ਭਾਦਸੋਂ, 4 ਫਰਵਰੀ (ਪ੍ਰਦੀਪ ਦੰਦਰਾਲਾ)-ਸੰਤ ਬਾਬਾ ਪੂਰਨ ਦਾਸ ਜੀ ਦੇ ਤਪ ਅਸਥਾਨ ਫਕੀਰੋਂ-ਕੇ-ਬਖਸ਼ਿਸ਼-ਏ- ਤਖਤ ਗੁਰੂਦੁਆਰਾ ਗੁਫਾਸਰ ਰੋੜੇਵਾਲ ਸਾਹਿਬ ਵਿਖੇ ਲੰਗਰ ਲਈ ਭਾਫ਼ ਵਾਲੀ ਭੱਠੀ ਅਤੇ ਪਾਰਕਿੰਗ ਦਾ ਉਦਘਾਟਨ ਗੱਦੀਨਸ਼ੀਨ ਬਾਬਾ ਗੁਰਚਰਨ ਸਿੰਘ ਵਲੋਂ ਕੀਤਾ ਗਿਆ | ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਆਖਿਆ ਕਿ ਇਹ ਮਸ਼ੀਨ ਲੱਗਣ ਨਾਲ ਲੰਗਰ ਬਣਾਉਣ ਵਿਚ ਸੌਖ ਹੋਵੇਗੀ ਅਤੇ ਪਾਰਕਿੰਗ ਨਾਲ ਸਾਧਨ ਖੜਾਉਣ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ | ਇਸ ਮੌਕੇ ਰਣਬੀਰ ਸਿੰਘ ਖੱਟੜਾ ਆਈ.ਜੀ., ਲਖਵੀਰ ਸਿੰਘ ਲੌਟ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵਿੰਦਰ ਸਿੰਘ ਕੰਗ ਸਰਪੰਚ, ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਨੰਬਰਦਾਰ ਸੁਖਵਿੰਦਰ ਸਿੰਘ,ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਜਗਦੀਸ਼ ਸਿੰਘ ਐੱਸ.ਡੀ.ਓ., ਗੁਰਚਰਨ ਸਿੰਘ ਸਿਉਨਾ, ਮਨਜੀਤ ਸਿੰਘ ਕਾਠਮੱਠੀ, ਜਸਮਿੰਦਰ ਸਿੰਘ ਕਾਠਮੱਠੀ, ਚਰਨਜੀਤ ਸਿੰਘ ਟਿਵਾਣਾ, ਬਲਜੀਤ ਸਿੰਘ ਰੋੜੇਵਾਲ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋ, ਹਰਵਿੰਦਰ ਸਿੰਘ ਖਰੌੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |