23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਗਰੇਵਾਲ ਵਲੋਂ ਸਮਾਣਾ ਦੀਆਂ ਅਦਾਲਤਾਂ ਦਾ ਨਿਰੀਖਣ

Ad Position 21
No active advertisement
ਅਜੀਤ ਡੈਸਕ 06-02-2026
ਸਮਾਣਾ, 5 ਫਰਵਰੀ (ਸਾਹਿਬ ਸਿੰਘ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਚ.ਐੱਸ. ਗਰੇਵਾਲ ਨੇ ਸਮਾਣਾ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਅਤੇ ਬਾਰ ਦੇ ਵਕੀਲਾਂ ਨਾਲ ਗੱਲਬਾਤ ਕਰਕੇ ਅਦਾਲਤੀ ਕੰਮ-ਕਾਜ ਦਾ ਜਾਇਜ਼ਾ ਲਿਆ | ਇਸ ਤੋਂ ਪਹਿਲਾਂ ਕਚਹਿਰੀਆਂ ਵਿਚ ਪਹੁੰਚਣ 'ਤੇ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸਮਾਣਾ ਮਨਦੀਪ ਸਿੰਘ, ਡਾ. ਰਾਜਵਿੰਦਰ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ), ਸਿਵਲ ਜੱਜ (ਜੂਨੀਅਰ ਡਵੀਜ਼ਨ) ਜਸਲੀਨ ਕੌਰ ਬਵੇਜਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਮੋਹਿਨੀ ਗੋਇਲ ਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਡਿੰਪਲ ਗਰਗ ਅਤੇ ਉਪ-ਮੰਡਲ ਅਫ਼ਸਰ-ਕਮ-ਐਸ.ਡੀ.ਐਮ. ਸਮਾਣਾ ਰਿਚਾ ਗੋਇਲ, ਬਾਰ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਸਕੱਤਰ ਕਸ਼ਮੀਰ ਸਿੰਘ ਚੂੰਬਰ ਤੇ ਸੰਦੀਪ ਜਿੰਦਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਜਸਟਿਸ ਗਰੇਵਾਲ ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਅਵਤਾਰ ਸਿੰਘ ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਪਿ੍ੰਸੀਪਲ ਜੱਜ ਪਰਿਵਾਰਕ ਅਦਾਲਤ ਸਮਾਣਾ ਕਪਿਲ ਅਗਰਵਾਲ ਵੀ ਸਨ | ਬਾਰ ਰੂਮ ਵਿਚ ਵਕੀਲਾਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਜਸਟਿਸ ਗਰੇਵਾਲ ਨੇ ਆਖਿਆ ਕਿ ਇਹ ਪ੍ਰਸੰਸਾਯੋਗ ਹੈ ਕਿ ਸਮਾਣਾ ਬਾਰ ਦੇ ਵਕੀਲਾਂ ਅਤੇ ਬੈਂਚ ਦਰਮਿਆਨ ਸੰਬੰਧ ਸੁਖਾਵੇਂ ਹਨ | ਜੇਕਰ ਬੈਂਚ ਤੇ ਬਾਰ ਦਰਮਿਆਨ ਚੰਗੇ ਤੇ ਮਿਲਵਰਤਨ ਵਾਲੇ ਸੰਬੰਧ ਹੋਣਗੇ ਤਾਂ ਧਿਰਾਂ ਨੂੰ ਸਸਤਾ ਤੇ ਜਲਦੀ ਨਿਆਂ ਸੰਭਵ ਹੈ | ਗੱਲਬਾਤ ਦੌਰਾਨ ਵਕੀਲਾਂ ਨੇ ਜਸਟਿਸ ਗਰੇਵਾਲ ਨਾਲ ਵਕਾਲਤ ਦੌਰਾਨ ਵਕੀਲਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰ-ਚਰਚਾ ਕੀਤੀ | ਜਸਟਿਸ ਗਰੇਵਾਲ ਨੇ ਨੌਜਵਾਨ ਵਕੀਲਾਂ ਨੂੰ ਸੁਝਾਅ ਦਿੱਤਾ ਕਿ ਉਹ ਅੱਗੇ ਵਧਣ ਲਈ ਯਤਨਸ਼ੀਲ ਰਹਿਣ | ਇਸ ਮੌਕੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਗਲੌਲੀ, ਜਸਬੀਰ ਸਿੰਘ, ਭੁਪਿੰਦਰ ਸਿੰਘ ਚੀਮਾ, ਕਰਮਜੀਤ ਸਿੰਘ ਰੰਧਾਵਾ, ਰੋਮੀ ਵਡੇਰਾ, ਸਾਹਿਬ ਸਿੰਘ, ਨਿਰਲੇਪ ਕੌਰ, ਸ਼ਬਦ ਕੌਰ, ਪੂਜਾ ਸਿੰਗਲਾ, ਦਵਿੰਦਰ ਸਿੰਘ ਢਿੱਲੋਂ, ਲਵਲੀ ਗਰਗ, ਹਰਮਨ ਸਿੱਧੂ, ਵਿਪਨ ਬਾਂਸਲ, ਮਨਦੀਪ ਕੌਰ, ਰਜਨੀ ਬਾਲਾ, ਬਲਜਿੰਦਰ ਕੌਰ, ਕੋਮਲਦੀਪ ਕੌਰ, ਆਰ.ਐਸ.ਵੜੈਚ ਤੇ ਬਲਰਾਜ ਸਿੰਘ ਵਕੀਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਰਾਹੀਂ ਸਾਜਿਸ਼ ਕਰ ਕੇ ਅਕਾਲੀ ਦਲ ਨੂੰ ਦਬਾਉਣਾ ਚਾਹੁੰਦੀ ਹੈ-ਅਮਿਤ ਸਿੰਘ ਰਾਠੀ ਅਗਲੀ ਖ਼ਬਰ ਨਸ਼ੇੜੀ ਦੋਸਤਾਂ ਨੇ ਹੀ ਕੀਤਾ ਸੀ ਦੋਸਤ ਦਾ ਕਤਲ
Ad Position 24