23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੋਨੇ ਦਾ ਬਿਸਕੁਟ ਦੇਣ ਦਾ ਝਾਂਸਾ ਦੇ ਕੇ 35 ਲੱਖ ਦੀ ਮਾਰੀ ਠੱਗੀ, 5 ਨਾਮਜ਼ਦ

Ad Position 21
No active advertisement
ਅਜੀਤ ਡੈਸਕ 06-02-2026
ਰਾਜਪੁਰਾ, 5 ਫਰਵਰੀ (ਜੀ.ਪੀ. ਸਿੰਘ) ਥਾਣਾ ਸ਼ਹਿਰੀ ਦੀ ਪੁਲਿਸ ਨੇ ਸੋਨ ਦਾ ਬਿਸਕੁਟ ਵੇਚਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਦੇ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਸਣੇ ਹੋਰਨਾ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਜਗਜੀਤ ਸਿੰਘ ਵਾਸੀ ਗੁਰੂ ਅਰਜਨ ਦੇਵ ਕਾਲੋਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੂੰ ਅਰੁਣ ਕੁਮਾਰ ਵਾਸੀ ਪਾਮੀਆ ਕਾਲੋਨੀ ਲੁਧਿਆਣਾ ਨੇ ਪਵਨ ਚੌਹਾਨ ਵਾਸੀ ਰਾਮ ਬਾਗ ਕਾਲੋਨੀ ਜਮਾਲਪੁਰ ਰੋਡ ਲੁਧਿਆਣਾ ਦੇ ਨਾਲ ਮਿਲਾਇਆ ਅਤੇ ਉਸ ਨੂੰ 50 ਗ੍ਰਾਮ ਸੋਨੇ ਦਾ ਅੱਧਾ ਬਿਸਕੁਟ ਦਿਖਾਇਆ | ਜਿਸ 'ਤੇ 700 ਗ੍ਰਾਮ ਸੋਨਾ 35 ਲੱਖ ਰੁਪਏ 'ਚ ਦੇਣ ਦੀ ਗੱਲ ਤੈਅ ਹੋਈ ਤੇ ਕੁਝ ਸਮਾਂ ਬਾਅਦ ਅਰੁਣ ਕੁਮਾਰ, ਰੀਆ ਚੌਹਾਨ, ਪਵਨ ਚੌਹਾਨ, ਅਭੀ ਚੌਹਾਨ, ਯਸ਼ ਚੌਹਾਨ ਸਾਰੇ ਵਾਸੀਆਨ ਰਾਮ ਬਾਗ ਕਾਲੋਨੀ ਜਮਾਲਪੁਰ ਰੋਡ ਲੁਧਿਆਣਾ ਰਾਜਪੁਰਾ 'ਚ ਆਏ ਅਤੇ ਉਸ ਤੋਂ 35 ਲੱਖ ਰੁਪਏ ਲੈ ਲਏ ਅਤੇ ਚਾਰ ਪੰਜ ਮਿੰਟ 'ਚ ਵਾਪਸ ਆਉਣ ਦੀ ਗੱਲ ਕੀਤੀ ਪਰ ਬਾਅਦ 'ਚ ਉਹ ਵਾਪਸ ਨਹੀਂ ਆਏ ਅਤੇ ਉਸ ਦੇ ਨਾਲ ਉਕਤ ਸਾਰੇ ਪੰਜ ਵਿਅਕਤੀਆਂ ਨੇ 35 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ | ਜਿਸ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਇਸ ਮਾਮਲੇ ਵਿਚ ਉਕਤ ਪੰਜ ਜਣਿਆਂ ਦੇ ਖ਼ਿਲਾਫ਼ 35 ਲੱਖ ਰੁਪਏ ਦੀ ਧੋਖਾਧੜੀ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 102 ਗ੍ਰਾਮ ਹੈਰੋਇਨ ਸਣੇ 2 ਗਿ੍ਫ਼ਤਾਰ ਅਗਲੀ ਖ਼ਬਰ ਵਿਦੇਸ਼ ਜਾਣ ਦੀ ਖਿੱਚ ਕਾਰਨ ਲੋਕਾਂ ਦੇ ਲੱਖਾਂ ਰੁਪਏ ਠੱਗ ਏਜੰਟਾਂ ਨੇ ਉਡਾਏ
Ad Position 24