23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪਿੰਡ ਦੇ ਐੱਨ.ਆਰ.ਆਈ. ਤੇ ਦਾਨੀ ਸੱਜਣਾਂ ਵਲੋਂ ਲੋੜਵੰਦ ਪਰਿਵਾਰ ਨੂੰ ਨਵੇਂ ਮਕਾਨ ਦੀ ਉਸਾਰੀ ਕਰਕੇ ਦਿੱਤੀ

Ad Position 21
No active advertisement
ਅਜੀਤ ਡੈਸਕ 06-02-2026
ਸਮਾਣਾ, 5 ਫਰਵਰੀ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਕੁਲਾਰਾਂ ਦੇ ਦਾਨੀ ਸੱਜਣਾਂ ਅਤੇ ਵਿਦੇਸ਼ਾਂ 'ਚ ਜਾ ਕੇ ਵਸੇ ਐਨ.ਆਰ.ਆਈ. ਭਰਾਵਾਂ ਵਲੋਂ ਪਿੰਡ ਦੇ ਸਵ. ਮਿਸਤਰੀ ਮੁਖ਼ਤਿਆਰ ਸਿੰਘ ਜਿਨ੍ਹਾਂ ਦੇ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਸਤਪਾਲ ਸਿੰਘ ਅਤੇ ਪੱਤਰਕਾਰ ਸੁਖਜਿੰਦਰ ਸਿੰਘ ਕੁਲਾਰਾਂ ਨੇ ਦੱਸਿਆ ਕਿ ਅੰਗੂਰੀ ਦੇਵੀ ਪਤਨੀ ਸਵ ਮੁਖ਼ਤਿਆਰ ਸਿੰਘ ਜਿਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਸਨ | ਜਿਸ ਦਾ ਪਿੰਡ ਕੁਲਾਰਾਂ ਦੇ ਐਨ.ਆਰ.ਆਈ. ਭਰਾਵਾਂ ਅਤੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਵਾਂ ਘਰ ਬਣਾਇਆ ਗਿਆ | ਅੱਜ ਮਾਤਾ ਅੰਗੂਰੀ ਦੇਵੀ ਦੇ ਘਰ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਬਾਬਾ ਰੂਪ ਸਿੰਘ ਵਲੋਂ ਕਥਾ ਕੀਰਤਨ ਕੀਤਾ ਗਿਆ | ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪੁੱਤਰ ਵਿੱਕੀ ਸਿੰਘ, 'ਆਪ' ਦੇ ਬਲਾਕ ਪ੍ਰਧਾਨ ਡਾ. ਮੁਕੇਸ਼ ਕੁਮਾਰ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਦੇ ਪੁਸ਼ਪਿੰਦਰ ਸਿੰਘ ਰਤਨਹੇੜੀ ਐੱਸ.ਡੀ.ਓ. ਬਿਜਲੀ ਬੋਰਡ ਸੁਰਿੰਦਰ ਸਿੰਘ ਢੋਟ ਵਿਸੇਸ ਤੌਰ 'ਤੇ ਪਹੁੰਚੇ | ਇਸ ਮੌਕੇ ਸਾਬਕਾ ਸਰਪੰਚ ਸਤਪਾਲ ਸਿੰਘ ਅਤੇ ਪੱਤਰਕਾਰ ਸੁਖਜਿੰਦਰ ਸਿੰਘ ਕੁਲਾਰਾਂ ਵਲੋਂ ਸਾਰੇ ਦਾਨੀ ਸੱਜਣਾਂ ਅਤੇ ਜਿੰਨਾ ਵੀਰਾਂ ਨੇ ਹੱਥੀ ਸੇਵਾ ਕੀਤੀ ਹੈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਕਿ ਅੱਗੇ ਤੋਂ ਵੀ ਇਕੱਠੇ ਹੋ ਕੇ ਆਪਾਂ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ 'ਤੇ ਕਰੀਏ | ਇਸ ਮੌਕੇ ਸਹਿਯੋਗੀ ਸੱਜਣ, ਨਗਰ ਪੰਚਾਇਤ ਕੁਲਾਰਾਂ ਅਤੇ ਸਮੂਹ ਰਿਸ਼ਤੇਦਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪਟਿਆਲਾ-3 ਵਿਚ ਕੁੱਕ ਵਰਕਰ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਜ਼ਮੀਨੀ ਝਗੜੇ 'ਚ ਪਿਉ-ਪੁੱਤਰ ਦੀ ਕੀਤੀ ਕੁੱਟਮਾਰ, ਇਕ ਔਰਤ ਸਣੇ 5 ਨਾਮਜ਼ਦ
Ad Position 24