23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸ਼ਾਹੀ ਇਮਾਮ ਪੰਜਾਬ ਲੁਧਿਆਣਵੀ ਵਲੋਂ ਮਦਰੱਸੇ ਦੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਤੇ ਵੰਡੇ ਸਰਟੀਫਿਕੇਟ

Ad Position 21
No active advertisement
ਅਜੀਤ ਡੈਸਕ 06-02-2026
ਰਾਜਪੁਰਾ, 5 ਫਰਵਰੀ (ਜੀ.ਪੀ. ਸਿੰਘ)-ਡੀ.ਆਈ. ਪਬਲਿਕ ਸਕੂਲ (ਮਦਰਸਾ) ਵਿਖੇ ਪਿ੍ੰਸੀਪਲ ਵਲੀ ਸ਼ਿਮਾਲੀ ਯਮੁਨਾਨਗਰੀ ਦੀ ਦੇਖ-ਰੇਖ 'ਚ ਇਕ ਸਰਟੀਫਿਕੇਟ ਅਤੇ ਦਸਤਾਰਬੰਦੀ ਲਈ ਸਲਾਨਾ ਸਮਾਰੋਹ ਅਜ਼ਮਤ-ਏ-ਕੁਰਾਨ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨੀ ਰਹਿਮਾਨੀ ਲੁਧਿਆਣਵੀ ਨੇ ਮੁੱਖ ਮਹਿਮਾਨ ਵਜੋਂ ਅਤੇ ਮੌਲਾਨਾ ਵਸੀ ਸਲੇਮਾਨ ਨਦਵੀ ਐਡੀਟਰ ਅਰਗੁਮਾਨ ਫੁਲਤ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦੌਰਾਨ ਕੁਰਾਨ ਦੀਆਂ ਆਇਤਾਂ ਜ਼ਬਾਨੀ ਯਾਦ ਕਰਨ ਵਾਲਿਆਂ ਵਿਦਿਆਰਥੀਆਂ ਦੀਆਂ ਸ਼ਾਹੀ ਇਮਾਮ ਨੇ ਦਸਤਾਰਬੰਦੀ ਕੀਤੀ ਅਤੇ ਸਰਟੀਫਿਕੇਟ ਵੰਡੇ | ਇਸ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨੀ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਈਦ ਤੋਂ ਪਹਿਲਾਂ ਇਸਲਾਮ ਨਾਲ ਸੰਬੰਧਿਤ ਸਕੂਲਾਂ (ਮਦਰਸਿਆਂ) 'ਚ ਹਰ ਸਾਲ ਸਲਾਨਾ ਸਮਾਰੋਹ ਕਰਵਾਇਆ ਜਾਂਦਾ ਹੈ | ਜਿਸ ਵਿਚ ਕੁਰਾਨ ਸ਼ਰੀਫ਼ ਯਾਦ ਕਰਕੇ ਸੁਣਾਉਣ ਵਾਲਿਆਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਵਕਫ਼ ਬੋਰਡ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਹਰ ਜ਼ਿਲ੍ਹੇ 'ਚ ਇਕ ਇਸਲਾਮੀਆ ਵਿੱਦਿਆ ਲਈ ਇਕ-ਇਕ ਸਕੂਲ ਖੋਲਿ੍ਹਆ ਜਾਵੇ, ਜਿੱਥੇ ਬੱਚੇ ਕੁਰਾਨ ਸ਼ਰੀਫ਼ ਤੋ ਇਲਾਵਾ ਪੰਜਾਬੀ ਜ਼ੁਬਾਨ ਸਿੱਖ ਕੇ ਪੰਜਾਬ ਸਿੱਖਿਆ ਬੋਰਡ ਤੋਂ ਸਿੱਖਿਆ ਲੈ ਕੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜ ਸਕਣ | ਉਨ੍ਹਾਂ ਕਿਹਾ ਕਿ ਜਿਹੜੀਆਂ ਪ੍ਰਬੰਧਕ ਕਮੇਟੀਆਂ ਇਹ ਸਕੂਲ ਚਲਾ ਰਹੀਆ ਹਨ ਤੇ ਉਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਤੇ ਉਹ ਵਕਫ਼ ਬੋਰਡ ਤੋਂ ਮਾਲੀ ਮਦਦ ਲੈਣ ਲਈ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਗੁਰੂ ਨਾਨਕ ਜੀ ਨੇ ਸਭ ਨੂੰ ਮਿਲ ਕੇ ਰਹਿਣ ਲਈ ਉਪਦੇਸ਼ ਦਿੱਤੇ ਤੇ ਆਪਣੇ ਨਾਲ ਵੀ ਇਕ ਹਿੰਦੂ ਭਾਈ ਬਾਲਾ ਅਤੇ ਇਕ ਮੁਸਲਮਾਨ ਭਾਈ ਮਰਦਾਨਾ ਜੀ ਰੱਖੇ | ਪਰ ਭਾਰਤ 'ਚ ਅੱਜ ਹਿੰਦੂ ਮੁਸਲਮਾਨਾਂ 'ਚ ਨਫ਼ਰਤ ਫੈਲਾਈ ਜਾ ਰਹੀ ਹੈ | ਜੋ ਕਿ ਆਪਸ ਵਿਚ ਵੰਡਣ ਦੀਆਂ ਕੋਸ਼ਿਸ਼ਾਂ ਹਨ | ਇਸ ਮੌਕੇ ਆਸ ਮੁਹੰਮਦ ਦਿਉਬੰਦ, ਮਸਤੀਜ਼ਾਕਿਰ ਉੱਲਾਹ ਸਪੋਕਸਮੈਨ, ਕਿਉਰੇਰਫੇ ਮੈਂਬਰ ਹੱਜ ਕਮੇਟੀ, ਮੈਂਬਰ ਪੰਜਾਬ ਘੱਟ ਗਿਣਤੀ ਕਮਿਸ਼ਨ ਇਸਲਾਮ ਅਲੀ, ਨਸੀਬ ਅਲੀ ਹਾਜੀ ਇੰਨਰਾਨ ਸਮੇਤ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਸੈਨਾ ਹਿੰਦੁਸਤਾਨ ਦੇ ਧਾਰਮਿਕ ਵਿੰਗ ਨੇ ਸ੍ਰੀ ਕਾਲੀ ਮਾਤਾ ਮੰਦਿਰ 'ਚ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਗਲੀ ਖ਼ਬਰ ਪੰਜਾਬ 'ਚ ਬਿਜਲੀ, ਸਿਹਤ, ਸਿੱਖਿਆ ਅਤੇ ਔਰਤਾਂ ਲਈ ਸਫ਼ਰ ਮੁਫ਼ਤ
Ad Position 24