੰਘ, ਮਹਿੰਦਰ ਸਿੰਘ, ਵਿਕਰਮਕਾਂਤ ਵਿੱਕੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ 'ਵਿਕਸਤ ਭਾਰਤ' ਅਤੇ ਸਮਾਵੇਸ਼ੀ ਵਿਕਾਸ ਦੇ ਸੰਕਲਪ ਦਾ ਪ੍ਰਤੀਕ ਹੈ- ਸੋਮ ਪ੍ਰਕਾਸ਼ ਅਗਲੀ ਖ਼ਬਰ ਡੀ. ਸੀ. ਵਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ
Ad Position 24